ਮਨੀਪੁਰ ਵਿਚ 2 ਹਫ਼ਤਿਆਂ ਦੀ ਸ਼ਾਂਤੀ ਮਗਰੋਂ ਫਿਰ ਹਿੰਸਾ, 3 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵੇਰੇ ਕਰੀਬ 5.30 ਵਜੇ ਹੋਈ ਗੋਲੀਬਾਰੀ

3 killed in fresh incident of violence in Manipur (File Photo)

 

ਇੰਫਾਲ: ਮਨੀਪੁਰ ਵਿਚ ਇਕ ਵਾਰ ਫਿਰ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ੁਕਰਵਾਰ ਸਵੇਰੇ ਕਰੀਬ 5.30 ਵਜੇ ਉਖਰੁਲ ਦੇ ਲਿਥਨ ਨੇੜੇ ਥੋਵਾਈ ਕੁਕੀ ਪਿੰਡ 'ਚ ਗੋਲੀਬਾਰੀ ਹੋਈ। ਪਿੰਡ ਵਿਚ ਗੋਲੀਬਾਰੀ ਤੋਂ ਬਾਅਦ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਕੁਕੀ ਭਾਈਚਾਰੇ ਦੇ ਸੰਗਠਨ ਇੰਡੀਜੀਨਜ਼ ਟ੍ਰਾਈਬਲ ਲੀਡਰਜ਼ ਫੋਰਮ ਦੇ ਬੁਲਾਰੇ ਨੇ ਕਿਹਾ ਕਿ ਜਾਮਖੋਗਿਨ (26), ਥੈਂਗਖੋਕਾਈ (35) ਅਤੇ ਹੈਲਨਸਨ (24) ਮੈਤੇਈ ਲੋਕਾਂ ਦੇ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿਚ 55 ਦਿਨਾਂ ’ਚ ਜ਼ਮੀਨ ਖਿਸਕਣ ਦੀਆਂ 113 ਘਟਨਾਵਾਂ; 330 ਲੋਕਾਂ ਦੀ ਮੌਤ  

ਕੁਕੀ ਭਾਈਚਾਰੇ ਦੇ ਸੰਗਠਨ ਇੰਡੀਜੀਨਜ਼ ਟ੍ਰਾਈਬਲ ਲੀਡਰਜ਼ ਫੋਰਮ ਦੇ ਬੁਲਾਰੇ ਨੇ ਕਿਹਾ ਕਿ ਜਾਮਖੋਗਿਨ (26), ਥੈਂਗਖੋਕਾਈ (35) ਅਤੇ ਹੈਲਨਸਨ (24) ਮੈਤੇਈ ਲੋਕਾਂ ਦੇ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਸ਼ਾਮਲ ਸਨ। ਅਧਿਕਾਰੀਆਂ ਮੁਤਾਬਕ ਤਿੰਨ ਲਾਸ਼ਾਂ ’ਤੇ ਤੇਜ਼ਧਾਰ ਚਾਕੂ ਨਾਲ ਹਮਲੇ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਪੈਰ ਵੀ ਕੱਟੇ ਹੋਏ ਮਿਲੇ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਰਿਆਸੀ 'ਚ ਮਿਲੀ ਅਤਿਵਾਦੀ ਦੀ ਲਾਸ਼  

ਮਨੀਪੁਰ ਵਿਚ ਕੁਕੀ ਅਤੇ ਮੇਈਤੀ ਭਾਈਚਾਰਿਆਂ ਦਰਮਿਆਨ 3 ਮਈ ਨੂੰ ਹਿੰਸਾ ਭੜਕ ਗਈ ਸੀ, ਜੋ ਅੱਜ ਤਕ ਜਾਰੀ ਹੈ। ਇਸ ਹਿੰਸਾ 'ਚ ਕਰੀਬ 160 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਦੂਜੇ ਪਾਸੇ ਸੀ.ਬੀ.ਆਈ. ਨੇ ਮਨੀਪੁਰ ਹਿੰਸਾ ਮਾਮਲਿਆਂ ਦੀ ਜਾਂਚ ਲਈ 53 ਅਧਿਕਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿਚ 29 ਔਰਤਾਂ ਵੀ ਸ਼ਾਮਲ ਹਨ।