''ਕਸ਼ਮੀਰ ਵਿਚ ਇੰਟਰਨੈੱਟ ਦੀ ਵਰਤੋਂ ਗੰਦੀ ਫ਼ਿਲਮਾਂ ਵੇਖਣ ਲਈ ਹੁੰਦੀ ਹੈ''

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਨਿੱਚਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ 10 ਜਿਲ੍ਹਿਆ ਵਿਚ 2ਜੀ ਸੇਵਾਂਵਾ ਬਹਾਲ ਕੀਤੀਆ ਗਈਆ ਸਨ। ਸੋਸ਼ਲ ਮੀਡੀਆ 'ਤੇ ਪਾਬੰਦੀ ਜਾਰੀ ਰੱਖੀ ਗਈ ਹੈ।

File Photo

ਨਵੀਂ ਦਿੱਲੀ : ਨੀਤੀ ਆਯੋਗ ਦੇ ਮੈਂਬਰ ਵੀਕੇ ਸਾਰਸਵਤ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇੰਟਰਨੈੱਟ ਸੇਵਾਵਾਂ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਕਸ਼ਮੀਰ ਵਿਚ ਇੰਟਰਨੈੱਟ ਦੀ ਵਰਤੋਂ ਗੰਦੀ ਫਿਲਮਾਂ ਵੇਖਣ ਦੇ ਲਈ ਹੁੰਦੀ ਹੈ।

ਵੀਕੇ ਸਾਰਸਵਤ ਅਨੁਸਾਰ ''ਕਸ਼ਮੀਰ ਵਿਚ ਇੰਟਰਨੈੱਟ ਨਾਂ ਹੋਣ ਨਾਲ ਕੀ ਫਰਕ ਪੈਂਦਾ ਹੈ? ਤੁਸੀ ਉੱਥੇ ਇੰਟਰਨੈੱਟ 'ਤੇ ਕੀ ਵੇਖਦੇ ਹੋ? ਉੱਥੇ ਕੀ ਟੇਲਿੰਗ ਹੋ ਰਹੀ ਹੈ? ਗੰਦੀ ਫ਼ਿਲਮ ਦੇਖਣ ਤੋਂ ਇਲਾਵਾ ਤੁਸੀ ਉੱਥੇ ਕੁੱਝ ਵੀ ਨਹੀਂ ਕਰਦੇ ਹੋ''। ਸਾਰਸਵਤ ਨੇ ਅੱਗੇ ਕਿਹਾ ''ਰਾਜਨੇਤਾ ਕਸ਼ਮੀਰ ਕਿਉਂ ਜਾਣਾ ਚਾਹੁੰਦਾ ਹੈ। ਉਹ ਕਸ਼ਮੀਰ ਵਿਚ ਦਿੱਲੀ ਦੀਆਂ ਸੜਕਾ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਫਿਰ ਤੋਂ ਖੜਾ ਕਰਨਾ ਚਾਹੁੰਦੇ ਹੈ। ਉਹ ਵਿਰੋਧ ਪ੍ਰਦਰਸ਼ਨਾ ਨੂੰ ਹਵਾ ਦੇਣ ਦੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।

ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ 10 ਜਿਲ੍ਹਿਆ ਵਿਚ 2ਜੀ ਸੇਵਾਂਵਾ ਬਹਾਲ ਕੀਤੀਆ ਗਈਆ ਸਨ। ਸੋਸ਼ਲ ਮੀਡੀਆ 'ਤੇ ਪਾਬੰਦੀ ਜਾਰੀ ਰੱਖੀ ਗਈ ਹੈ। ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਰੋਹਿਤ ਕੰਸਲ ਨੇ ਕਿਹਾ ਸੀ ਕਿ ਜੰਮੂ ਖੇਤਰ ਦੇ 10 ਜਿਲ੍ਹਿਆ ਵਿਚ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆ ਜਾ ਰਹੀਆਂ ਹਨ। ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਅਤੇ ਕੁਪਵਾੜਾ ਵਿਚ 2ਜੀ  ਇੰਟਰਨੈੱਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਕਸ਼ਮੀਰ ਘਾਟੀ ਦੇ ਬੈਂਕਾ ਵਿਚ ਬ੍ਰਾਡਬੈਂਡ ਸੇਵਾਵਾਂ ਪੂਰੀ ਤਰ੍ਹਾਂ ਨਾਲ ਚਾਲੂ ਕਰ ਦਿੱਤੀਆ ਗਈਆ ਹਨ। ਮੁੱਖ ਸਕੱਤਰ ਨੇ ਕਿਹਾ ਕਿ ਵਾਈਸ ਕਾਲਿੰਗ ਦੀ ਸੇਵਾ ਦੇ ਨਾਲ ਹੀ ਐਸਐਮਐਸ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ।