CM ਕੇਜਰੀਵਾਲ ਨੇ ਦੱਸੇ 6 ਐਕਸ਼ਨ ਪੁਆਇੰਟ, ਕਿਹਾ- 2025 ਤੱਕ ਸਾਫ ਕਰ ਦੇਵਾਂਗੇ ਯਮੁਨਾ ਨਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਯਮੁਨਾ ਦੀ ਗੰਦਗੀ 'ਤੇ ਚਿੰਤਾ ਪ੍ਰਗਟਾਈ।

Arvind Kejriwal Lists 6-Point Action Plan To Clean River Yamuna

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਯਮੁਨਾ ਦੀ ਗੰਦਗੀ 'ਤੇ ਚਿੰਤਾ ਪ੍ਰਗਟਾਈ। ਇਸ ਦੀ ਸਫਾਈ ਲਈ ਉਹਨਾਂ ਨੇ ਛੇ ਐਕਸ਼ਨ ਪੁਆਇੰਟ ਵੀ ਦਿੱਤੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਯਮੁਨਾ ਨਦੀ ਦੀ ਸਫ਼ਾਈ 2025 ਤੱਕ ਮੁਕੰਮਲ ਕਰ ਲਈ ਜਾਵੇਗੀ।

ਹੋਰ ਪੜ੍ਹੋ: ਜੁੜਵਾ ਬੱਚਿਆਂ ਦੀ ਮਾਂ ਬਣੀ ਅਦਾਕਾਰਾ ਪ੍ਰਿਟੀ ਜ਼ਿੰਟਾ, ਟਵੀਟ ਜ਼ਰੀਏ ਸਾਂਝੀ ਕੀਤੀ ਖੁਸ਼ੀ

ਸੀਐਮ ਕੇਜਰੀਵਾਲ ਨੇ ਕਿਹਾ ਕਿ ਯਮੁਨਾ ਨਦੀ ਨੂੰ ਇੰਨਾ ਗੰਦਾ ਹੋਣ ਵਿਚ 70 ਸਾਲ ਲੱਗੇ। ਇਸ ਨੂੰ ਦੋ ਦਿਨਾਂ ਵਿਚ ਸਾਫ਼ ਨਹੀਂ ਕੀਤਾ ਜਾ ਸਕਦਾ। ਮੈਂ ਦਿੱਲੀ ਚੋਣਾਂ ਵਿਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਗਲੀਆਂ ਚੋਣਾਂ ਤੱਕ ਇਸ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਅਸੀਂ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੇ ਕੋਲ ਇਸ 'ਤੇ ਛੇ ਐਕਸ਼ਨ ਪੁਆਇੰਟ ਹਨ, ਮੈਂ ਨਿੱਜੀ ਤੌਰ 'ਤੇ ਇਸ ਦੀ ਨਿਗਰਾਨੀ ਕਰ ਰਿਹਾ ਹਾਂ।

ਹੋਰ ਪੜ੍ਹੋ: ਭਾਈਚਾਰਕ ਸਾਂਝ: ਮੁਸਲਿਮ ਭਾਈਚਾਰੇ ਨੂੰ ਸਿੱਖਾਂ ਦਾ ਸੱਦਾ, 'ਆਓ ਗੁਰਦੁਆਰੇ 'ਚ ਪੜ੍ਹੋ ਨਮਾਜ਼'

ਉਹਨਾਂ ਕਿਹਾ ਕਿ ਪਹਿਲੀ ਐਕਸ਼ਨ ਯੋਜਨਾ ਵਿਚ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਬਣਾਏ ਜਾ ਰਹੇ ਹਨ। ਦੂਜਾ- ਮੌਜੂਦਾ ਪਲਾਂਟਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ, ਤੀਜਾ- ਪੁਰਾਣੇ ਟਰੀਟਮੈਂਟ ਪਲਾਂਟਾਂ ਦੀ ਤਕਨੀਕ ਬਦਲੀ ਜਾ ਰਹੀ ਹੈ।

ਹੋਰ ਪੜ੍ਹੋ: ਸਿਆਸਤ ਨਾ ਕਰਨ ਆਗੂ, ਸਿੱਖ ਸੰਗਤ ਦੀ ਅਰਦਾਸ ਨਾਲ ਖੁੱਲ੍ਹਿਆ ਲਾਂਘਾ: ਬਰਿੰਦਰਮੀਤ ਸਿੰਘ ਪਾਹੜਾ

ਚੌਥਾ- ਝੁੱਗੀ-ਝੌਂਪੜੀਆਂ ਦਾ ਕੂੜਾ ਜੋ ਦਰਿਆਵਾਂ ਵਿਚ ਜਾਂਦਾ ਹੈ, ਹੁਣ ਸੀਵਰੇਜ ਵਿਚ ਮਿਲਾਇਆ ਜਾਵੇਗਾ। ਪੰਜਵਾਂ- ਕੁਝ ਖੇਤਰਾਂ ਵਿਚ ਲੋਕਾਂ ਨੇ ਸੀਵਰ ਕੁਨੈਕਸ਼ਨ ਨਹੀਂ ਲਏ ਹਨ, ਅਸੀਂ ਅਜਿਹੇ ਖੇਤਰਾਂ ਵਿਚ ਮਾਮੂਲੀ ਚਾਰਜ 'ਤੇ ਸੀਵਰ ਕੁਨੈਕਸ਼ਨ ਲਗਾਉਣ ਦਾ ਫੈਸਲਾ ਕੀਤਾ ਹੈ। ਛੇਵਾਂ- ਉਦਯੋਗਿਕ ਰਹਿੰਦ-ਖੂੰਹਦ 'ਤੇ ਰੋਕ ਲਗਾਈ ਜਾਵੇਗੀ।