ਵਿਆਹ ਵਿਚ ਪੈ ਗਿਆ ਰੰਗ 'ਚ ਭੰਗ, ਦੇਖੋ ਕੀ ਹੈ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਪਰ ਹੁਣ ਹਾਈ ਕੋਰਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ...

Ludhiana jaguar Wedding

ਲੁਧਿਆਣਾ: ਹਾਈਕੋਰਟ ਨੇ ਨਿੱਜੀ ਅਤੇ ਸਰਕਾਰੀ ਗੱਡੀਆਂ 'ਤੇ ਪ੍ਰੈਸ, ਡੀ.ਸੀ., ਵਿਧਾਇਕ, ਚੇਅਰਮੈਨ, ਕੋਈ ਨਾਂਅ, ਗੋਤ ਜਾਂ ਕਿਸੇ ਸੰਸਥਾ ਦਾ ਨਾਂਅ ਲਿਖਵਾਉਣ 'ਤੇ ਪੂਰੀ ਤਰ੍ਹਾਂ ਪਾਬੰਧੀ ਲਾ ਦਿੱਤੀ ਹੈ। ਗੱਡੀਆਂ 'ਤੇ ਜਾਤਿ, ਅਹੁਦੇ, ਧਰਮ ਅਤੇ ਪਿੰਡ ਦੇ ਨਾਮ ਲਿਖਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜੋ ਬਦਲੇ ਵਿਚ ਸਮਾਜ ਵਿਚ ਫਿਰਕਾਪ੍ਰਸਤੀ ਅਤੇ ਜਾਤੀਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ।

ਪਰ ਹੁਣ ਹਾਈ ਕੋਰਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਹੁਕਮਾਂ ਨੂੰ 72 ਘੰਟਿਆਂ 'ਚ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ਨੇ ਸਿਰਫ ਐਬੂਲੈਂਸ, ਪੁਲਿਸ ਅਤੇ ਐਮਰਜੈਂਸੀ ਸੇਵਾ ਨਾਲ ਜੁੜੇ ਵਾਹਨਾਂ ਨੂੰ ਹੀ ਛੋਟ ਦਿੱਤੀ ਹੈ। ਇਸ ਤੋਂ ਬਿਨਾਂ ਹਾਈਕੋਰਟ ਨੇ ਕਿਹਾ ਹੈ ਕਿ ਗੱਡੀਆਂ ਦੀਆਂ ਨੰਬਰ ਪਲੇਟਾਂ 'ਤੇ ਨੰਬਰ ਤੋਂ ਬਿਨਾਂ ਕੁੱਝ ਵੀ ਹੋਰ ਲਿਖਵਾਉਣਾ ਗੈਰ-ਕਾਨੂੰਨੀ ਹੈ।

ਇਸ ਦੇ ਚਲਦੇ ਬਸਤੀ ਜੋਧੇਵਾਲ ਚੌਕ ਤੋਂ ਵਿਆਹ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ। ਜੋਧੇਵਾਲ ਚੌਂਕ 'ਚ ਸ਼ੁੱਕਰਵਾਰ ਦੁਪਹਿਰ ਵਿਆਹ ਲਈ ਕਰਾਏ 'ਤੇ ਲਈ ਜੈਗੁਆਰ ਕਾਰ 'ਤੇ ਲੱਗੀ ਨੰਬਰ ਪਲੇਟ ਦੀ ਜਗ੍ਹਾ ਲਾੜਾ-ਲਾੜੀ ਦਾ ਨਾਮ ਦੇਖ ਕੇ ਪੁਲਿਸ ਨੇ ਉਸ ਨੂੰ ਘੇਰ ਲਿਆ। ਗੱਡੀ ਦੇ ਦਸਤਾਵੇਜ਼ ਕਰਨ ਤੋਂ ਬਾਅਦ ਟ੍ਰੈਫਿਕ ਏ.ਐੱਸ.ਆਈ. ਨੇ ਉਸ ਦਾ ਚਲਾਨ ਕੱਟ ਦਿੱਤਾ ਅਤੇ ਉਸ ਨੂੰ ਨੰਬਰ ਪਲੇਟ ਲਗਾਉਣ ਦਾ ਹਦਾਇਤ ਦਿੱਤੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਬਸਤੀ ਚੌਕ 'ਚ ਸੀ। ਇਸ ਦੌਰਾਨ ਸੜਕ 'ਤੇ ਕਾਫੀ ਜਾਮ ਲੱਗਾ ਹੋਇਆ ਸੀ, ਜਿਸ ਨੂੰ ਖੁਲਵਾਉਣ ਲਈ ਉਹ ਵਾਹਨਾਂ ਨੂੰ ਹਟਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਕ ਜੈਗੁਆਰ ਗੱਡੀ ਖੜ੍ਹੀ ਸੀ, ਜੋ ਕਿ ਵਿਆਹ 'ਚ ਡੋਲੀ ਲਈ ਕਰਾਏ 'ਤੇ ਲਈ ਗਈ ਸੀ। ਉਸ 'ਤੇ ਨੰਬਰ ਪਲੇਟ ਦੀ ਜਗ੍ਹਾ ਵਿਆਹ ਵਾਲੇ ਲਾੜਾ-ਲਾੜੀ ਦਾ ਨਾਮ ਲਿਖਿਆ ਹੋਇਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਉਸ ਗੱਡੀ ਦਾ ਚਲਾਨ ਕੱਟ ਦਿੱਤਾ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।