ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨਮ ਆਸ਼ਟਮੀ ਮੌਕੇ ਆਯੋਜਿਤ ਇਕ ਸਮਾਹੋਰ ਵਿਚ ਸ਼ਾਮਲ ਹੋਣ ਲਈ ਮਥੁਰਾ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਮਲੀਲਾ ਮੈਦਾਨ ਵਿਚ ਜਨਸਭਾ ਨੂੰ ਸੰਬੋਧਨ ਕੀਤਾ

CM Yogi Adityanath Bans Meat, Liquor Trade in Mathura

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਮਥੁਰਾ ਦੇ ਵ੍ਰਿੰਦਾਵਨ, ਗੋਵਰਧਨ, ਨੰਦਗਾਓਂ, ਬਰਸਾਨਾ, ਗੋਕੁਲ, ਮਹਾਵਨ ਅਤੇ ਬਲਦੇਵ ਵਿਚ ਜਲਦ ਹੀ ਮਾਸ ਅਤੇ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਜਨਮ ਆਸ਼ਟਮੀ ਮੌਕੇ ਆਯੋਜਿਤ ਇਕ ਸਮਾਹੋਰ ਵਿਚ ਸ਼ਾਮਲ ਹੋਣ ਲਈ ਮਥੁਰਾ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi Adityanath Bans Meat, Liquor in Mathura) ਨੇ ਰਾਮਲੀਲਾ ਮੈਦਾਨ ਵਿਚ ਜਨਸਭਾ ਨੂੰ ਸੰਬੋਧਨ ਕੀਤਾ।

ਹੋਰ ਪੜ੍ਹੋ: ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

ਇਸ ਮੌਕੇ ਉਹਨਾਂ ਕਿਹਾ, “ਚਾਰ ਸਾਲ ਪਹਿਲਾਂ 2017 ਵਿਚ ਇੱਥੋਂ ਦੀ ਜਨਤਾ ਦੀ ਮੰਗ ’ਤੇ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਨਗਰ ਨਿਗਮ ਦਾ ਗਠਨ ਕੀਤਾ ਗਿਆ ਸੀ। ਫਿਰ ਇਥੋਂ ਦੇ ਸੱਤ ਪਵਿੱਤਰ ਸਥਾਨਾਂ ਨੂੰ ਤੀਰਥ ਸਥਾਨ ਘੋਸ਼ਿਤ ਕੀਤਾ ਗਿਆ। ਹੁਣ ਜਨਤਾ ਦੀ ਇੱਛਾ ਹੈ ਕਿ ਇਹਨਾਂ ਪਵਿੱਤਰ ਸਥਾਨਾਂ 'ਤੇ ਸ਼ਰਾਬ ਅਤੇ ਮੀਟ ਦੀ ਵਿਕਰੀ ਨਾ ਕੀਤੀ ਜਾਵੇ। ਇਸ ਲਈ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਜਿਹਾ ਹੋਵੇਗਾ”।

ਹੋਰ ਪੜ੍ਹੋ: ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ

ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਕਿਹਾ, “ਜਿਹੜੇ ਲੋਕ ਇਹਨਾਂ ਕੰਮਾਂ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਹੋਰ ਕੰਮਾਂ ਦੀ ਸਿਖਲਾਈ ਦੇ ਕੇ ਮੁੜ ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਲੋਕਾਂ ਦੀ ਯੋਜਨਾਬੱਧ ਤਰੀਕੇ ਨਾਲ ਕਾਂਊਸਲਿੰਗ ਕੀਤੀ ਜਾਣੀ ਚਾਹੀਦੀ ਹੈ।”

ਹੋਰ ਪੜ੍ਹੋ: ਇਤਿਹਾਸਕ ਪਲ: ਸੁਪਰੀਮ ਕੋਰਟ ਵਿਚ ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਔਰਤਾਂ ਵੀ ਸ਼ਾਮਲ

ਮੁੱਖ ਮੰਤਰੀ (UP CM Yogi Adityanath) ਨੇ ਕਿਹਾ,“ ਇਹ ਬਿਹਤਰ ਹੋਵੇਗਾ ਜੇ ਉਹਨਾਂ ਲੋਕਾਂ ਲਈ ਦੁੱਧ ਦੇ ਛੋਟੇ ਸਟਾਲ ਬਣਾਏ ਜਾਣ’। ਸੀਐਮ ਯੋਗੀ ਨੇ ਭਰੋਸਾ ਦਿਵਾਇਆ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਤਬਾਹ ਕਰਨਾ ਨਹੀਂ ਹੈ।