‘ਫਟੀ ਜੀਨਸ’ ਵਾਲੇ ਬਿਆਨ ’ਤੇ ਵਿਵਾਦਾਂ ’ਚ ਘਿਰੇ ਸੀਐਮ ਤੀਰਥ ਸਿੰਘ ਰਾਵਤ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਟੀ ਜੀਨਸ ਉਤੇ ਅਪਣੇ ਬਿਆਨ ਨੂੰ ਲੈ ਕੇ ਦੇਸ਼ ਭਰ ਵਿਚ ਆਲੋਚਨਾ ਦਾ ਸ਼ਿਕਾਰ ਹੋ...

Tirth singh Rawat

ਦੇਹਰਾਦੂਨ: ਫਟੀ ਜੀਨਸ ਉਤੇ ਅਪਣੇ ਬਿਆਨ ਨੂੰ ਲੈ ਕੇ ਦੇਸ਼ ਭਰ ਵਿਚ ਆਲੋਚਨਾ ਦਾ ਸ਼ਿਕਾਰ ਹੋ ਰਹੇ ਉਤਰਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਹੁਣ ਕਿਹਾ ਹੈ ਕਿ ਉਨ੍ਹਾਂ ਦੀ ਗੱਲ ਜੇਕਰ ਕਿਸੇ ਨੂੰ ਬੁਰੀ ਲੱਗੀ ਤਾਂ ਉਹ ਉਸ ਗੱਲ ਤੋਂ ਮੁਆਫ਼ੀ ਮੰਗਦੇ ਹਨ। ਮੀਡੀਆ ਨਾਲ ਗੱਲਬਾਤ ਵਿਚ ਮੁੱਖ ਮੰਤਰੀ ਰਾਵਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਜੀਨਸ ਨਾਲ ਕੋਈ ਇਤਰਾਜ ਨਹੀ ਹੈ ਅਤੇ ਉਹ ਖੁਦ ਵੀ ਜੀਨਸ ਪਾਉਂਦੇ ਸਨ।

ਉਨ੍ਹਾਂ ਨੇ ਕਿਹਾ ਕਿ ਫਟੀ ਜਿਨਸ ਪਾਉਣ ਦੀ ਗੱਲ ਉਨ੍ਹਾਂ ਨੇ ਸੰਸਕਾਰਾਂ ਦੇ ਪੱਖ ਤੋਂ ਕਹੀ ਸੀ। ਉਨ੍ਹਾਂ ਨੇ ਕਿਹਾ, ਜੇਕਰ ਕਿਸੇ ਨੂੰ ਲਗਦਾ ਹੈ ਕਿ ਫਟੀ ਜੀਨਸ ਹੀ ਪਾਉਂਣੀ ਹੈ ਤਾਂ ਮੈਨੂੰ ਉਸ ਨਾਲ ਕੋਈ ਇਤਰਾਜ ਨਹੀਂ ਹੈ। ਜੇਕਰ ਕਿਸੇ ਨੂੰ ਬੁਰਾ ਲਗਦਾ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਵਿਚ ਸੰਸਕਾਰ ਅਤੇ ਅਨੁਸ਼ਾਸਨ ਪੈਦਾ ਕਰਨਗੇ ਤਾਂ ਉਹ ਭਵਿੱਖ ਵਿਚ ਕਦੇ ਅਸਫ਼ਲ ਨਹੀਂ ਹੋਣਗੇ।