ਘਾਟੀ ਦੀ ਪਹਿਲੀ ਮਹਿਲਾ ਰੇਡਿਓ ਜੌਕੀ ਬਣੀ ਰਾਫੀਆ ਰਹੀਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੂਰਦਰਸ਼ਨ 'ਤੇ ਗੁਡ ਮਾਰਨਿੰਗ ਜੰਮੂ-ਕਸ਼ਮੀਰ ਦੀ ਮੇਜ਼ਬਾਨੀ ਕਰ ਚੱਕੀ ਰਾਫੀਆ ਦੀ ਦੀਵਾਨਗੀ ਨੇ ਉਸ ਨੂੰ ਇਸ ਮੁਕਾਮ ਤੇ ਪਹੁੰਚਾ ਦਿਤਾ ਹੈ।

Rafia Rahim

ਜੰਮੂ-ਸ਼੍ਰੀਨਗਰ, ( ਪੀਟੀਆਈ ) : ਹੌਂਸਲਾ ਅਤੇ ਜਨੂਨ ਇਨਸਾਨ ਨੂੰ ਕਿਸੇ ਵੀ ਮੁਕਾਮ ਤੱਕ ਪੁਹੰਚਾ ਸਕਦੇ ਹਨ। ਇਸ ਦੀ ਇਕ ਮਿਸਾਲ ਹੈ ਕਸ਼ਮੀਰ ਦੇ ਬੜਗਾਮ ਜ਼ਿਲ਼੍ਹੇ ਦੀ 24 ਸਾਲਾ ਰਾਫੀਆ ਰਹੀਮ ਜੋ ਕਿ ਵਾਦੀ ਦੀ ਪਹਿਲੀ ਮਹਿਲਾ ਰੇਡਿਓ ਜੌਕੀ ਬਣ ਗਈ ਹੈ। ਇਸ ਨਾਲ ਇਕ ਵਾਰ ਫਿਰ ਤੋਂ ਇਹ ਸਾਬਤ ਹੁੰਦਾ ਹੈ ਕਿ ਖੇਡ, ਸਿੱਖਿਆ ਅਤੇ ਹੁਨਰ ਦੇ ਹੋਰਨਾਂ ਖੇਤਰਾਂ ਵਿਚ ਨੌਜਵਾਨਾਂ ਨੇ ਅਪਣਾ ਕਮਾਲ ਦਿਖਾਇਆ ਹੈ।

ਭਾਰਤ ਵਿਚ ਟੀਵੀ ਲੋਕ ਪ੍ਰਸਿੱਧ ਹੈ ਪਰ ਐਫਐਮ ਰੇਡਿਓ ਚੈਨਲਾਂ ਦੀ ਆਮਦ ਨੇ ਇਕ ਵਾਰ ਫਿਰ ਤੋਂ ਇਸ ਨੂੰ ਲਕ ਮਨੋਰੰਜਨ ਦਾ ਸਾਧਨ ਬਣਾ ਦਿਤਾ ਹੈ। ਦੂਰਦਰਸ਼ਨ 'ਤੇ ਗੁਡ ਮਾਰਨਿੰਗ ਜੰਮੂ-ਕਸ਼ਮੀਰ ਦੀ ਮੇਜ਼ਬਾਨੀ ਕਰ ਚੱਕੀ ਰਾਫੀਆ ਦੀ ਦੀਵਾਨਗੀ ਨੇ ਉਸ ਨੂੰ ਇਸ ਮੁਕਾਮ ਤੇ ਪਹੁੰਚਾ ਦਿਤਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਰੇਡਿਓ ਜੌਕੀ ਹਰ ਕਿਸੇ ਦਾ ਮਨ ਪਰਚਾਵਾ ਕਰਦੇ ਹਨ। ਰਾਫੀਆ ਨੂੰ ਵੀ ਕਸ਼ਮੀਰ ਵਿਚ ਬਹੁਤ ਪਿਆਰ ਮਿਲ ਰਿਹਾ ਹੈ। ਉਸ ਦੇ ਹਜ਼ਾਰਾਂ ਦੋਸਤ ਵੀ ਬਣ ਗਏ ਹਨ। ਰਾਫੀਆ ਕਹਿੰਦੀ ਹੈ ਕਿ ਕਸ਼ਮੀਰ ਹੁਨਰ ਦੇ ਖਜ਼ਾਨੇ ਨਾਲ ਭਰਿਆ ਹੋਇਆ ਹੈ।

ਰੇਡਿਓ ਜੌਕੀ ਲੋਕਾਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਤਣਾਅ, ਉਦਾਸੀ ਅਤੇ ਥਕਾਵਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰੋਤਿਆਂ ਦਾ ਮਨੋਰੰਜਨ ਕਰਨਾ ਹੀ ਇਕ ਕਾਮਯਾਬ ਰੇਡਿਓ ਜੌਕੀ ਦਾ ਕੰਮ ਹੁੰਦਾ ਹੈ। ਘਾਟੀ ਵਿਚ ਨੌਜਵਾਨਾਂ ਨੂੰ ਸਿਰਫ ਬਿਹਤ ਮਾਰਗਦਰਸ਼ਨ ਦੀ ਲੋੜ ਹੈ। ਰਾਫੀਆ ਤੋਂ ਬਾਅਦ ਇਸ ਗੱਲ ਦੀ ਆਮ ਪ੍ਰਗਟਾਈ ਜਾ ਰਹੀ ਹੈ ਕਿ ਉਸ ਨੇ ਜੋ ਲੀਹ ਕਾਇਮ ਕੀਤੀ ਹੈ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਇਲਾਕੇ ਦੀਆਂ ਹੋਰ ਕੁੜੀਆਂ ਵਿਚ ਵੀ ਮੀਡੀਆ ਜਗਤ ਵਿਚ ਅਪਣਾ ਵੱਖਰਾ ਮੁਕਾਮ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੀਆਂ।