ਭਾਈਚਾਰਕ ਸਾਂਝ: ਮੁਸਲਿਮ ਭਾਈਚਾਰੇ ਨੂੰ ਸਿੱਖਾਂ ਦਾ ਸੱਦਾ, 'ਆਓ ਗੁਰਦੁਆਰੇ 'ਚ ਪੜ੍ਹੋ ਨਮਾਜ਼'

ਏਜੰਸੀ

ਖ਼ਬਰਾਂ, ਰਾਸ਼ਟਰੀ

ਖੁੱਲ੍ਹੇ ਵਿਚ ਨਮਾਜ਼ ਦੇ ਭਾਰੀ ਵਿਰੋਧ ਤੋਂ ਬਾਅਦ ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਹੈ।

Sikhs in Gurugram offer Muslims space in gurdwaras for prayers

ਗੁਰੂਗ੍ਰਾਮ: ਖੁੱਲ੍ਹੇ ਵਿਚ ਨਮਾਜ਼ ਦੇ ਭਾਰੀ ਵਿਰੋਧ ਤੋਂ ਬਾਅਦ ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਹੈ। ਗੁਰੂਗ੍ਰਾਮ ਦੀ ਗੁਰਦੁਆਰਾ ਸਿੰਘ ਸਭਾ ਕਮੇਟੀ ਨੇ ਕਿਹਾ ਹੈ ਕਿ ਜੇਕਰ ਮੁਸਲਿਮ ਭਰਾ ਚਾਹੁਣ ਤਾਂ ਸ਼ਹਿਰ ਦੇ ਗੁਰਦੁਆਰਿਆਂ ਵਿਚ ਆ ਕੇ ਨਮਾਜ਼ ਅਦਾ ਕਰ ਸਕਦੇ ਹਨ। ਇਸ ਕਮੇਟੀ ਅਧੀਨ 5 ਗੁਰਦੁਆਰੇ ਸਦਰ ਬਾਜ਼ਾਰ ਸਬਜ਼ੀ ਮੰਡੀ, ਸੈਕਟਰ 39, ਸੈਕਟਰ 46, ਜੈਕਬਪੁਰਾ ਅਤੇ ਮਾਡਲ ਟਾਊਨ ਆਉਂਦੇ ਹਨ। ਗੁਰਦੁਆਰਿਆਂ ਦੀ ਕਮੇਟੀ ਨਾਲ ਜੁੜੇ ਹੈਰੀ ਸਿੰਧੂ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ, ''ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਪਰੇਸ਼ਾਨ ਕਰਨ ਵਾਲਾ ਹੈ। ਜੇਕਰ ਮੁਸਲਮਾਨਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨ 'ਚ ਮੁਸ਼ਕਲ ਆ ਰਹੀ ਹੈ ਤਾਂ ਉਹਨਾਂ ਦਾ ਸਵਾਗਤ ਹੈ, ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ”।

ਹੋਰ ਪੜ੍ਹੋ: ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਲਈ ਰਵਾਨਾ ਹੋਈ ਸੰਗਤ ਵਿਚ ਖੁਸ਼ੀ ਦਾ ਮਾਹੌਲ

ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਰੇਕ ਲਈ ਖੁੱਲ੍ਹੇ ਹਨ- ਸ਼ੇਰਦਿਲ ਸਿੰਘ ਸੰਧੂ

ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸੰਧੂ ਨੇ ਕਿਹਾ ਕਿ “ਮੁਸਲਿਮ ਭਾਈਚਾਰੇ ਨੂੰ ਥਾਂ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਹ ਸ਼ੁੱਕਰਵਾਰ ਦੀ ਨਮਾਜ਼ ਲਈ ਸਾਡੇ ਪੰਜ ਗੁਰਦੁਆਰਿਆਂ ਵਿਚ ਆ ਸਕਦੇ ਹਨ। ਸਾਰੇ ਧਰਮ ਇਕ ਹਨ ਅਤੇ ਸਾਨੂੰ ਮਾਨਵਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਹੈ”। ਉਹਨਾਂ ਕਿਹਾ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹਨ, ਇੱਥੇ ਕੋਈ ਵੀ ਆ ਕੇ ਬੰਦਗੀ ਕਰ ਸਕਦਾ ਹੈ।

ਹੋਰ ਪੜ੍ਹੋ: ਸਿਆਸਤ ਨਾ ਕਰਨ ਆਗੂ, ਸਿੱਖ ਸੰਗਤ ਦੀ ਅਰਦਾਸ ਨਾਲ ਖੁੱਲ੍ਹਿਆ ਲਾਂਘਾ: ਬਰਿੰਦਰਮੀਤ ਸਿੰਘ ਪਾਹੜਾ

ਗੁਰੂਗ੍ਰਾਮ ਦੇ ਸਦਰ ਬਾਜ਼ਾਰ ਗੁਰਦੁਆਰਾ ਸਾਹਿਬ ਨੂੰ ਨਮਾਜ਼ੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਹੇਮਕੁੰਟ ਫਾਊਂਡੇਸ਼ਨ ਨਾਲ ਜੁੜੇ ਹਰਤੀਰਥ ਸਿੰਘ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਸਦਰ ਬਾਜ਼ਾਰ ਗੁਰਦੁਆਰਾ ਹੁਣ ਮੁਸਲਿਮ ਭਰਾਵਾਂ ਲਈ ਖੋਲ੍ਹ ਦਿੱਤਾ ਗਿਆ ਹੈ। ਸ਼ਹਿਰ ਵਿਚ ਹਾਲ ਹੀ ਵਿਚ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਉਹ ਇੱਥੇ ਹਰ ਰੋਜ਼ ਨਮਾਜ਼ ਅਦਾ ਕਰ ਸਕਦੇ ਹਨ”। ਸਿੰਘ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜੇਪੀ ਸਿੰਘ ਨੇ ਕਿਹਾ ਕਿ ਉਹ ਪ੍ਰਮਾਤਮਾ ਦੀ ਏਕਤਾ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਸਿੱਖ ਭਾਈਚਾਰਾ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਕਿਹਾ, “ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਲਈ ਸਾਰਿਆਂ ਦਾ ਸੁਆਗਤ ਹੈ”।

ਹੋਰ ਪੜ੍ਹੋ: Cryptocurrency ਗਲਤ ਹੱਥਾਂ 'ਚ ਨਹੀਂ ਜਾਣੀ ਚਾਹੀਦੀ, ਇਹ ਸਾਡੇ ਨੌਜਵਾਨਾਂ ਨੂੰ ਤਬਾਹ ਕਰ ਦੇਵੇਗੀ- PM


ਸਿੱਖਾਂ ਦੀ ਪਹਿਲਕਦਮੀ ਦਾ ਮੁਸਲਿਮ ਭਾਈਚਾਰੇ ਨੇ ਕੀਤਾ ਸੁਆਗਤ

ਗੁਰਦੁਆਰਾ ਐਸੋਸੀਏਸ਼ਨ ਦੀ ਪਹਿਲਕਦਮੀ ਦਾ ਸੁਆਗਤ ਕਰਦਿਆਂ ਮੁਸਲਿਮ ਰਾਸ਼ਟਰੀ ਮੰਚ ਦੇ ਚੇਅਰਮੈਨ ਖੁਰਸ਼ੀਦ ਰਜਾਕਾ ਨੇ ਕਿਹਾ ਕਿ ਇਸ ਨਾਲ ਸ਼ਾਂਤੀ ਅਤੇ ਸਦਭਾਵਨਾ ਕਾਇਮ ਕਰਨ ਵਿਚ ਮਦਦ ਮਿਲੇਗੀ। ਰਜਾਕਾ ਨੇ ਕਿਹਾ, “ਹਰ ਕਿਸੇ ਨੂੰ ਸਿੱਖ ਭਾਈਚਾਰੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਆਪਣੀਆਂ ਧਾਰਮਿਕ ਗਤੀਵਿਧੀਆਂ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ,” ਰਜਾਕਾ ਨੇ ਕਿਹਾ ਕਿ ਅਤੀਤ ਵਿਚ ਵੀ ਅਜਿਹੀਆਂ ਉਦਾਹਰਣਾਂ ਹਨ ਜਦੋਂ ਮੁਸਲਮਾਨਾਂ ਨੇ ਦੂਜੇ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ 'ਤੇ ਨਮਾਜ਼ ਅਦਾ ਕੀਤੀ ਹੈ।

ਹੋਰ ਪੜ੍ਹੋ: ਰਵਨੀਤ ਬਿੱਟੂ ਦੀ ਨਵਜੋਤ ਸਿੱਧੂ ਨੂੰ ਨਸੀਹਤ, ‘ਟਵੀਟ ਕਰਨ ਦੇ ਨਾਲ-ਨਾਲ CM ਨਾਲ ਬੈਠ ਕੇ ਕਾਰਵਾਈ ਕਰੋ’

ਨੌਜਵਾਨ ਨੇ ਨਮਾਜ਼ ਅਦਾ ਕਰਨ ਲਈ ਮੁਸਲਿਮ ਭਾਈਚਾਰੇ ਨੂੰ ਦਿੱਤੀ ਆਪਣੀ ਦੁਕਾਨ

ਇਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਵੀ ਇਕ ਨੌਜਵਾਨ ਨੇ ਨਮਾਜ਼ ਅਦਾ ਕਰਨ ਲਈ ਆਪਣੀ ਦੁਕਾਨ ਦੇ ਦਿੱਤੀ। ਅਕਸ਼ੇ ਰਾਓ ਨਾਮ ਦੇ ਵਿਅਕਤੀ ਦੀਆਂ ਮਕੈਨਿਕ ਮਾਰਕੀਟ ਵਿਚ ਕਈ ਦੁਕਾਨਾਂ ਹਨ। ਉਸ ਨੇ ਇਹਨਾਂ 'ਚੋਂ ਇਕ ਦੁਕਾਨ ਮੁਸਲਿਮ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਦਿੱਤੀ ਹੈ। ਸਿੱਖਾਂ ਨੇ ਇਸ ਫੈਸਲੇ ਨਾਲ ਇਕ ਵਾਰ ਫਿਰ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਇਹਨਾਂ ਖ਼ਬਰਾਂ ਤੋਂ ਬਾਅਦ ਟਵਿਟਰ ’ਤੇ ਵੀ ਸਿੱਖ ਟਰੈਂਡਿੰਗ ਵਿਚ ਆ ਗਏ ਹਨ। ਸੋਸ਼ਲ ਮੀਡੀਆ ’ਤੇ ਸਿੱਖਾਂ ਦੇ ਇਸ ਫੈਸਲੇ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ।