OLA ਨੇ ਸ਼ੁਰੂ ਕੀਤੀ ਨਵੀਂ ਸਰਵਿਸ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਰਾਏ ’ਤੇ ਲੈ ਕੇ ਖੁਦ ਚਲਾ ਸਕੋਗੇ ਕਾਰ!

OLA launched new service give card in rent car sharing service

ਨਵੀਂ ਦਿੱਲੀ: ਕੈਬ ਸਰਵਿਸ ਓਲਾ ਨੇ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਸਰਵਿਸ ਤਹਿਤ ਓਲਾ ਗਾਹਕਾਂ ਨੂੰ ਕਿਰਾਏ ਤੇ ਕਾਰ ਦੇ ਕੇ ਗੱਡੀ ਚਲਾਉਣ ਦਾ ਮੌਕਾ ਦੇ ਰਿਹਾ ਹੈ। ਇਸ ਸਰਵਿਸ ਤਹਿਤ ਗਾਹਕ ਕਿਰਾਏ ਤੇ ਓਲਾ ਕਾਰ ਲੈ ਕੇ ਖੁਦ ਡ੍ਰਾਈਵ ਕਰ ਸਕਣਗੇ। ਫਿਲਹਾਲ ਸਰਵਿਸ ਦਾ ਫਾਇਦਾ ਬੈਂਗਲੁਰੂ ਦੇ ਲੋਕਾਂ ਨੂੰ ਮਿਲੇਗਾ। ਪਰ ਜਲਦ ਹੀ ਇਸ ਨੂੰ ਹੈਦਰਾਬਾਦ, ਮੁੰਬਈ, ਨਵੀਂ ਦਿੱਲੀ ਵਰਗੇ ਦੇਸ਼ਾਂ ਦੇ ਵੱਡੇ ਸ਼ਹਿਰਾਂ ਵਿਚ ਸ਼ੁਰੂ ਕੀਤਾ ਜਾਵੇਗਾ।

ਓਲਾ ਸਾਲ 2020 ਤਕ ਕਰੀਬ 20 ਹਜ਼ਾਰ ਕਾਰ ਨੂੰ ਇਸ ਸਰਵਿਸ ਵਿਚ ਸ਼ਾਮਲ ਕਰੇਗੀ। ਓਲਾ 2 ਘੰਟੇ ਤੋਂ ਲੈ ਕੇ 3 ਮਹੀਨੇ ਤਕ ਲਈ ਕਿਰਾਏ ਤੇ ਦਿੱਤੀ ਜਾ ਸਕੇਗੀ। ਕਾਰ ਦੇ ਪਿਕ ਅਪ ਅਤੇ ਡ੍ਰਾਪ ਲਈ ਰੇਜਿਡੇਂਸ਼ਿਅਲ ਅਤੇ ਕਾਮਰਸ਼ੀਅਲ ਹਬ ਬਣਾਏ ਜਾਣਗੇ। ਜਿੱਥੇ ਗਾਹਕ 2000 ਰੁਪਏ ਦੇ ਸਕਿਊਰਿਟੀ ਡਿਪਾਜਿਟ ਨਾਲ ਕਾਰ ਕਿਰਾਏ ਤੇ ਲੈ ਸਕਣਗੇ। ਇਸ ਸਰਵਿਸ ਲਈ ਓਲਾ ਐਪ ਦੇ ਡ੍ਰਾਈਵ ਟੈਬ ਨਾਲ ਕਾਰ ਬੁਕ ਕਰਨੀ ਹੋਵੇਗੀ।

ਓਲਾ ਦਾ ਦਾਅਵਾ ਹੈ ਕਿ ਸੈਲਫ ਡ੍ਰਾਈਵਿੰਗ ਕਾਰ ਦੇ ਜ਼ਰੀਏ ਗਾਹਕਾਂ ਅਤੇ ਹੋਰ ਪ੍ਰੋਵਾਈਡਰ ਦੇ ਮੁਕਾਬਲੇ 30 ਫ਼ੀਸਦੀ ਦੀ ਬਚਤ ਕਰ ਸਕਣਗੇ। ਨਾਲ ਹੀ ਗਾਹਕ ਕਾਰ ਕਿਰਾਏ ਦੇ ਪੈਕੇਜ ਨੂੰ ਕਿਲੋਮੀਟਰ, ਘੰਟੇ ਅਤੇ ਫਿਊਲ ਇਨਕਲੂਜਨ ਦੇ ਅਪਣੇ ਹਿਸਾਬ ਨਾਲ ਡਿਜ਼ਾਇਨ ਕਰ ਸਕਣਗੇ। ਓਲਾ ਗਾਹਕਾਂ ਨੂੰ ਕਾਰ ਨਾਲ ਤੈਅ ਕੀਤੀ ਗਈ ਦੂਰੀ ਲਈ ਹੀ ਪੇਮੈਂਟ ਕਰਨਾ ਹੋਵੇਗਾ। ਸਫ਼ਰ ਦੌਰਾਨ ਕਾਰ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਲਈ 24 ਘੰਟੇ ਰੋਡਸਾਈਡ ਅਸਿਸਟੈਂਸ ਸਪੋਰਟ ਮਿਲੇਗਾ।

ਇਸ ਦੇ ਲਈ ਹਰ ਵਕਤ ਹੈਲਪਲਾਈਨ ਨੰਬਰ ਖੁਲ੍ਹੇ ਰਹਿਣਗੇ। ਓਲਾ ਡ੍ਰਾਈਵ ਨਾਲ ਜੁੜੀਆਂ ਸਾਰੀਆਂ ਕਾਰਾਂ ਓਲਾ ਦੇ ਕਨੈਕਟੇਡ ਕਾਰ ਪਲੇਟਫਾਰਮ ਓਲਾ ਪਲੇ ਨਾਲ ਆਉਣਗੀਆਂ। ਇਹਨਾਂ ਕਾਰਾਂ ਵਿਚ 7 ਇੰਚ ਟਚਸਕਰੀਨ ਇਨਫੋਟੇਨਮੈਂਟ ਡਿਵਾਇਸ ਮਿਲੇਗੀ, ਜਿਸ ਵਿਚ ਜੀਪੀਐਸ, ਮੀਡੀਆ ਪਲੇਬੈਕ ਅਤੇ ਬਲੂਟੂਥ ਕਨੇਕਟਿਵਿਟੀ ਸ਼ਾਮਲ ਰਹੇਗੀ। ਸਾਰੀਆਂ ਕਾਰਾਂ ਵਿਚ ਨੇਵੀਗੇਸ਼ਨ ਟੂਲਸ ਇਨ ਬਿਲਟ ਰਹੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।