ਖੇਤੀ ਨੂੰ ਬਰਬਾਦ ਕਰ ਦੇਣਗੇ ਤਿੰਨੋਂ ਖੇਤੀ ਕਾਨੂੰਨ, ਭਾਜਪਾ ਤੋਂ ਨਹੀਂ ਡਰਦਾ ਮੈਂ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ, ਕਿਸਾਨ ਅੰਦੋਲਨ ਦੇ ਮਸਲੇ ‘ਤੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ...

Modi with Rahul Gandhi

ਨਵੀਂ ਦਿੱਲੀ: ਕੋਰੋਨਾ ਸੰਕਟ, ਕਿਸਾਨ ਅੰਦੋਲਨ ਦੇ ਮਸਲੇ ‘ਤੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ, ਇਸ ਕੜੀ ਵਿਚ ਅੱਜ ਕਾਂਗਰਸ ਸੰਸਦ ਅਤੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈਸ ਕਾਂਨਫਰੰਸ ਕੀਤੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਖੇਤੀ ਨੂੰ ਬਰਬਾਦ ਕਰ ਦੇਣਗੇ, ਮੈਂ ਇਨ੍ਹਾਂ ਦਾ ਵਿਰੋਧ ਕਰਦਾ ਰਾਹਾਂਗਾ। ਮੈਂ ਜੇਪੀ ਨੱਡਾ ਦੇ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ, ਸਿਰਫ਼ ਕਿਸਾਨਾਂ ਅਤੇ ਦੇਸ਼ ਦੇ ਸਵਾਲਾਂ ਦਾ ਜਵਾਬ ਦੇਵਾਂਗਾ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਇਕ-ਇਕ ਪੜਾਅ ਦੇ ਹਿਸਾਬ ਨਾਲ ਕਿਸਾਨਾਂ ਨੂੰ ਖ਼ਤਮ ਕਰਨ ਵਿਚ ਲੱਗੇ ਹੋਏ ਹਨ। ਇਹ ਸਿਰਫ਼ ਤਿੰਨ ਕਾਨੂੰਨਾਂ ਉਤੇ ਨਹੀਂ ਰੁਕਣਗੇ ਸਗੋਂ ਅਖੀਰ ਵਿਚ ਕਿਸਾਨਾਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂਕਿ ਦੇਸ਼ ਦੀ ਪੂਰੀ ਖੇਤੀ ਅਪਣੇ ਪੂੰਜੀਪਤੀ ਦੋਸਤਾਂ ਨੂੰ ਦੇ ਸਕਣ। ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਦੇਸ਼ ਵਿਰੁੱਧ ਹੋ ਜਾਵੇਂ, ਮੈਂ ਫਿਰ ਵੀ ਸੱਚ ਲਈ ਲੜਦਾ ਰਹਾਂਗਾ। ਮੈਂ ਨਰਿੰਦਰ ਮੋਦੀ ਜਾਂ ਬੀਜੇਪੀ ਤੋਂ ਨਹੀਂ ਡਰਦਾ। ਰਾਹੁਲ ਨੇ ਕਿਹਾ ਕਿ ਇਹ ਲੋਕ ਮੈਨੂੰ ਹੱਥ ਨਹੀਂ ਲਗਾ ਸਕਦੇ ਪਰ ਗੋਲੀ ਮਰਵਾ ਸਕਦੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੋਕ ਕਿਸਾਨਾਂ ਨੂੰ ਭਜਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਬੇਵਕੂਫ਼ ਨਹੀਂ ਬਣਾਇਆ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਅੰਦੋਲਨ ਦੇ ਪੱਖ ਵਿੱਚ ਹੈ ਪਰ ਇਨ੍ਹਾਂ ਦੇ ਖਿਲਾਫ਼ ਜੋ ਵੀ ਬੋਲਦਾ ਹੈ ਤਾਂ ਮੋਦੀ ਸਰਕਾਰ ਉਨ੍ਹਾਂ ਨੂੰ ਦੇਸ਼ ਧ੍ਰੋਹੀ ਦੱਸਦੀ ਹੈ। ਸਰਕਾਰ ਵੀ ਬੋਲਣ ਤੋਂ ਪਹਿਲਾਂ ਸੋਚਦੀ ਨਹੀਂ, RSS ਤੋਂ ਇਨ੍ਹਾਂ ਨੂੰ ਇਹ ਹੀ ਸਿਖਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਭੱਟਾ ਪਰਸੋਲ ਦਾ ਮਸਲਾ ਚੁੱਕਿਆ ਉਤੋਂ ਸਾਡੇ ਹੀ ਸਰਕਾਰ ਸੀ। ਸਾਡੀ ਸਰਕਾਰ ਨੇ ਕਰੋੜਾਂ ਰੁਪਏ ਦਾ ਕਰਜ ਕਿਸਾਨਾਂ ਮਾਫ਼ ਕੀਤਾ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਹੀ ਇਕ ਬੁਕਲੇਟ ਜਾਰੀ ਕੀਤੀ, ਜਿਸਦਾ ਟਾਇਟਲ “ਖੇਤੀ ਦਾ ਖ਼ੂਨ” ਹੈ।

ਕਿਸਾਨ ਅੰਦੋਲਨ ਹੋਵੇ, ਵੈਕਸੀਨੇਸ਼ਨ ਦੀ ਪ੍ਰਕਿਰਿਆ ਜਾ ਫਿਰ ਚੀਨ ਦੇ ਨਾਲ ਜਾਰੀ ਵਿਵਾਦ ਰਾਹੁਲ ਗਾਂਧੀ ਵੱਲੋਂ ਲਗਾਤਾਰ ਮੋਦੀ ਸਰਕਾਰ ਨੂੰ ਘੇਰਿਆ ਗਿਆ ਹੈ। ਦੱਸ ਦਈਏ ਕਿ ਕਾਂਗਰਸ ਵਿਚ ਜਲਦ ਹੀ ਸੰਗਠਨ ਬਦਲਾਅ ਹੋਣਾ ਹੈ। ਸੂਤਰਾਂ ਅਨੁਸਾਰ ਜਲਦ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ, ਜਿਸ ਵਿਚ ਪਾਰਟੀ ਭਵਿੱਖ ਨੂੰ ਲੈ ਫ਼ੈਸਲਾ ਲੈ ਸਕਦੀ ਹੈ। ਉਮੀਦ ਹੈ ਕਿ ਰਾਹੁਲ ਗਾਂਧੀ ਇਕ ਵਿਰ ਫਿਰ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਆ ਸਕਦੇ ਹਨ।

ਕਾਂਗਰਸ ਵੱਲੋਂ ਸੰਸਦ ਵਿਚ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਸੀ, ਇਸਤੋਂ ਇਲਾਵਾ ਇਸ ਮਸਲੇ ਉਤੇ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਕੋਵਿੰਦ ਨਾਲ ਵੀ ਮੁਲਾਕਾਤ ਕੀਤੀ ਸੀ ਨਾਲ ਹੀ ਰਾਹੁਲ ਨੇ ਆਰੋਪ ਲਗਾਇਆ ਕਿ ਅਰੁਣਾਚਲ ਪ੍ਰਦੇਸ਼ ਵਿਚ ਚੀਨ ਵੱਲੋੰ ਇਕ ਪਿੰਡ ਵਸਾ ਲਿਆ ਗਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਆਰੋਪ ਉਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਜਵਾਬ ਦਿੱਤਾ ਹੈ। ਕਿਰਨ ਰਿਜਿਜੂ ਨੇ ਟਵੀਟ ਕੀਤਾ ਕਿ ਜਿਸ ਥਾਂ ਤਾ ਮਾਮਲਾ ਚੁੱਕਿਆ ਜਾ ਰਿਹਾ ਹੈ ਉਹ ਕਾਂਗਰਸ ਦੇ ਦੌਰਾਨ ਚੀਨ ਨੇ ਕਬਜ਼ਾ ਕੀਤਾ ਸੀ। ਇਕ ਰਾਸ਼ਟਰੀ ਨੇਤਾ ਕਿਸ ਤਰ੍ਹਾਂ ਬਿਨਾ ਵੈਕਟ ਦੇ ਆਰੋਪ ਲਗਾ ਸਕਦਾ ਹੈ।