ਸਰਕਾਰੀ ਸਕੂਲ ਦੇ ਕਮਰੇ ਵਿਚ ਬੰਦ ਕੀਤੀਆਂ 17 ਅਵਾਰਾਂ ਗਾਵਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰੀ ਸਕੂਲ ਦੇ ਇਕ ਛੋਟੇ ਜਿਹੇ ਕਮਰੇ ਵਿਚ ਗਾਵਾਂ ਨੂੰ ਕਥਿਤ ਤੌਰ ‘ਤੇ 7 ਦਿਨ ਤੱਕ ਬੰਦ ਕਰ ਦਿੱਤਾ ਗਿਆ, ਇਸ ਦੇ ਚਲਦਿਆਂ 8 ਗਾਵਾਂ ਅਤੇ 9 ਬਲਦਾਂ ਦੀ ਮੌਤ ਹੋ ਗਈ ਹੈ।

Cows

ਗਵਾਲੀਅਰ: ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਗਵਾਲੀਅਰ ਤੋਂ ਕਰੀਬ 50 ਕਿਲੋਮੀਟਰ ਦੂਰ ਡਬਰਾ ਤਹਿਸੀਲ ਦੇ ਸਮੁਦਨ ਪਿੰਡ ਵਿਚ ਅਵਾਰਾ ਘੁੰਮ ਰਹੀਆਂ ਗਾਵਾਂ ਅਤੇ ਬਲਦਾਂ ਨੂੰ ਸਰਕਾਰੀ ਸਕੂਲ ਦੇ ਇਕ ਛੋਟੇ ਜਿਹੇ ਕਮਰੇ ਵਿਚ ਕਥਿਤ ਤੌਰ ‘ਤੇ ਸੱਤ ਦਿਨ ਤੱਕ ਬਿਨਾਂ ਚਾਰਾ-ਪਾਣੀ ਦੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਚਲਦਿਆਂ 8 ਗਾਵਾਂ ਅਤੇ 9 ਬਲਦਾਂ ਦੀ ਮੌਤ ਹੋ ਗਈ ਹੈ। ਇਲਾਕੇ ਵਿਚ ਬਦਬੂ ਫੈਲਾਉਣ ਤੋਂ ਬਾਅਦ ਬੁੱਧਵਾਰ ਰਾਤ ਨੂੰ ਸਾਰੇ ਪਸ਼ੂਆਂ ਦੀਆਂ ਲਾਸ਼ਾਂ ਨੂੰ ਕਮਰੇ ਤੋਂ ਬਾਹਰ ਕੱਢਿਆ ਗਿਆ।

ਡਬਰਾ ਦੇ ਐਸਡੀਐਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਸਰਕਾਰੀ ਸਕੂਲ ਵਿਚ ਮਰੀਆਂ ਹੋਈਆਂ ਗਾਵਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਪੁਲਿਸ ਫੋਰਸ ਬੁੱਧਵਾਰ ਰਾਤ ਨੂੰ ਹੀ ਮੌਕੇ ‘ਤੇ ਪਹੁੰਚੀ ਪਰ ਉਸ ਸਮੇਂ ਗਾਵਾਂ ਨੂੰ ਦਫ਼ਨਾਉਣ ਵਾਲੇ ਉੱਥੇ ਚਲੇ ਗਏ ਸੀ। ਇਸ ਮਾਮਲੇ ਵਿਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹਨਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਜਾਂ ਭੁੱਖ-ਪਿਆਸ ਨਾਲ।

 


 

ਉਹਨਾਂ ਨੇ ਕਿਹਾ, ਪਹਿਲਾਂ ਉਹਨਾਂ ਨੇ ਗਾਵਾਂ ਨੂੰ ਖੱਡੇ ਵਿਚੋਂ ਬਾਹਰ ਕੱਢਿਆ ਅਤੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਉਹਨਾਂ ਦਾ ਸਸਕਾਰ ਕੀਤਾ ਗਿਆ। ਇਹਨਾਂ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਵੀਰਵਾਰ ਨੂੰ ਟਵਿਟਰ ‘ਤੇ ਲਿਖਿਆ, ‘ਗਵਾਲੀਅਰ ਦੇ ਡਬਰਾ ਵਿਚ 17 ਗਾਵਾਂ ਦੀ ਮੌਤ ਦੀ ਖਬਰ ਬੇਹੱਦ ਦੁਖਦਾਈ ਹੈ। ਇਸ ਘਟਨਾ ਦੀ ਜਾਂਚ ਵਿਚ ਜਿਸ ਦਾ ਦੋਸ਼ ਸਾਹਮਣੇ ਆਇਆ, ਉਸ ‘ਤੇ ਸਖ਼ਤ ਕਾਰਵਾਈ ਹੋਵੇ’। ਉਹਨਾਂ ਨੇ ਅੱਗੇ ਲਿਖਿਆ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।