ਟੂਲਕਿੱਟ ਮਾਮਲਾ : ਦਿਸ਼ਾ ਰਵੀ ਦੀ ਅਦਾਲਤ ਵਿਚ ਪੇਸ਼ੀ, ਤਿੰਨ ਦਿਨਾਂ ਲਈ ਜੇਲ੍ਹ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

 ਦਿੱਲੀ ਪੁਲਿਸ ਮੁਤਾਬਕ 22 ਫਰਵਰੀ ਨੂੰ ਪਵੇਗੀ ਪੁਲਿਸ ਹਿਰਾਸਤ ਦੀ ਲੋੜ

Disha Ravi

ਨਵੀਂ ਦਿੱਲੀ: ਪਟਿਆਲਾ ਹਾਊਸ ਅਦਾਲਤ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਤਿੰਨਾਂ ਦੀ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ। ਅਦਾਲਤ ਨੇ ਇਹ ਆਦੇਸ਼ ਦਿੱਲੀ ਪੁਲਿਸ ਦੀ ਮੰਗ ਨੂੰ ਸਵੀਕਾਰਦਿਆਂ ਦਿੱਤਾ ਹੈ। ਪੁਲਿਸ ਨੇ 5 ਦਿਨਾਂ ਦਾ ਰਿਮਾਂਡ ਖਤਮ ਹੋਣ ਬਾਅਦ ਅਦਾਲਤ ਵਿਚ ਪੇਸ਼ ਕੀਤਾ ਸੀ।

ਪੁਲਿਸ ਨੇ ਕਿਹਾ ਕਿ ਦਿਸ਼ਾ ਰਵੀ ਆਪਣਾ ਜਵਾਬ ਦੇਣ ਤੋਂ ਝਿਜਕ ਰਹੀ ਹੈ, ਇਸ ਲਈ ਉਸਨੂੰ 3 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਣਾ ਚਾਹੀਦਾ ਹੈ। ਫਿਲਹਾਲ,ਦਿੱਲੀ ਪੁਲਿਸ ਨੇ ਦਿਸ਼ਾ ਰਵੀ ਦੇ ਪੁਲਿਸ ਰਿਮਾਂਡ ਵਿਚ ਵਾਧਾ ਕਰਨ ਦੀ ਮੰਗ ਨਹੀਂ ਕੀਤੀ ਸੀ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਉਹ 22 ਫਰਵਰੀ ਨੂੰ ਦਿਸ਼ਾ ਰਵੀ, ਸ਼ਾਂਤਨੂ ਮੂਲੁਕ ਅਤੇ ਨਿਕਿਤਾ ਜੈਕਬ ਨੂੰ ਇਕੱਠੇ ਬਿਠਾ ਕੇ ਜਾਂਚ ਕਰਨਾ ਚਾਹੁੰਦੀ ਹੈ, ਇਸ ਲਈ 22 ਫਰਵਰੀ ਨੂੰ ਪੁਲਿਸ ਹਿਰਾਸਤ ਦੀ ਲੋੜ ਪਵੇਗੀ।