ਗਊ ਮੂਤਰ ਪੀ ਕੇ ਬਿਮਾਰ ਹੋਇਆ ਵਿਅਕਤੀ, ‘ਗਊ ਮੂਤਰ ਪਾਰਟੀ’ ਕਰਨ ਵਾਲਾ ਭਾਜਪਾ ਵਰਕਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਪੁਲਿਸ ਨੇ ਇਕ ਭਾਜਪਾ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗਊਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ।

Photo

ਨਵੀਂ ਦਿੱਲੀ: ਬੁੱਧਵਾਰ ਨੂੰ ਪੁਲਿਸ ਨੇ ਇਕ ਭਾਜਪਾ ਵਰਕਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗਊਮੂਤਰ ਪਾਰਟੀ ਦਾ ਆਯੋਜਨ ਕੀਤਾ ਸੀ। ਇਹ ਪਾਰਟੀ ਕੋਰੋਨੋ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਆਯੋਜਿਤ ਕੀਤੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਕੋਰੋਨੋ ਵਾਇਰਸ ਨਾਲ ਪੀੜਤ ਲੋਕਾਂ ਨੂੰ ਗਊ ਮੂਤਰ ਪੀਣ ਨਾਲ ਠੀਕ ਕੀਤਾ ਜਾ ਸਕਦਾ ਹੈ।

ਇਸ ਦੇ ਸੇਵਨ ਤੋਂ ਬਾਅਦ ਇਕ ਵਾਲੰਟੀਅਰ ਬਿਮਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਭਾਜਪਾ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਨੂੰ ਪੀੜਤ ਦੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਭਾਜਪਾ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕੋਲਕਾਤਾ ਦੇ ਜੋਰਾਸਾਖੋ ਖੇਤਰ ਦੇ ਸਥਾਨਕ ਪਾਰਟੀ ਵਰਕਰ 40 ਸਾਲਾ ਨਾਰਾਇਣ ਚੈਟਰਜੀ ਨੇ ਸੋਮਵਾਰ ਨੂੰ ਇਕ ਗਊਸ਼ਾਲਾ ਵਿਖੇ ਗਊ ਪੂਜਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਇਸ ਮੌਕੇ ਗਊ ਮੂਤਰ ਵੰਡਿਆ ਗਿਆ। ਉਹਨਾਂ ਨੇ ਸਾਰਿਆਂ ਨੂੰ ਗਊ ਮੂਤਰ ਦਿੰਦੇ ਹੋਏ ਇਸ ਦੇ "ਚਮਤਕਾਰੀ" ਗੁਣਾਂ ਦਾ ਜ਼ਿਕਰ ਕੀਤਾ ਸੀ। "

ਇਸ ਦੌਰਾਨ ਇਕ ਸਿਵਲ ਵਲੰਟੀਅਰ ਨੇ ਵੀ ਗਊ ਮੂਤਰ ਦਾ ਸੇਵਨ ਕੀਤਾ ਅਤੇ ਮੰਗਲਵਾਰ ਨੂੰ ਉਹ ਬਿਮਾਰ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੇ ਚੈਟਰਜੀ ਖਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ।

ਬੰਗਾਲ ਭਾਜਪਾ ਦੇ ਜਨਰਲ ਸਕੱਤਰ ਸਯੰਤਨ ਬਾਸੂ ਨੇ ਕਿਹਾ, “ਚੈਟਰਜੀ ਨੇ ਗਊ ਮੂਤਰ ਵੰਡਿਆ, ਪਰ ਉਸ ਨੇ ਕਿਸੇ ਨੂੰ ਬੇਵਕੂਫ਼ ਨਹੀਂ ਬਣਾਇਆ, ਜਦੋਂ ਉਹ ਗਊ ਮੂਤਰ ਵੰਡ ਰਹੇ ਸਨ, ਤਾਂ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਗਊ ਮੂਤਰ ਹੈ, ਇਸ ਨੂੰ ਪੀਣ ਲਈ ਉਹਨਾਂ ਨੇ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ। ਇਹ ਵੀ ਸਾਬਤ ਨਹੀਂ ਹੋਇਆ ਹੈ ਕਿ ਇਹ ਹਾਨੀਕਾਰਕ ਹੈ ਜਾਂ ਨਹੀਂ, ਤਾਂ ਫਿਰ ਪੁਲਿਸ ਉਸ ਨੂੰ ਬਿਨਾਂ ਵਜ੍ਹਾ ਕਿਵੇਂ ਗ੍ਰਿਫਤਾਰ ਕਰ ਸਕਦੀ ਹੈ।

ਪੱਛਮੀ ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ ਨੇ ਕਿਹਾ ਹੈ ਕਿ ਗਊ ਮੂਤਰ ਪੀਣ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਵੀ ਇਸ ਦਾ ਸੇਵਨ ਕੀਤਾ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀ ਕਾਂਗਰਸ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਵਜੋਂ ਗਊ ਮੂਤਰ ਦੀ ਵੰਡ ਦੀ ਸਖਤ ਅਲੋਚਨਾ ਕੀਤੀ ਗਈ ਹੈ।