ਨਿਲਾਮੀ ਲਈ ਰੱਖੇ 49 ਪਾਕਿ ਸਰਕਾਰੀ ਵਾਹਨਾਂ 'ਚ ਸਿਰਫ ਇਕ ਵਿਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਗਦੀ ਦੇ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ 49 ਸਰਕਾਰੀ ਵਾਹਨਾਂ ਨੂੰ ਨੀਲਾਮੀ ਲਈ ਰੱਖਿਆ।  ਇਸ ਵਿਚ 19 ਬੁਲਟ ਪਰੂਫ਼ ਕਾਰਾਂ ਸ਼ਾ...

Pakistan's austerity car auction falls short

ਇਸਲਾਮਾਬਾਦ : (ਪੀਟੀਆਈ) ਨਗਦੀ ਦੇ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਬੁੱਧਵਾਰ ਨੂੰ 49 ਸਰਕਾਰੀ ਵਾਹਨਾਂ ਨੂੰ ਨਿਲਾਮੀ ਲਈ ਰੱਖਿਆ। ਇਸ ਵਿਚ 19 ਬੁਲਟ ਪਰੂਫ਼ ਕਾਰਾਂ ਸ਼ਾਮਿਲ ਹਨ। ਜਿਸ ਵਿਚ ਸਿਰਫ ਇਕ ਕਾਰ ਦੀ ਹੀ ਵਿਕਰੀ ਹੋਈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ 'ਤੇ ਭਾਰੀ ਕਰਜ ਤੋਂ ਨਜਿਠਣ ਲਈ ਇਸ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਵਿੱਤੀ ਰਾਹਤ ਪੈਕੇਜ ਦੀ ਮੰਗ ਕੀਤੀ ਸੀ।

ਲਗਭੱਗ ਇਕ ਮਹੀਨੇ ਪਹਿਲਾਂ ਸਰਕਾਰ ਪਹਿਲਾਂ ਪੜਾਅ ਵਿਚ 61 ਸਰਕਾਰੀ ਵਾਹਨ ਨਿਲਾਮ ਕਰ ਚੁੱਕੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਘਰ ਦੀ ਅੱਠ ਮੱਝਾਂ ਨੂੰ ਵੀ ਨਿਲਾਮ ਕੀਤਾ ਸੀ। ਇਸ ਤੋਂ ਸਰਕਾਰ ਨੂੰ 23 ਲੱਖ ਰੁਪਏ ਦੀ ਕਮਾਈ ਹੋਈ ਸੀ। ਇਹਨਾਂ ਮੱਝਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਪਾਲਿਆ ਸੀ। ਕਿਸੇ ਇਕ ਮੱਝ ਲਈ ਸੱਭ ਤੋਂ ਵੱਧ ਬੋਲੀ 3.85 ਲੱਖ ਰੁਪਏ ਲੱਗੀ ਸੀ। ਅੱਠ ਵਿਚੋਂ ਤਿੰਨ ਮੱਝਾਂ ਨੂੰ ਸ਼ਰੀਫ ਦੇ ਸਮਰਥਕਾਂ ਨੇ ਖਰੀਦਿਆ ਸੀ। ਸਰਕਾਰ ਦੀ ਯੋਜਨਾ ਚਾਰ ਹੈਲੀਕਾਪਟਰਾਂ ਦੀ ਨਿਲਾਮੀ ਦੀ ਵੀ ਹੈ।

ਖਬਰ ਦੇ ਮੁਤਾਬਕ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਘਰ ਵਿਚ ਆਯੋਜਿਤ ਇਸ ਨਿਲਾਮੀ ਵਿਚ ਕੁੱਲ 49 ਵਾਹਨ ਰੱਖੇ ਗਏ ਜਿਸ ਵਿਚੋਂ ਸਿਰਫ ਇਕ ਦੀ ਹੀ ਵਿਕਰੀ ਹੋਈ। ਇਸ ਇਕ ਕਾਰ ਨਾਲ ਸਰਕਾਰੀ ਖਜ਼ਾਨੇ ਨੂੰ 90 ਲੱਖ ਰੁਪਏ ਦੀ ਕਮਾਈ ਹੋਈ। ਕਸਟਮ ਅਧਿਕਾਰੀ ਦੇ ਮੁਤਾਬਕ ਅਗਲੀ ਨਿਲਾਮੀ ਇਸਲਾਮਾਬਾਦ ਵਿਚ ਆਈ - 9 ਪਥਰੀਅਲ ਪੋਰਟ 'ਤੇ 25 ਅਕਤੂਬਰ ਨੂੰ ਹੋਵੇਗੀ।