6 ਸਾਲ ਬਾਅਦ ਪਾਕਿ ਤੋਂ ਭਾਰਤ ਪਰਤੇ ਹਾਮਿਦ ਅੰਸਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਨਾਗਰਿਕ ਹਾਮਿਦ ਅੰਸਾਰੀ ਅਪਣੇ ਦੇਸ਼ ਪਰਤ ਗਿਆ। ਅਟਾਰੀ ਵਾਹਗਾ ਬਾਰਡਰ ਉਤੇ ਉਨ੍ਹਾਂ  ਦੇ ਪਰਵਾਰ ਵਾਲਿਆਂ ਨੇ ਜ਼ੋਰਦਾਰ ਸਵਾਗਤ ਕੀਤਾ। ਛੇ ਸਾਲ ਦੀ ਸਜ਼ਾ ਤੋਂ ਬਾਅਦ...

Hamid Ansari

ਨਵੀਂ ਦਿੱਲੀ : (ਭਾਸ਼ਾ) ਭਾਰਤੀ ਨਾਗਰਿਕ ਹਾਮਿਦ ਅੰਸਾਰੀ ਅਪਣੇ ਦੇਸ਼ ਪਰਤ ਗਿਆ। ਅਟਾਰੀ ਵਾਹਗਾ ਬਾਰਡਰ ਉਤੇ ਉਨ੍ਹਾਂ  ਦੇ ਪਰਵਾਰ ਵਾਲਿਆਂ ਨੇ ਜ਼ੋਰਦਾਰ ਸਵਾਗਤ ਕੀਤਾ। ਛੇ ਸਾਲ ਦੀ ਸਜ਼ਾ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਨੂੰ ਰਿਹਾ ਕਰ ਦਿਤਾ ਹੈ। ਅੰਸਾਰੀ ਦੀ ਰਿਹਾਈ ਨਵੀਂ ਦਿੱਲੀ ਦੇ ਲਗਾਤਾਰ ਦਬਾਅ ਦਾ ਨਤੀਜਾ ਹੈ। ਭਾਰਤ ਨੇ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਅੰਸਾਰੀ ਤੱਕ ਸਫ਼ਾਰਤੀ ਪਹੁੰਚ ਦੇਣ ਲਈ 96 ਵਾਰ ‘ਨੋਟ ਵਰਬਲਸ’ (ਸਫ਼ਾਰਤੀ ਤੌਰ 'ਤੇ ਬੋਲਣਾ) ਜਾਰੀ ਕੀਤਾ।

ਇਕ ਮੀਡੀਆ ਰਿਪੋਰਟ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਮੁੰਬਈ ਨਿਵਾਸੀ 33 ਸਾਲਾਂ ਅੰਸਾਰੀ ਨੂੰ ਪੇਸ਼ਾਵਰ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਸੀ। ਮੀਡੀਆ ਰਿਪੋਰਟ ਦੇ ਮੁਤਾਬਿਕ ਅੰਸਾਰੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ 15 ਦਸੰਬਰ 2015 ਨੂੰ ਇਕ ਮਿਲਟਰੀ ਕੋਰਟ ਨੇ ਜੇਲ੍ਹ ਦੀ ਸਜ਼ਾ ਸੁਣਾਈ ਸੀ। ਸਜ਼ਾ ਪੂਰੀ ਹੋਣ 'ਤੇ ਉਨ੍ਹਾਂ ਨੂੰ ਰਿਹਾ ਕਰ ਦਿਤਾ ਗਿਆ। ਉਨ੍ਹਾਂ ਦੀ ਜੇਲ੍ਹ ਦੀ ਸਜ਼ਾ ਪਿਛਲੇ ਹਫ਼ਤੇ ਪੂਰੀ ਹੋ ਚੁਕੀ ਸੀ ਪਰ ਕਾਨੂੰਨੀ ਦਸਤਾਵੇਜ਼ ਤਿਆਰ ਨਾ ਹੋਣ ਦੇ ਕਾਰਨ ਭਾਰਤ ਲਈ ਰਵਾਨਾ ਨਹੀਂ ਹੋ ਸਕੇ ਸਨ।  

ਵੀਰਵਾਰ ਨੂੰ ਪੇਸ਼ਾਵਰ ਹਾਈ ਕੋਰਟ ਨੇ ਸਰਕਾਰ ਨੂੰ ਉਨ੍ਹਾਂ ਨੂੰ ਵਾਪਸ ਵਤਨ ਭੇਜਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਕ ਮਹੀਨੇ ਦਾ ਸਮਾਂ ਦਿਤਾ ਸੀ। ਰਿਪੋਰਟ ਵਿਚ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਫ਼ਾਰਤੀ ਪਹੁੰਚ ਲਈ ਅਤੇ ਉਨ੍ਹਾਂ ਦੇ ਵਿਰੁਧ ਲਗਾਏ ਗਏ ਇਲਜ਼ਾਮਾਂ ਉਤੇ ਸਪਸ਼ਟਤਾ ਲਈ 96 ਵਾਰ ‘ਨੋਟ ਵਰਬਲਸ’ ਜਾਰੀ ਕੀਤੇ ਗਏ ਜਿਨ੍ਹਾਂ ਉਤੇ ਭਾਰਤ ਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਮਿਲੇ।