ਲੜਕੀ ਦੀ ਲਾਸ਼ ਵਾਲਾ ਮਿਲਿਆ ਇੱਕ ਹੋਰ ਬੈਗ, ਗੋਲ਼ੀ ਮਾਰ ਕੇ ਕੀਤਾ ਗਿਆ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲੀਸ ਵੱਲੋਂ ਲਾਸ਼ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ

Image

 

ਮਥੁਰਾ - ਮਥੁਰਾ ਜ਼ਿਲ੍ਹੇ ਵਿੱਚ ਯਮੁਨਾ ਐਕਸਪ੍ਰੈਸਵੇਅ ਦੀ ਸਰਵਿਸ ਰੋਡ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਲਾਲ ਰੰਗ ਦੇ ਟਰਾਲੀ ਬੈਗ ਵਿੱਚ ਪਾਲੀਥੀਨ 'ਚ ਪੈਕ ਕੀਤੀ ਇੱਕ ਲੜਕੀ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਲਾਸ਼ ਦੀ ਪਛਾਣ ਨਹੀਂ ਹੋ ਸਕੀ। 

ਪੁਲਿਸ ਸੁਪਰਡੈਂਟ ਤ੍ਰਿਗੁਣ ​​ਵਿਨੇਸ਼ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰਾਇਆ ਖੇਤਰ ਦੇ ਖੇਤੀਬਾੜੀ ਖੋਜ ਕੇਂਦਰ ਨੇੜੇ ਯਮੁਨਾ ਐਕਸਪ੍ਰੈਸ ਵੇਅ ਦੇ ਨਾਲ ਲੱਗਦੀ ਸਰਵਿਸ ਰੋਡ 'ਤੇ ਲਾਲ ਰੰਗ ਦਾ ਟਰਾਲੀ ਬੈਗ ਪਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਬੈਗ ਖੋਲ੍ਹਣ 'ਤੇ ਪਲਾਸਟਿਕ ਦੇ ਲਿਫ਼ਾਫ਼ੇ 'ਚ ਲਪੇਟੀ ਇੱਕ ਲੜਕੀ ਦੀ ਲਾਸ਼ ਮਿਲੀ।

ਉਸ ਨੇ ਦੱਸਿਆ ਕਿ ਪਹਿਲੀ ਨਜ਼ਰੇ ਜਾਪਦਾ ਹੈ ਕਿ ਗੋਲ਼ੀ ਮਾਰ ਕੇ ਲੜਕੀ ਦਾ ਕਤਲ ਕੀਤਾ ਗਿਆ, ਅਤੇ ਫ਼ਿਰ ਉਸ ਦੀ ਲਾਸ਼ ਇੱਥੇ ਲਿਆਂਦੀ ਗਈ। 

ਪੁਲਿਸ ਅਧਿਕਾਰੀ ਨੇ ਕਿਹਾ ਕਿ ਫ਼ਿਲਹਾਲ ਲੜਕੀ ਦੀ ਪਛਾਣ ਨਹੀਂ ਹੋ ਸਕੀ, ਪਰ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਮ੍ਰਿਤਕ ਲੜਕੀ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ।, ਤਾਂ ਜੋ ਕਾਤਲ ਦਾ ਪਤਾ ਲਗਾਇਆ ਜਾ ਸਕੇ। 

ਦੱਸਿਆ ਗਿਆ ਹੈ ਕਿ ਲੜਕੀ ਦੀ ਉਮਰ ਕਰੀਬ 22 ਸਾਲ ਦੀ ਹੈ। ਉਹ ਪੰਜ ਫ਼ੁੱਟ ਦੋ ਇੰਚ ਲੰਬੀ ਹੈ, ਰੰਗ ਗੋਰਾ ਹੈ, ਅਤੇ ਲੰਬੇ ਕਾਲੇ ਵਾਲ ਹਨ। ਲੜਕੀ ਨੇ ਸਲੇਟੀ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਜਿਸ 'ਤੇ ਲੇਜ਼ੀ ਡੇਜ਼ ਲਿਖਿਆ ਹੋਇਆ ਸੀ। ਨਾਲ ਉਸ ਨੇ ਨੀਲੇ ਅਤੇ ਚਿੱਟੇ ਫੁੱਲਾਂ ਵਾਲਾ ਪੱਤੇਦਾਰ ਪਲਾਜ਼ੋ ਪਹਿਨਿਆ ਹੋਇਆ ਹੈ। ਉਸ ਦੇ ਖੱਬੇ ਹੱਥ 'ਤੇ ਖੰਮਣੀ ਅਤੇ ਕਾਲ਼ਾ ਧਾਗਾ ਬੰਨ੍ਹਿਆ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਸੂਟਕੇਸ 'ਚੋਂ ਲਾਲ-ਚਿੱਟੇ ਅਤੇ ਜਾਮਨੀ ਰੰਗ ਦੀ ਸਾੜ੍ਹੀ ਵੀ ਬਰਾਮਦ ਹੋਈ ਹੈ। 

ਖੇਤਰੀ ਉਪ-ਪੁਲਿਸ ਕਪਤਾਨ ਅਲੋਕ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਨੇੜਲੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਪੁਲੀਸ ਵੱਲੋਂ ਲਾਸ਼ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।