ਪਟਰੌਲ ਉਤਪਾਦਾਂ ਨੂੰ ਜੀਐਸਟੀ ਤਹਿਤ ਲਿਆਉਣਾ ਚੰਗਾ ਕਦਮ ਹੋਵੇਗਾ : ਮੁਖ ਆਰਥਕ ਸਲਾਹਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਪਟਰੌਲ ਉਤਪਾਦਾਂ ਨੂੰ ਜੀਐਸਟੀ ਤਹਿਤ ਲਿਆਉਣ ਦੀ ਬੇਨਤੀ ਕੀਤੀ

Oil prices

ਕੋਲਕਾਤਾ : ਮੁੱਖ ਆਰਥਕ ਸਲਾਹਕਾਰ (ਸੀਈਏ) ਕੇਵੀ ਸੁਬਰਾਮਣੀਅਮ ਨੇ ਪਟਰੌਲ ਉਤਪਾਦਾਂ ਨੂੰ ਮਾਲ ਅਤੇ ਸੇਵਾ ਕਰ (ਜੀਐਸਟੀ) ਦੇ ਦਾਇਰੇ ਵਿਚ ਲਿਆਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ’ਤੇ ਫ਼ੈਸਲਾ ਜੀਐਸਟੀ ਪ੍ਰੀਸ਼ਦ ਨੂੰ ਕਰਨਾ ਹੈ। ਸੁਬਰਾਮਣੀਅਮ ਨੇ ਹਾਲ ਹੀ ਵਿਚ ਫਿੱਕੀ ਐਫ਼ਐਲਓ ਮੈਂਬਰਾਂ ਨਾਲ ਚਰਚਾ ਵਿਚ ਕਿਹਾ,‘‘ਇਹ ਇਕ ਚੰਗਾ ਕਦਮ ਹੋਵੇਗਾ।

ਇਸ ਦਾ ਫ਼ੈਸਲਾ ਜੀਐਸਟੀ ਪ੍ਰੀਸ਼ਦ ਨੂੰ ਕਰਨਾ ਹੈ।’’ ਪਟਰੌਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਪਟਰੌਲ ਉਤਪਾਦਾਂ ਨੂੰ ਜੀਐਸਟੀ ਤਹਿਤ ਲਿਆਉਣ ਦੀ ਬੇਨਤੀ ਕੀਤੀ ਹੈ।

ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ਨਾਲ ਆਮ ਆਦਮੀ ’ਤੇ ਬੋਝ ਵਧਿਆ ਹੈ। ਇਹ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿਚ ਇਕ ਪ੍ਰਮੁਖ ਮੁੱਦਾ ਹੈ। ਸੁਬਰਾਮਣੀਅਮ ਨੇ ਕਿਹਾ ਕਿ ਮਹਿੰਗਾਈ ਦਬਾਅ ਮੁੱਖ ਰੂਪ ਨਾਲ ਖਾਧ ਪਦਾਰਥਾਂ ਦੀ ਮਹਿੰਗਾਈ ਕਾਰਨ ਹੈ।