ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਸਸਤਾ! 6 ਰਾਜਾਂ ਨੇ ਪੈਟਰੋਲ-ਡੀਜ਼ਲ ਨੂੰ GST ਅਧੀਨ ਲਿਆਉਣ ਦਾ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਫ਼ੈਸਲੇ ਲਏ ਗਏ। ਕੈਂਸਰ ਦੀ ਦਵਾਈ ’ਤੇ ਜੀਐਸਟੀ 12% ਤੋਂ ਘਟਾ ਕੇ 5% ਕੀਤਾ ਗਿਆ। ਰੇਮਡੇਸਿਵਿਰ ਤੇ ਹੈਪਰਿਨ ਉੱਤੇ 5% ਜੀਐਸਟੀ ਲੱਗੇਗਾ।

Petrol, diesel won't be brought under GST yet, says finance minister

ਲਖਨਊ: ਜੀਐਸਟੀ (ਵਸਤੂ ਅਤੇ ਸੇਵਾ ਕਰ) ਪ੍ਰੀਸ਼ਦ ਦੀ 45 ਵੀਂ ਬੈਠਕ ਲਖਨਊ ਵਿਚ ਸਮਾਪਤ ਹੋਈ। ਮੀਟਿੰਗ ਵਿਚ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਵਿਚ ਸ਼ਾਮਲ ਕਰਨ ਬਾਰੇ ਚਰਚਾ ਹੋਈ। ਛੇ ਰਾਜਾਂ ਨੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ ਲਿਆਉਣ ਦਾ ਵਿਰੋਧ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੀਟਿੰਗ ਤੋਂ ਬਾਅਦ ਦੇਰ ਸ਼ਾਮ ਪ੍ਰੈੱਸ ਕਾਨਫ਼ਰੰਸ ਕੀਤੀ।

ਹੋਰ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ!

ਉਨ੍ਹਾਂ ਦਸਿਆ ਕਿ ਸ਼ੁਕਰਵਾਰ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਵਿਚ ਕਈ ਵੱਡੇ ਫ਼ੈਸਲੇ ਲਏ ਗਏ। ਕੈਂਸਰ ਦੀ ਦਵਾਈ ’ਤੇ ਜੀਐਸਟੀ 12% ਤੋਂ ਘਟਾ ਕੇ 5% ਕੀਤਾ ਗਿਆ। ਰੇਮਡੇਸਿਵਿਰ ਅਤੇ ਹੈਪਰਿਨ ਉੱਤੇ 5% ਜੀਐਸਟੀ ਲੱਗੇਗਾ। ਕੋਰੋਨਾ ਦਵਾਈਆਂ ’ਤੇ ਟੈਕਸ ਛੋਟ 31 ਦਸੰਬਰ ਤਕ ਵਧਾ ਦਿਤੀ ਗਈ ਹੈ।  ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੁੱਝ ਜੀਵਨ ਬਚਾਉਣ ਵਾਲੀਆਂ ਦਵਾਈਆਂ ਜੋ ਬਹੁਤ ਮਹਿੰਗੀਆਂ ਹਨ, ਜਿਨ੍ਹਾਂ ਦੀ ਵਰਤੋਂ ਬੱਚਿਆਂ ਲਈ ਜ਼ਿਆਦਾ ਕੀਤੀ ਜਾਂਦੀ ਹੈ ਜੋ ਕੋਰੋਨਾ ਨਾਲ ਸਬੰਧਤ ਨਹੀਂ ਹਨ।

ਹੋਰ ਪੜ੍ਹੋ: ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ?

ਅਜਿਹੀਆਂ ਦਵਾਈਆਂ ਨੂੰ ਜੀਐਸਟੀ ਤੋਂ ਛੋਟ ਦਿਤੀ ਗਈ ਹੈ। ਹੁਣ ਇਸ ’ਤੇ ਜੀਐਸਟੀ ਲਾਗੂ ਨਹੀਂ ਹੋਵੇਗਾ। ਜੋਲਗੇਨਸਮਾ ਅਤੇ ਵਿਲਟੇਪਸੋ ਦੋ ਅਜਿਹੀਆਂ ਮਹੱਤਵਪੂਰਣ ਦਵਾਈਆਂ ਹਨ।ਦਸਿਆ ਜਾ ਰਿਹਾ ਹੈ ਕਿ ਬੈਠਕ ’ਚ ਬਾਇਓਡੀਜ਼ਲ ’ਤੇ ਜੀਐਸਟੀ ਘਟਾ ਕੇ 5 ਫ਼ੀ ਸਦੀ ਕਰਨ ਦੀ ਮਨਜ਼ੂਰੀ ਦੇ ਦਿਤੀ ਗਈ ਹੈ। ਧਾਤ ’ਤੇ ਜੀਐਸਟੀ 5% ਤੋਂ ਵਧਾ ਕੇ 18% ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।  

ਹੋਰ ਪੜ੍ਹੋ: ਬੈਡ ਬੈਂਕ ਤੇ ਟੈਲੀਕਾਮ ਕੰਪਨੀਆਂ ਲਈ ਤੁਰਤ ਸਹਾਇਤਾ ਪਰ ‘ਅੰਨਦਾਤਿਆਂ’ ਲਈ ਅਜੇ ਵੀ ਕੁੱਝ ਨਹੀਂ?

ਜੀਐਸਟੀ ਕੌਂਸਲ ਵਿਚ ਲਏ ਗਏ ਵੱਡੇ ਫ਼ੈਸਲੇ

ਕੈਂਸਰ ਦੀਆਂ ਦਵਾਈਆਂ ’ਤੇ ਜੀਐਸਟੀ 12 ਤੋਂ ਘਟਾ ਕੇ 5 ਫ਼ੀ ਸਦੀ ਕੀਤਾ ਗਿਆ।  ਅੰਗਹੀਣਾਂ ਦੇ ਵਾਹਨਾਂ ’ਤੇ ਜੀਐਸਟੀ ਘਟਾਇਆ ਗਿਆ। ਬੱਚਿਆਂ ਦੀਆਂ ਦੋ ਜੀਵਨ ਬਚਾਉਣ ਵਾਲੀਆਂ ਦਵਾਈਆਂ ’ਤੇ ਜੀਐਸਟੀ ਨਹੀਂ ਲਾਇਆ ਜਾਵੇਗਾ। ਮਾਲਗੱਡੀ ਪਰਮਿਟ ’ਤੇ ਵੀ ਨਹੀਂ ਲਗੇਗਾ ਜੀਐਸਟੀ। ਹਰ ਪ੍ਰਕਾਰ ਦੇ ਕਲਮਾਂ ਅਤੇ ਉਨ੍ਹਾਂ ਦੇ ਹਿੱਸਿਆਂ ਤੇ 18% ਜੀਐਸਟੀ ਲਗਾਈ ਗਈ ਹੈ।