ਨਵੇਂ ਟ੍ਰੈਫ਼ਿਕ ਨਿਯਮ ਨੂੰ ਲੈ ਆਲ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ ਵੱਲੋਂ ਕੱਲ੍ਹ ਤੋਂ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਾਂ ਟ੍ਰੈਫ਼ਿਕ ਨਿਯਮ-2019 ਇਕ ਸਤੰਬਰ ਤੋਂ ਨਵਾਂ ਮੋਟਰ ਵ੍ਹੀਕਲ ਐਕਟ-2019...

All-India Motor Transporters Association Launches

ਨਵੀਂ ਦਿੱਲੀ: ਨਵਾਂ ਟ੍ਰੈਫ਼ਿਕ ਨਿਯਮ-2019 ਇਕ ਸਤੰਬਰ ਤੋਂ ਨਵਾਂ ਮੋਟਰ ਵ੍ਹੀਕਲ ਐਕਟ-2019 ਲਾਗੂ ਹੋਣ ਤੋਂ ਬਾਅਦ ਲਗਾਤਾਰ ਟਰੱਕਾਂ ਦੇ ਹੋ ਰਹੇ ਚਲਾਨਾਂ ਕਾਰਨ ਆਲ ਇੰਡੀਆ ਮੋਟਰ ਟਰਾਂਸਪੋਰਟਰਜ਼ ਐਸੋਸੀਏਸ਼ਨ (All India Motor Transporters Assocation) ਨੇ ਵੀਰਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਹ ਦਿੱਲੀ-ਐੱਨਸੀਆਰ 'ਚ ਚੱਕਾ ਜਾਮ ਵੀ ਕਰਨਗੇ।

ਇਸ ਤੋਂ ਬਾਅਦ ਟਰਾਂਸਪੋਰਟਰ ਬੁੱਧਵਾਰ ਰਾਤ ਤੋਂ 24 ਘੰਟੇ ਦੀ ਸੰਕੇਤਕ ਹੜਤਾਲ ਕਰਨਗੇ। ਉੱਥੇ ਹੀ ਹਾਲਾਤ ਦੇ ਮੱਦੇਨਜ਼ਰ ਦਿੱਲੀ-ਐੱਨਸੀਆਰ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਨਾਲ ਲਗਦੇ ਯੂਪੀ ਦੇ ਗਾਜ਼ੀਆਬਾਦ ਸਥਿਤ ਫਾਦਰ ਏਗ੍ਰੇਲ ਸਕੂਲ 'ਚ ਬੰਦ ਕਾਰਨ ਸਕੂਲਾਂ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ ਮਾਤਾ-ਪਿਤਾ ਨੂੰ ਮੈਸੇਜ ਕਰਨ ਦੇ ਨਾਲ ਸਕੂਲ ਦੇ ਨੋਟਿਸ ਬੋਰਡ 'ਤੇ ਵੀ ਅਜਿਹੀ ਸੂਚਨਾ ਦਿੱਤੀ ਗਈ ਹੈ।

ਨੋਇਡਾ 'ਚ ਕੁਝ ਸਕੂਲਾਂ ਨੇ ਵੀਰਵਾਰ ਨੂੰ ਛੁੱਟੀ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਟਰਾਂਸਪੋਰਟਰਜ਼ ਦੀ ਹੜਤਾਲ ਤੇ ਚੱਕਾ ਜਾਮ ਕਾਰਨ ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਫਰੀਦਾਬਾਦ ਸ਼ਹਿਰ 'ਚ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ।