ਹੁਣ ‘ਵੀਰਤਾ ਦਿਵਸ’ ਦੇ ਰੂਪ ਵਜੋਂ ਮਨਾਇਆ ਜਾਵੇਗਾ ਨੇਤਾ ਜੀ ਦਾ ਜਨਮਦਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਸ ਸਾਲ ਰਾਜ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

Netaji's

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਮਹਾਨ ਸੁਤੰਤਰਤਾ ਸੈਨਾਨੀ ਅਤੇ ਆਜਾਦ ਹਿੰਦ ਫ਼ੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ ਚੰਦਰ ਬੋਸ ਦਾ ਜਨਮਦਿਨ ਮਨਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਹੁਣ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ ਚੰਦਰ ਬੋਸ ਦਾ ਜਨਮ ਦਿਨ  ਨੂੰ ਪਰਕਰਮ ਦਿਵਸ ਵਜੋਂ ਮਨਾਏਗੀ। ਇਹ ਜਾਣਕਾਰੀ ਕੇਂਦਰੀ ਸਭਿਆਚਾਰ ਮੰਤਰਾਲੇ ਨੇ ਦਿਤੀ ਹੈ। ਦੱਸ ਦੇਈਏ ਕਿ ਨੇਤਾ ਜੀ ਦਾ 125 ਵਾਂ ਜਨਮ ਦਿਵਸ ਇਸ ਸਾਲ ਮਨਾਇਆ ਜਾਵੇਗਾ।

ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਸ ਸਾਲ ਰਾਜ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਰਾਜ ਵਿਚ  ਕਮਲ ਨੂੰ ਖੜਾਉਣ ਦੀ ਪੂਰੀ ਕੋਸਸਿ ਕਰ ਰਹੀ ਹੈ। ਇਸ ਦੇ ਨਾਲ ਹੀ ਮਮਤਾ ਬੈਨਰਜੀ ਅਪਣੀ ਤਾਕਤ ਨੂੰ ਬਰਕਰਾਰ ਰਖਣ ਲਈ ਸੰਘਰਸ ਕਰ ਰਹੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜਨਵਰੀ ਨੂੰ ਪਛਮੀ ਬੰਗਾਲ ਦਾ ਦੌਰਾ ਕਰ ਸਕਦੇ ਹਨ। ਇਥੇ ਉਹ ਕੋਲਕਾਤਾ ਦੇ ਵਿਕਟੋਰੀਅਲ ਮੈਮੋਰੀਅਲ ਵਿਖੇ ਹੋਣ ਵਾਲੇ ਨੇਤਾ ਜੀ ਸੁਭਾਸ ਚੰਦਰ ਬੋਸ ਦੇ ਜਨਮ ਦਿਵਸ ਸਮਾਰੋਹਾਂ ਵਿਚ ਹਿੱਸਾ ਲੈਣਗੇ।

Related Stories