Cheer For India: ਇਕੋ ਦਿਨ ਵਿਸ਼ਵ ਕੱਪ 2023 ਅਤੇ ਮਿਸ ਯੂਨੀਵਰਸ ਦਾ ਫਾਈਨਲ! ਇਕ ਪਾਸੇ ਭਾਰਤੀ ਟੀਮ ਤੇ ਦੂਜੇ ਪਾਸੇ ਸ਼ਵੇਤਾ ਸ਼ਾਰਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਭਲਕੇ ਸ਼ਵੇਤਾ ਸ਼ਾਰਦਾ ਤੇ ਭਾਰਤੀ ਕ੍ਰਿਕਟ ਟੀਮ ਦੋਵੇਂ ਜਿੱਤ ਜਾਂਦੇ ਹਨ ਤਾਂ ਭਾਰਤ ਲਈ ਇਕ ਵੱਡਾ ਪਲ ਹੋਵੇਗਾ

ICC World Cup 2023 Final, IND vs AUS Miss Universe 2023 Final, Shweta Sharda news

ICC World Cup 2023 Final, IND vs AUS & Miss Universe 2023 Final, Shweta Sharda news: ਨਵੰਬਰ 19, 2023! ਇਹ ਭਾਰਤ ਲਈ ਇਕ ਅਹਿਮ ਦਿਨ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੋ ਵੱਡੇ ਮੁਕਾਬਲਿਆਂ ਵਿਚ ਹਿੱਸਾ ਲੈਣ ਜਾ ਰਿਹਾ ਹੈ। ਇਕ ਪਾਸੇ ਭਾਰਤ ਵਿਸ਼ਵ ਕੱਪ 2023 ਦੇ ਫਾਈਨਲ ਵਿਚ ਆਸਟ੍ਰੇਲੀਆ ਦੇ ਖਿਲਾਫ਼ ਮੁਕਾਬਲਾ ਖੇਡੇਗਾ, ਦੂਜੇ ਪਾਸੇ ਐਤਵਾਰ ਨੂੰ ਹੀ ਮਿਸ ਯੂਨੀਵਰਸ 2023 ਦਾ ਵੀ ਫਾਈਨਲ ਹੋਵੇਗਾ ਜਿਸ ਵਿਚ ਭਾਰਤ ਦੀ ਸ਼ਵੇਤਾ ਸ਼ਾਰਦਾ ਦੇਸ਼ ਦੀ ਨੁਮਾਇੰਦਗੀ ਕਰ ਰਹੀ ਹੈ।

ਜੇਕਰ ਭਲਕੇ ਸ਼ਵੇਤਾ ਸ਼ਾਰਦਾ ਤੇ ਭਾਰਤੀ ਕ੍ਰਿਕਟ ਟੀਮ ਦੋਵੇਂ ਜਿੱਤ ਜਾਂਦੇ ਹਨ ਤਾਂ ਭਾਰਤ ਲਈ ਇਕ ਵੱਡਾ ਪਲ ਹੋਵੇਗਾ, ਕਿਉਂਕਿ ਇਕੋ ਦਿਨ ਵਿਚ ਦੋ ਇਤਿਹਾਸ ਰਚੇ ਜਾਣਗੇ। ਜਿਥੇ ਭਾਰਤ ਨੂੰ ਉਡੀਕ ਹੈ ਕਿ 2011 ਤੋਂ ਬਾਅਦ ਇਸ ਸਾਲ ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2023 ਦੀ ਟਰਾਫੀ ਚੁੱਕੇਗੀ, ਉੱਥੇ ਹੀ ਭਾਰਤ ਨੂੰ ਵੀ ਇਹੀ ਉਮੀਦ ਹੈ ਕਿ ਹਰਨਾਜ਼ ਸੰਧੂ ਤੋਂ ਬਾਅਦ ਸ਼ਵੇਤਾ ਸ਼ਾਰਦਾ ਮੁੜ ਮਿਸ ਯੂਨੀਵਰਸ ਦਾ ਤਾਜ ਦੇਸ਼ ਵਿਚ ਲੈ ਕੇ ਆਵੇਗੀ।

ICC World Cup 2023 Final, IND vs AUS: ਭਾਰਤ ਬਨਾਮ ਆਸਟ੍ਰੇਲੀਆ 

ਭਾਰਤ ਆਸਟ੍ਰੇਲੀਆ ਦੇ ਖਿਲਾਫ਼ 2023 ਵਿਸ਼ਵ ਕੱਪ ਫਾਈਨਲ ਮੁਕਾਬਲੇ ਲਈ ਤਿਆਰ ਹੈ ਅਤੇ ਟੀਮ ਫਿਲਹਾਲ ਇਕ ਮਜ਼ਬੂਤ ਸਥਿਤੀ ਵਿਚ ਹੈ, ਕਿਉਂਕਿ ਲੀਗ ਸਟੇਜ ਤੋਂ ਲੈ ਕੇ ਸੈਮੀਫ਼ਾਈਨਲ ਮੁਕਾਬਲੇ ਤਕ ਭਾਰਤ ਇਸ ਵਿਸ਼ਵ ਕੱਪ 2023 ਦਾ ਇਕ ਵੀ ਮੈਚ ਨਹੀਂ ਹਾਰੀ ਹੈ। ਜੇਕਰ ਭਾਰਤ ਇਸ ਸਾਲ ਵਿਸ਼ਵ ਕੱਪ 2023 ਜਿੱਤ ਜਾਂਦਾ ਹੈ ਤਾਂ ਉਹ ਪਹਿਲੀ ਟੀਮ ਹੋਵੇਗੀ ਜੋ ਰਾਊਂਡ ਰੋਬਿਨ ਫੌਰਮੇਟ ਵਿਚ ਬਿਨਾਂ ਇਕ ਵੀ ਮੈਚ ਹਾਰੇ ਵਿਸ਼ਵ ਕੱਪ ਜਿੱਤ ਜਾਵੇਗੀ।

ਇਸ ਸਾਲ ਭਾਰਤ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਸ਼ਾਨਦਾਰ ਫਾਰਮ ਵਿਚ ਹੈ ਅਤੇ ਕੋਈ ਵੀ ਟੀਮ ਇਨ੍ਹਾਂ ਦੇ ਖਿਲਾਫ਼ ਇਕ ਤਕੜਾ ਮੁਕਾਬਲਾ ਨਹੀਂ ਦਿਖਾ ਪਾਈ ਹੈ। ਹਾਲਾਂਕਿ ਆਸਟ੍ਰੇਲੀਆ ਦੇ ਖਿਲਾਫ਼ ਉਨ੍ਹਾਂ ਦਾ ਮੁਕਾਬਲਾ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਆਸਟ੍ਰੇਲੀਆ ਸ਼ੁਰੂਆਤ ਵਿਚ ਸੱਭ ਤੋਂ ਹੇਠਲੇ ਕ੍ਰਮ ਤੋਂ ਲੈ ਸੈਮੀਫਾਈਨਲ ਤਕ ਪਹੁੰਚੀ ਅਤੇ ਦੱਖਣ ਅਫ਼ਰੀਕਾ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਹੈ।

Miss Universe 2023 Final, Shweta Sharda news: ਮਿਸ ਯੂਨੀਵਰਸ ਦੀ ਦੌੜ ਵਿਚ ਸ਼ਵੇਤਾ ਸ਼ਾਰਦਾ

ਦੱਸ ਦਈਏ ਕਿ ਹਾਲ ਹੀ ਵਿਚ ਮਿਸ ਯੂਨੀਵਰਸ 2023 ਦੇ ਸਿਲਵਰ ਫਾਇਨਲਿਸਟਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿਚ ਸ਼ਵੇਤਾ ਦਾ ਨਾਮ ਨਹੀਂ ਸੀ। ਇਸ ਦਾ ਮਤਲਬ ਕਿ ਹੁਣ ਸੱਭ ਤੋਂ ਵੱਡੀ ਉਮੀਦ ਬਣ ਗਈ ਹੈ। ਇਸ ਦੌਰਾਨ ਸ਼ਵੇਤਾ ਨੇ ਸਾਰਿਆਂ ਨੂੰ ਅਪਣੀ ਸੁੰਦਰਤਾ ਤੇ ਅਪਣੇ ਬੋਲਡ ਅਵਤਾਰ ਤੋਂ ਪ੍ਰਭਾਵਤ ਕੀਤਾ ਹੈ ਅਤੇ ਉਮੀਦ ਲਗਾਈ ਜਾ ਰਹੀ ਹੈ ਕਿ ਮੁੜ ਮਿਸ ਯੂਨੀਵਰਸ ਦਾ ਤਾਜ ਭਾਰਤ ਦੇ ਸਿਰ ਸਜੇ ਅਤੇ ਸ਼ਵੇਤਾ ਇਹ ਕੰਮ ਕਰਨ ਵਾਲੀ ਚੌਥੀ ਮਹਿਲਾ ਬਣੇ।