ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਜਲਦ ਵੱਜ ਸਕਦੀ ਹੈ ਘੰਟੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵੇਲੇ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਸਰਕਾਰ

Photo

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਹੋ ਸਕਦਾ ਹੈ। ਵੋਟਾਂ ਫ਼ਰਵਰੀ ਦੇ ਪਹਿਲੇ ਹਫ਼ਤੇ ਵਿਚ ਹੋ ਸਕਦੀਆਂ ਹਨ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਾਰ ਚੋਣਾਂ ਪਿਛਲੀ ਵਾਰ ਦੇ ਮਕਾਬਲੇ ਪਹਿਲਾਂ ਕਰਾਈਆ ਜਾ ਸਕਦੀਆਂ ਹਨ।

ਦਿੱਲੀ ਸਰਕਾਰ ਦਾ ਕਾਰਜਕਾਲ 22 ਫਰਵਰੀ 2020 ਨੂੰ ਖਤਮ ਹੋ ਰਿਹਾ ਹੈ। ਮੰਗਲਵਾਰ ਨੂੰ ਕਮਿਸ਼ਨ ਦੀ ਬੈਠਕ ਵਿਚ ਦਿੱਲੀ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਈ। ਸੀਨੀਅਰ ਚੋਣ ਡਿਪਟੀ ਕਮਿਸ਼ਨਰ ਸੰਦੀਪ ਸਕਸੇਨਾ ਨੇ ਦਿੱਲੀ ਚੋਣਾਂ ਦੀ ਤਿਆਰੀਆਂ ਦੀ ਜਾਣਕਾਰੀ ਦਿੱਤੀ। ਇਸ ਵਾਰ ਵੋਟਰ ਸੂਚੀਆਂ ਵਿਚ ਨਵੇਂ ਵੋਟਰਾਂ ਦੇ ਨਾਮ ਸ਼ਾਮਲ ਕਰਾਉਣ ਸੋਧ ਦੇ ਕੰਮਾਂ ਦੀ ਸੀਖਿਆ ਸ਼ਾਮਲ ਹੈ। ਇਸ ਤੋਂ ਪਹਿਲਾਂ ਸੋਧੀ ਹੋਈ ਵੋਟਰਾਂ ਸੂਚੀ ਦੇ ਡਰਾਫਟ ਦਾ ਪਬਲੀਕੇਸ਼ਨ 15 ਨਵੰਬਰ ਤੱਕ ਕੀਤਾ ਗਿਆ ਸੀ।

ਇਸ ਤੋਂ ਬਾਅਦ ਆਖਰੀ ਵੋਟਰ ਸੂਚੀ ਦਾ ਪਬਲੀਕੇਸ਼ਨ ਛੇ ਜਨਵਰੀ ਨੂੰ ਹੋਵੇਗਾ। ਇਕ ਜਨਵਰੀ ਤੱਕ ਵੋਟਰ ਕਾਰਡ ਦੇ ਲਈ ਅਪਲਾਈ ਕੀਤਾ ਜਾ ਸਕਦਾ ਹੈ। ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਦਿਵਯਾਂਗ ਅਤੇ 80 ਸਾਲਾਂ ਤੋਂ ਜਿਆਦਾ ਉਮਰ ਵਾਲੇ ਬਜ਼ੁਰਗਾਂ ਨੂੰ ਡਾਕ ਤੋਂ ਵੋਟਿੰਗ ਦੀ ਸਹੂਲਤ ਮਿਲੇਗੀ।

ਦੱਸ ਦਈਏ ਕਿ ਇਸ ਵੇਲੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਨੇ ਵੀ ਚੋਣਾਂ ਤੋਂ ਪਹਿਲਾਂ ਕਮਰ ਕਸਨੀ ਸ਼ੁਰੂ ਕਰ ਦਿੱਤੀ ਹੈ।