ਕਰਨਾਟਕ ਵਿਧਾਨ ਸਭਾ ਉਪ ਚੋਣਾਂ ਲਈ 5 ਦਸੰਬਰ ਨੂੰ ਪੈਣਗੀਆਂ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ‘ਚ ਵਿਧਾਨ ਸਭਾ ਉਪਚੋਣਾਂ ਲਈ ਵੋਟਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ...

Sanjeev Kumar

ਕਰਨਾਟਕ: ਕਰਨਾਟਕ ‘ਚ ਵਿਧਾਨ ਸਭਾ ਉਪਚੋਣਾਂ ਲਈ ਵੋਟਾਂ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਕਰਨਾਟਕ ਦੀਆਂ 15 ਵਿਧਾਨ ਸਭਾ ਸੀਟਾਂ ਉਤੇ ਉਪਚੋਣਾਂ ਦੇ ਲਈ 5 ਦਸੰਬਰ ਨੂੰ ਵੋਟ ਪਾਉਣ ਜਾਣਗੇ।

ਕਰਨਾਟਕ ਚੋਣ ਕਮਿਸ਼ਨਰ ਸੰਜੀਵ ਕੁਮਾਰ ਨੇ ਐਤਵਾਰ ਨੂੰ ਵੋਟਾਂ ਦੀ ਤਰੀਕ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਉਪਚੋਣਾਂ ਦੇ ਲਈ 5 ਦਸੰਬਰ ਨੂੰ ਵੋਟਿੰਗ ਅਤੇ 9 ਦਸੰਬਰ ਨੂੰ ਗਿਣਤੀ ਹੋਵੇਗੀ। ਇਸਦੇ ਨਾਲ ਹੀ 11 ਨਵੰਬਰ ਨੂੰ ਚੋਣ ਜਾਬਤਾ ਲਾਗੂ ਹੋ ਜਾਵੇਗਾ।

ਦੂਜੇ ਪਾਸੇ ਕਰਨਾਟਕ ਦੀਆਂ 15 ਸੀਟਾਂ ਉਤੇ ਹੋਣ ਵਾਲੀਆਂ ਉਪਚੋਣਾਂ ਨੂੰ ਲੈ ਕੇ ਬੈਂਗਲੁਰੂ ਵਿਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਹੋਈ ਜਿਸ ਵਿਚ ਉਪਚੋਣਾਂ ਨੂੰ ਲੈ ਕੇ ਤਿਆਰੀ ਅਤੇ ਚੋਣ ਪ੍ਰਚਾਰ ਦੀ ਰਣਨੀਤੀ ਉਤੇ ਚਰਚਾ ਹੋਈ। ਬੈਠਕ ਵਿਚ ਕਰਨਾਟਕ ਕਾਂਗਰਸ ਦੇ ਸੀਨੀਅਰ ਨੇਤਾ ਸਿਧਾਰਥ ਮਿਆ, ਬੀਕੇ ਹਰੀ ਪ੍ਰਸ਼ਾਦ, ਡੀਕੇ ਸ਼ਿਵਕੁਮਾਰ ਤੇ ਦਿਨੇਸ਼ ਗੁਡੂ ਆਦਿ ਮੌਜੂਦ ਸੀ।