ਲੇਹ ‘ਚ ਹਿਮਸਖਲਨ: ਫ਼ੌਜ ਦੇ ਪੰਜ ਪੋਰਟਰਾਂ ਦੀ ਮੌਤ, ਪੰਜ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਲੇਹ ਜਿਲ੍ਹੇ ਦੇ ਖਾਰਦੁੰਗਲਾ ਕੋਲ ਇਲਾਕੇ ਵਿਚ ਸ਼ੁੱਕਰਵਾਰ ਨੂੰ ਇਕ ਟਿੱਪਰ ਦੇ ਹਿਮਸਖਲਨ.....

Leh

ਜੰਮੂ : ਜੰਮੂ-ਕਸ਼ਮੀਰ ਦੇ ਲੇਹ ਜਿਲ੍ਹੇ ਦੇ ਖਾਰਦੁੰਗਲਾ ਕੋਲ ਇਲਾਕੇ ਵਿਚ ਸ਼ੁੱਕਰਵਾਰ ਨੂੰ ਇਕ ਟਿੱਪਰ ਦੇ ਹਿਮਸਖਲਨ ਦੀ ਚਪੇਟ ਵਿਚ ਆਉਣ ਨਾਲ ਫ਼ੌਜ  ਦੇ ਪੰਜ ਪੋਰਟਰਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੁਣ ਵੀ ਲਾਪਤਾ ਹਨ। ਬਚਾਅ ਕਾਰਜ ਵਿਚ ਹੈਲੀਕਾਪਟਰ ਦੀ ਵੀ ਮਦਦ ਲਈ ਗਈ। ਲੇਹ ਦੀ ਐਸਐਸਪੀ ਸਰਗੁਨ ਸ਼ੁਕਲਾ ਨੇ ਦੱਸਿਆ ਕਿ ਰੈਸਕਿਊ ਆਪਰੇਸ਼ਨ ਜਾਰੀ ਹੈ। ਹੁਣ ਤੱਕ ਪੰਜ ਮ੍ਰਿਤਕ ਬਰਾਮਦ ਹੋਏ ਹਨ। ਉਥੇ ਹੀ ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪੋਰਟਰਾਂ ਦੇ ਪਰਵਾਰ ਵਾਲਿਆਂ ਲਈ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਾਰਦੁੰਗਲਾ ਕੋਲ ਤੋਂ ਦੱਖਣ ਪੁਲੂ ਦੇ ਕੋਲ ਦੋ ਟਰੱਕ ਅਤੇ 10 ਲੋਕ ਕਰੀਬ 20 ਫੁੱਟ ਹੇਠਾਂ ਹਿਮਸਖਲਨ ਵਿਚ ਦਬ ਗਏ। ਸੂਚਨਾ ਉਤੇ ਫ਼ੌਜ ਦੀ ਟੁਕੜੀ ਪੌਣੇ ਅੱਠ ਵਜੇ ਮੌਕੇ ਉਤੇ ਪਹੁੰਚੀ। ਇਸ ਤੋਂ ਤੁਰੰਤ ਬਾਅਦ ਫ਼ੌਜ ਦੀ ਫਾਇਰ ਐਂਡ ਫਿਊਰੀ ਕੋਰ ਨੇ ਅਪਣੇ ਸਾਰੇ ਸਾਧਨਾਂ ਨੂੰ ਸਰਗਰਮ ਕਰ ਦਿਤਾ ਅਤੇ ਖ਼ੋਜ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿਤਾ। ਪੰਜ ਦੇ ਮ੍ਰਿਤਕ ਸਰੀਰ ਬਰਾਮਦ ਕੀਤੇ ਜਾ ਚੁੱਕੇ ਹਨ।

ਇਹ ਸਾਰੇ ਜੰਸਕਾਰ ਦੇ ਸਨ। ਹੈਲੀਕਾਪਟਰਾਂ ਦੇ ਜਰੀਏ ਸਿਆਚਿਨ ਬੈਸ ਕੈਂਪ ਤੋਂ ਆਧੁਨਿਕ ਸਮੱਗਰੀਆਂ ਨਾਲ ਲੈਸ ਫ਼ੌਜ ਦੀ ਵਿਸ਼ੇਸ਼ ਲਾਂਚ ਰੈਸਕਿਊ ਪੈਂਥਰਸ ਟੀਮ ਨੂੰ ਵੀ ਘਟਨਾ ਸਥਾਨ ਉਤੇ ਪਹੁੰਚਾਇਆ ਗਿਆ। ਹੈਲੀਕਾਪਟਰਾਂ ਦੀ ਮਦਦ ਨਾਲ ਡੀਪ ਸਰਚ ਰਡਾਰ ਵੀ ਮੌਕੇ ਉਤੇ ਪਹੁੰਚਾਏ ਗਏ। ਇਸ ਤੋਂ ਇਲਾਵਾ ਡਾਕਟਰ, ਨਰਸਿੰਗ ਅਸਿਸਟੈਂਟ ਦੀ ਟੀਮ, ਕੰਬਲ ਅਤੇ ਗਰਮ ਕੱਪੜੇ ਵਰਗੀਆਂ ਜ਼ਰੂਰਤਾਂ ਦੀਆਂ ਚੀਜਾਂ ਵੀ ਮੌਕੇ ਉਤੇ ਪਹੁੰਚਾਈਆਂ ਗਈਆਂ।

ਫਾਇਰ ਐਂਡ ਫਿਊਰੀ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਨੇ ਆਪਰੇਸ਼ਨ ਦੀ ਹਵਾਈ ਜਾਂਚ ਕੀਤੀ ਅਤੇ ਪ੍ਰਸ਼ਾਸਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਹਿਮਸਖਲਨ ਵਿਚ ਸਾਰੇ 10 ਲੋਕਾਂ ਦੇ ਮਾਰੇ ਜਾਣ ਦੀ ਸੰਦੇਹ ਹੈ। ਸ਼ੁੱਕਰਵਾਰ ਸ਼ਾਮ ਨੂੰ ਬਚਾਅ ਕਾਰਜ ਰੋਕ ਦਿਤਾ ਗਿਆ। ਹੁਣ ਸ਼ਨੀਵਾਰ ਸਵੇਰੇ ਦੁਬਾਰਾ ਆਪਰੇਸ਼ਨ ਸ਼ੁਰੂ ਹੋਵੇਗਾ।