ਚੀਨ ਨੇ ਪਹਿਲੀ ਵਾਰ ਜਾਰੀ ਕੀਤੇ ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦੇ ਨਾਂਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਚਾਰ ਚੀਨੀ ਸੈਨਿਕਾਂ ਦੀ ਕੁਰਬਾਨੀ ਨੂੰ ਕੀਤਾ ਯਾਦ

China says 4 soldiers killed in Galwan clash with India,

ਨਵੀਂ ਦਿੱਲੀ: ਚੀਨ ਨੇ ਪਹਿਲੀ ਵਾਰ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹੋਈ ਝੜਪ ਦੌਰਾਨ ਮਾਰੇ ਗਏ ਅਪਣੇ ਜਵਾਨਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਚੀਨ ਵੱਲੋਂ ਇਹਨਾਂ ਜਵਾਨਾਂ ਦੇ ਨਾਂਅ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਇਸ ਝੜਪ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸੀ।

ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਅਨੁਸਾਰ, ਚੀਨ ਦੇ ਕੇਂਦਰੀ ਮਿਲਟਰੀ ਕਮਿਸ਼ਨ ਨੇ ਕਾਰਾਕੋਰਮ ਚੋਟੀ 'ਤੇ ਤਾਇਨਾਤ ਚਾਰ ਚੀਨੀ ਸੈਨਿਕਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਹੈ। ਇਹਨਾਂ ਦੇ ਨਾਂਅ ਚੇਨ ਹੋਂਗਜੁਨ, ਚੇਨ ਸ਼ਿਆਂਗਰੋਂਗ, ਸ਼ਿਆਓ ਸਿਉਆਨ, ਵੈਂਗ ਝੁਓਰਾਨ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵੱਲੋਂ  ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦਾ ਅੰਕੜਾ ਬਹੁਤ ਘੱਟ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੂਰਬੀ ਲੱਦਾਖ ਵਿਚ ਐਲਏਸੀ ‘ਤੇ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਾਲ ਮਈ ਤੋਂ ਹੀ ਤਣਾਅ ਜਾਰੀ ਹੈ। ਇਸ ਦੌਰਾਨ ਜੂਨ ਮਹੀਨੇ ਵਿਚ ਭਾਰਤੀ ਅਤੇ ਚੀਨੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।