ਕੱਲ੍ਹ ਤੱਕ ਕਰ ਲਓ ਇਹ, ਨਹੀਂ ਤਾਂ ਬੰਦ ਹੋ ਜਾਣਗੇ Ola, Paytm ਜਿਹੇ ਵਾਲੇਟ

ਏਜੰਸੀ

ਜੀਵਨ ਜਾਚ, ਤਕਨੀਕ

ਅਰਬੀਆਈ ਦੀ ਪੇਮੈਂਟ ਵਾਲੇਟ ਕੰਪਨੀਆਂ ਨੂੰ ਦਿੱਤੀ ਆਖ਼ਰੀ ਤਾਰੀਖ 2 ਦਿਨਾਂ ਭਾਵ 31 ਅਗਸਤ ਨੂੰ ਖ਼ਤਮ ਹੋ ਰਹੀ ਹੈ। ਜੇਕਰ ਤੁਹਾਡੇ ਪੇਮੈਂਟ ਵਾਲੇਟ ਦੀ

Complete paytm ola like mobile wallet kyc by tomorrow

ਨਵੀਂ ਦਿੱਲੀ : ਆਰਬੀਆਈ ਦੀ ਪੇਮੈਂਟ ਵਾਲੇਟ ਕੰਪਨੀਆਂ ਨੂੰ ਦਿੱਤੀ ਆਖ਼ਰੀ ਤਾਰੀਖ 2 ਦਿਨਾਂ ਭਾਵ 31 ਅਗਸਤ ਨੂੰ ਖ਼ਤਮ ਹੋ ਰਹੀ ਹੈ। ਜੇਕਰ ਤੁਹਾਡੇ ਪੇਮੈਂਟ ਵਾਲੇਟ ਦੀ ਕੇਵਾਈਸੀ ਪੂਰੀ ਨਹੀਂ ਹੋਈ ਤਾਂ ਉਹ ਐਤਵਾਰ ਨੂੰ ਬੰਦ ਹੋ ਜਾਵੇਗਾ। ਤੁਸੀਂ ਆਪਣੇ ਮੋਬਾਇਲ ਵਾਲੇਟ ਤੋਂ ਪੇਮੈਂਟ ਨਹੀਂ ਕਰ ਸਕੋਗੇ। ਕੋਈ ਬਿਜਲੀ, ਪਾਣੀ, ਫੋਨ ਦਾ ਬਿਲ ਵੀ ਨਹੀਂ ਭਰ ਸਕੋਗੇ। ਕੇਵਾਈਸੀ ਨਾ ਕਰਵਾਉਣ ਤੇ ਤੁਹਾਡਾ ਅਕਾਊਂਟ ਬੰਦ ਹੋ ਜਾਵੇਗਾ।

ਪੂਰੀ ਕਰਨੀ ਹੋਵੇਗੀ ਕੇਵਾਈਸੀ
ਆਰਬੀਆਈ ਨੇ ਫਰਵਰੀ 'ਚ ਵਾਲੇਟ ਕੰਪਨੀਆਂ ਦੀ ਗੁਹਾਰ ਤੇ ਇਸਦੀ ਸਮਾਂ ਸੀਮਾ ਛੇ ਮਹੀਨੇ ਵਧਾਈ ਸੀ, ਪਰ ਹੁਣ ਵੀ 30 ਤੋਂ 40 ਫ਼ੀਸਦੀ  ਯੂਜ਼ਰ ਦੀ ਕੇਵਾਈਸੀ ਪੂਰੀ ਨਹੀਂ ਹੋ ਪਾਈ। ਅਜਿਹੇ 'ਚ ਪੇਟੀਐਮ, ਓਲਾ, ਫੋਨਪੋ, ਅਮੇਜ਼ਨਪੇ, ਏਅਰਟੈਲ ਮਨੀ ਅਤੇ ਮੋਬੀਕਵਿਕ ਜਿਹੀ ਕੰਪਨੀਆਂ ਦਾ ਵਾਲੇਟ ਇਸਤੇਮਾਲ ਕਰਨ ਵਾਲੇ ਕਰੋੜ ਯੂਜ਼ਰ ਪ੍ਰਭਾਵਿਤ ਹੋਣਗੇ।

ਦੇਣੇ ਪੈਣਗੇ ਇਹ ਦਸਤਾਵੇਜ਼
ਨਵੇਂ ਮਾਨਕਾਂ ਦੇ ਤਹਿਤ ਵਾਲੇਟ ਤੇ ਤੁਹਾਨੂੰ ਪੈਨ ਕਾਰਡ, ਆਧਾਰ ਕਾਰਡ ਨੰਬਰ ਜਿਹੇ ਦਸਤਾਵੇਜ਼ ਅਪਲੋਡ ਕਰਵਾਉਣੇ ਹੁੰਦੇ ਹਨ ਅਤੇ ਵਾਲੇਟ ਕੰਪਨੀਆਂ ਦਾ ਕਹਿਣਾ ਹੈ ਕਿ ਸਰੀਰਕ ਤਸਦੀਕ ਕਰਕੇ ਉਨ੍ਹਾਂ ਦੀ ਲਾਗਤ ਕਈ ਗੁਣਾ ਵਧੀ ਹੈ। ਪੇਟੀਐਮ ਅਤੇ ਹੋਰ ਵਾਲੇਟ ਕੰਪਨੀਆਂ ਨੇ ਵੀ ਆਰਬੀਆਈ ਨੂੰ ਵੀਡੀਓ ਕੇਵਾਈਸੀ ਦਾ ਵਿਕਲਪ ਦੇਣ ਲਈ ਬੇਨਤੀ ਕੀਤੀ ਸੀ ਪਰ ਅਜੇ ਤੱਕ ਕੋਈ ਪਹਿਲ ਨਹੀਂ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।