ਸਬਰੀਮਾਲਾ ਮੰਦਰ: ਸ਼ਰਧਾਲੂਆਂ ਨੇ ਵਿਚ ਰਾਸਤੇ ਤੋਂ ਵਾਪਸ ਜਾਣ ਲਈ ਕੀਤਾ ਮਜ਼ਬੂਰ ਇਕ ਔਰਤ ਪੱਤਰਕਾਰ ਨੂੰ
ਭਗਵਾਨ ਅੱਯਪਾ ਸਵਾਮੀ ਦੇ ਦਰਸ਼ਨ ਲਈ ਪੰਬਾ ਦੇ ਰਸਤੇ ਸਬਰੀਮਾਲਾ ਪਹਾੜੀ ਉਤੇ ਚੜ੍ਹ ਰਹੀ ਦਿੱਲੀ ਦੀ ਇਕ ਔਰਤ ਪੱਤਰਕਾਰ ਨੂੰ ਸ਼ਰਧਾਲੂਆਂ ਨੇ ਵਿਚ ਰਸਤੇ ਤੋਂ ਵਾਪਸ ਜਾਣ...
ਕੇਰਲ (ਭਾਸ਼ਾ) : ਭਗਵਾਨ ਅੱਯਪਾ ਸਵਾਮੀ ਦੇ ਦਰਸ਼ਨ ਲਈ ਪੰਬਾ ਦੇ ਰਸਤੇ ਸਬਰੀਮਾਲਾ ਪਹਾੜੀ ਉਤੇ ਚੜ੍ਹ ਰਹੀ ਦਿੱਲੀ ਦੀ ਇਕ ਔਰਤ ਪੱਤਰਕਾਰ ਨੂੰ ਸ਼ਰਧਾਲੂਆਂ ਨੇ ਵਿਚ ਰਸਤੇ ਤੋਂ ਵਾਪਸ ਜਾਣ ਲਈ ਮਜ਼ਬੂਰ ਕਰ ਦਿਤਾ। ਸ਼ਰਧਾਲੂ ਮੰਦਰ ਵਿਚ ਰਜਸਵਲਾ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਦਾ ਵਿਰੋਧ ਕਰ ਰਹੇ ਹਨ। ਅੱਯਪਾ ਸ਼ਰਧਾਲੂਆਂ ਦੀ ਤੇਜ ਹੁੰਦੀ ਨੁਮਾਇਸ਼ ਦੇ ਕਾਰਨ ਅਪਣੇ ਵਿਦੇਸ਼ੀ ਸਹਕਰਮੀ ਦੇ ਨਾਲ ਮੰਦਰ ਜਾ ਰਹੀ ਔਰਤ ਪੱਤਰਕਾਰ ਨੂੰ ਪਹਾੜੀ ਤੋਂ ਹੇਠਾਂ ਉਤਰਨਾ ਪਿਆ।
ਔਰਤ ਪੱਤਰਕਾਰ ਕਿਸੇ ਵਿਦੇਸ਼ੀ ਮੀਡੀਆ ਕੰਪਨੀ ਲਈ ਕੰਮ ਕਰਦੀ ਹੈ। ਔਰਤ ਪੱਤਰਕਾਰ ਦੇ ਪਿਛੇ ਪਿਛੇ ਪਹਾੜੀ ਉਤੇ ਚੜ੍ਹ ਰਹੇ ਮਲਯਾਲਮ ਸਮਾਚਾਰ ਚੈਨਲਾਂ ਦੇ ਪੱਤਰਕਾਰਾਂ ਨੇ ਦੱਸਿਆ ਕਿ ਸ਼ਰਧਾਲੂ ‘‘ਔਰਤਾਂ, ਵਾਪਸ ਜਾਓ’’ ਦੇ ਨਾਅਰੇ ਲਗਾ ਰਹੇ ਸਨ। ਖ਼ਬਰਾਂ ਦੇ ਅਨੁਸਾਰ, ਕੁਝ ਲੋਕਾਂ ਨੇ ਤਾਂ ਇਸ ਪ੍ਰਾਚੀਨ ਮੰਦਰ ਵਿਚ ਔਰਤ ਦੇ ਦਾਖਲੇ ਦਾ ਵਿਰੋਧ ਕਰਦੇ ਹੋਏ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਪੁਲਿਸ ਨੇ ਹਾਲਾਂਕਿ, ਔਰਤ ਪੱਤਰਕਾਰ ਅਤੇ ਉਸ ਦੇ ਸਾਥੀਆਂ ਦੇ ਆਸੇ ਪਾਸੇ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ।
ਸਥਾਨਿਕ ਟੀਵੀ ਚੈਨਲਾਂ ਦੇ ਮੁਤਾਬਕ, ਔਰਤ ਦੀ ਉਮਰ ਕਰੀਬ 45 ਸਾਲ ਦੇ ਆਸਪਾਸ ਹੋਵੇਗੀ। ਹਾਲਾਂਕਿ ਉਸ ਦੀ ਉਮਰ ਦੀ ਜਾਂਚ ਨਹੀਂ ਹੋਈ ਹੈ। ਔਰਤ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਪੱਤਰਕਾਰ ਹੈ ਅਤੇ ਅਪਣੀ ਪੇਸ਼ੇਵਰ ਡਿਊਟੀ ਦੇ ਕਾਰਨ ਮੰਦਰ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਔਰਤ ਨੂੰ ਪੂਰੀ ਸੁਰੱਖਿਆ ਉਪਲੱਬਧ ਕਰਾਉਣ ਦੀ ਗੱਲ ਕਹੀ, ਪਰ ਉਸ ਨੇ ਪਹਾੜੀ ਉਤੇ ਅੱਗੇ ਚੜ੍ਹਨ ਤੋਂ ਮਨ੍ਹਾ ਕਰ ਦਿਤਾ। ਪੱਤਰਕਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਅਦ ਵਿਚ ਪੰਬਾ ਥਾਣੇ ਲਿਜਾਇਆ ਗਿਆ।
ਜੇਕਰ ਪੱਤਰਕਾਰ ਪਹਾੜੀ ਚੜ੍ਹ ਕੇ ਮੰਦਰ ਪਹੁੰਚ ਜਾਂਦੀ ਤਾਂ 28 ਸਤੰਬਰ ਨੂੰ ਆਏ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਇੱਪਾ ਸਵਾਮੀ ਮੰਦਰ ਵਿਚ ਭਗਵਾਨ ਦੇ ਦਰਸ਼ਨ ਕਰਨ ਵਾਲੀ ਉਹ ਰਜਸਵਲਾ ਉਮਰ ਵਰਗ ਦੀ ਪਹਿਲੀ ਔਰਤ ਹੁੰਦੀ ।
ਇਹ ਵੀ ਪੜ੍ਹੋ : ਕੇਰਲ 'ਚ ਸਬਰੀਮਾਲਾ ਮੰਦਰ 'ਚ ਹਰ ਉਮਰ ਦੀਆਂ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਦੇ ਸੁਪਰੀਮ ਕੋਰਟ ਦੇ ਹੁਕਮ ਵਿਰੁਧ ਪ੍ਰਦਰਸ਼ਨਾਂ ਵਿਚਕਾਰ ਭਗਵਾਨ ਅੱਯਪਾ ਦੇ ਪ੍ਰਸਿੱਧ ਮੰਦਰ ਦੇ ਕਪਾਟ ਬੁਧਵਾਰ ਨੂੰ ਪੰਜ ਦਿਨਾਂ ਦੀ ਮਹੀਨਾਵਾਰ ਪੂਜਾ ਲਈ ਖੋਲ੍ਹ ਦਿਤੇ ਗਏ। ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਮੀਖਿਆ ਅਪੀਲ ਦਾਇਰ ਨਾ ਕਰਨ ਦੇ ਕੇਰਲ ਸਰਕਾਰ ਦੇ ਫ਼ੈਸਲੇ ਮਗਰੋਂ ਕਾਰਕੁਨਾਂ 'ਚ ਗੁੱਸਾ ਵੱਧ ਗਿਆ ਹੈ ਅਤੇ ਪਹਾੜੀ ਖੇਤਰ 'ਚ ਸਥਿਤ ਇਸ ਮੰਦਰ ਦੇ ਆਸਪਾਸ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।