ਫਿੱਕਾ ਨਿਕਲਿਆ 'ਦਰੋਗੇ' ਦਾ ਵਿਆਹ ਵਾਲਾ ਲੱਡੂ, ਕਿੰਨਰ ਨਾਲ ਹੀ ਦਿਵਾ ਦਿਤੇ ਸੱਤ ਫੇਰੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰੋਗਾ ਦੀ ਸ਼ਿਕਾਇਤ 'ਤੇ ਸੱਸ-ਸਹੁਰਾ ਦੇ ਪਤਨੀ ਖਿਲਾਫ਼ ਕੇਸ ਦਰਜ

file photo

ਪ੍ਰਯਾਗਰਾਜ : ਸਪੈਸ਼ਲ ਟਾਕਸ ਫੋਰਸ ਵਿਚ ਤੈਨਾਤ ਇਕ ਦਰੋਗਾ ਦੇ ਵਿਆਹ ਦਾ ਲੱਡੂ ਉਸ ਵਕਤ ਫਿੱਕਾ ਪੈ ਗਿਆ ਜਦੋਂ ਉਸ ਨੂੰ ਵਿਆਹ ਤੋਂ ਬਾਅਦ ਅਪਣੀ ਵਿਆਹੁਤਾ ਦੇ ਕਿੰਨਰ (ਖੁਸਰਾ) ਹੋਣ ਬਾਰੇ ਪਤਾ ਚੱਲਿਆ। ਪੀੜਤ ਨੇ ਇਸ ਸਬੰਧੀ ਅਪਣੀ ਪਤਨੀ, ਸੱਸ ਅਤੇ ਸਹੁਰੇ ਖਿਲਾਫ਼ ਕੈਂਟ ਥਾਣੇ ਅੰਦਰ ਕੇਸ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਦਰੋਗਾ ਦਾ ਦੋਸ਼ ਹੈ ਕਿ ਜਿਸ ਲੜਕੀ ਨਾਲ ਉਸ ਦਾ ਵਿਆਹ ਹੋਇਆ ਹੈ, ਅਸਲ ਵਿਚ ਉਹ ਕਿੰਨਰ ਹੈ, ਜਿਸ ਬਾਰੇ ਉਸ ਦੇ ਸਹੁਰਾ ਪਰਿਵਾਰ ਨੇ ਉਸ ਤੋਂ ਪਰਦਾ ਰੱਖਿਆ ਸੀ। ਉਧਰ ਦਰੋਗਾ ਦੀ ਪਤਨੀ ਨੇ ਉਸ ਖਿਲਾਫ਼ ਪ੍ਰਤਾਪਗੜ੍ਹ ਦੀ ਸਦਰ ਕੋਤਵਾਲੀ ਪਹੁੰਚ ਕੇ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਉਸ ਨੇ ਅਪਣੀ ਸ਼ਿਕਾਇਤ ਵਿਚ ਦਰੋਗਾ ਖਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ ਹੈ।

ਇਸ ਦੌਰਾਨ ਆਈਜੀ ਕੇਪੀ ਸਿੰਘ ਦਾ ਕਹਿਣਾ ਹੈ ਕਿ ਦਰੋਗਾ ਨੇ ਅਪਣੀ ਪਤਨੀ ਦੇ ਕਿਨਰ ਹੋਣ ਸਬੰਧੀ ਸ਼ਿਕਾਇਤ ਦਿਤੀ ਹੈ। ਪੁਲਿਸ ਵਲੋਂ ਦਰੋਗਾ ਦੀ ਪਤਨੀ ਦਾ ਮੈਡੀਕਲ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਦਰੋਗਾ ਦੇ ਇਲਜ਼ਾਮਾਂ ਦੇ ਸਹੀ ਜਾਂ ਗ਼ਲਤ ਹੋਣ ਦਾ ਪਤਾ ਚੱਲ ਸਕੇਗਾ।

ਕਾਬਲੇਗੌਰ ਹੈ ਕਿ ਦਰੋਗਾ ਦਾ ਵਿਆਹ 5 ਅਕਤੂਬਰ 2019 ਨੂੰ ਪ੍ਰਤਾਪਗੜ੍ਹ ਦੇ ਬੇਲਹਾ ਦੇਵੀ ਮੰਦਰ ਵਿਚ ਹੋਇਆ ਸੀ। ਦਰੋਗਾ ਮੁਤਾਬਕ ਉਸ ਨੂੰ ਵਿਆਹ ਤੋਂ ਬਾਅਦ ਅਪਣੀ ਪਤਨੀ ਦੇ ਕਿੰਨਰ ਹੋਣ ਸਬੰਧੀ ਪਤਾ ਚੱਲਿਆ।

ਦੂਜੇ ਪਾਸੇ ਦਰੋਗਾ ਦੀ ਪਤਨੀ ਨੇ ਵੀ ਉਸ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਵਿਆਹ ਤੋਂ ਬਾਅਦ ਜਿੱਥੇ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ ਉਥੇ ਹੀ ਉਸ ਨਾਲ ਗ਼ੈਰ ਕੁਦਰਤੀ ਸਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਤੋਂ ਇਨਕਾਰ 'ਤੇ ਉਸ ਨਾਲ ਕੁਟਮਾਰ ਕੀਤੀ ਗਈ।

ਉਸ ਨੇ ਖੁਦ ਦੇ ਕਿੰਨਰ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ ਜਦਕਿ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਕਦੇ ਮਾਂ ਨਹੀਂ ਬਣ ਸਕਦੀ, ਜਿਸ ਬਾਰੇ ਦਰੋਗਾ ਨੂੰ ਵਿਆਹ ਤੋਂ ਪਹਿਲਾਂ ਦੱਸ ਦਿਤਾ ਗਿਆ ਸੀ। ਦਰੋਗਾ ਦਾ ਇਹ ਦੂਜਾ ਵਿਆਹ ਹੈ ਅਤੇ ਉਸ ਦੇ ਪਹਿਲੇ ਵਿਆਹ ਵਿਚੋਂ ਦੋ ਬੱਚੇ ਵੀ ਹਨ।