ਭਾਰਤ-ਚੀਨ ਵਿਚਾਲੇ ਕੱਲ੍ਹ ਹੋਵੇਗੀ 10ਵੀਂ ਕੋਰਪਸ ਕਮਾਂਡਰ ਪੱਧਰੀ ਗੱਲਬਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਫੌਜ ਦੇ ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ

India and China to hold 10th round of talks tomorrow

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਕੱਲ੍ਹ ਸਵੇਰੇ 10 ਵਜੇ ਮੋਲਦੋ ਵਿਚ 10ਵੀਂ ਕੋਰਪਸ ਕਮਾਂਡਰ ਪੱਧਰੀ ਗੱਲਬਾਤ ਹੋਵੇਗੀ। ਫ਼ੌਜ ਦੇ ਸੂਤਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਤੱਟਾਂ ਤੋਂ ਛੁਟਕਾਰਾ ਪਾਉਣ ਤੋਂ ਬਾਅਦ, ਭਾਰਤ ਅਤੇ ਚੀਨ ਬਾਕੀ ਫ੍ਰਿਕਸ਼ਨ ਪੁਆਇੰਟ ਤੋਂ ਛੁਟਕਾਰੇ ਬਾਰੇ ਗੱਲਬਾਤ ਕਰਨਗੇ।

ਦੱਸ ਦਈਏ ਕਿ ਪੂਰਬੀ ਲਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ ਹੈ। ਫ਼ੌਜ ਵੱਲੋਂ ਜਾਰੀ ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਨਾ ਸਿਰਫ਼ ਅਪਣੇ ਟੈਂਟ ਉਖਾੜ ਰਹੇ ਹਨ ਸਗੋਂ ਆਪਣੇ ਟੈਂਕ ਵੀ ਪਿੱਛੇ ਲੈ ਕੇ ਜਾ ਰਹੇ ਹਨ। ਇਹੀ ਨਹੀਂ, ਫਿੰਗਰ 8 ਤੋਂ ਅੱਗੇ ਵਧਕੇ ਚੀਨੀ ਫੌਜ ਨੇ ਜੋ ਅਸਥਾਈ ਉਸਾਰੀ ਕਰ ਲਿਆ ਸੀ, ਉਸਨੂੰ ਵੀ ਉਹ ਸੁੱਟ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ‘ਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦੇ ਫੌਜ ਦੇ ‘ਚ ਡਿਸਏਂਗੇਜਨੇਂਟ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਦੇ ਮੁਤਾਬਕ ਚੀਨ ਦੀ ਫੌਜ ਪੈਂਗੋਂਗ ਝੀਲ ਦੇ ਫਿੰਗਰ 8 ਦੇ ਪਿੱਛੇ ਆਪਣੀ ਪੁਰਾਣੀ ਜਗ੍ਹਾ ਉੱਤੇ ਵਾਪਸ ਜਾਵੇਗੀ ਅਤੇ ਭਾਰਤ ਦੀ ਫੌਜ ਵੀ ਫਿੰਗਰ 3 ਦੇ ਕੋਲ ਆਪਣੀ ਧਨ ਸਿੰਘ ਪੋਸਟ ਉੱਤੇ ਵਾਪਸ ਜਾਵੇਗੀ।