ਮਾਂ ਨੂੰ ਸਾਰੇ ਤੀਰਥ ਸਥਾਨਾਂ ਦੀ ਯਾਤਰਾ ਕਰਵਾਉਣ ਲਈ ਪੁੱਤ ਨੇ ਛੱਡੀ ਨੌਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਤਾ ਦੇ 20 ਸਾਲ ਪੁਰਾਣੇ ਸਕੂਟਰ 'ਤੇ ਕਰ ਰਿਹਾ ਮਾਂ ਦੀ ਇੱਛਾ ਪੂਰੀ

Mysore man who quit job to take his mother on year long pilgrimage across nation

ਮੈਸੂਰ: ਉਂਝ ਤਾਂ ਭਾਰਤ ਵਿੱਚ ਸ਼ਰਵਣ ਕੁਮਾਰ ਦੀ ਕਹਾਣੀ ਸਾਰੀਆਂ ਨੂੰ ਪਤਾ ਹੋਵੇਗੀ। ਜਿਨ੍ਹੇ ਆਪਣੇ ਮਾਤਾ-ਪਿਤਾ ਨੂੰ ਵਹਿੰਗੀ ’ਚ ਬਿਠਾ ਕੇ ਤੀਰਥ ਯਾਤਰਾ ਕਰਵਾਈ ਸੀ। ਅਜਿਹੀ ਹੀ ਇੱਕ ਕਹਾਣੀ ਇਸ ਯੁੱਗ ਵਿਚ ਵੀ ਸੱਚ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ ਮੈਸੂਰ ਦੇ ਇੱਕ ਵਿਅਕਤੀ ਨੇ ਆਪਣੀ ਬੈਂਕ ਦੀ ਨੌਕਰੀ ਇਸ ਲਈ ਛੱਡ ਦਿੱਤੀ ਕਯੋਕਿ ਉਹ ਆਪਣੀ ਮਾਂ ਨੂੰ ਤੀਰਥਯਾਤਰਾ ਉੱਤੇ ਲੈ ਜਾਣਾ ਚਾਹੁੰਦਾ ਸੀ।

ਦਕਸ਼ਿਣਾਮੂਰਤੀ ਕ੍ਰਿਸ਼ਣ ਕੁਮਾਰ ਅਤੇ ਉਨ੍ਹਾਂ ਦੀ ਮਾਂ ਦੇ ਇਸ ਤੀਰਥਯਾਤਰਾ ਦਾ ਵਿਡਯੋ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਗਿਆ ਹੈ। ਉਹਨਾਂ ਦਸਿਆ ਕਿ ਇਹ ਯਾਤਰਾ ਮਾਤਰੂ ਸੇਵਾ ਸੰਕਲਪ ਯਾਤਰਾ ਹੈ। ਉਹਨਾਂ ਅੱਗੇ ਦਸਿਆ ਕਿ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ। ਉਹ ਉਸ ਸਮੇਂ ਬੈਗਲੁਰੂ ਵਿਚ ਨੌਕਰੀ ਕਰਦਾ ਸੀ। ਉਹਨਾਂ ਕੋਲ ਸਕੂਟਰ ਹੈ ਜਿਸ ਨੂੰ ਉਹਨਾਂ ਦੇ ਪਿਤਾ ਨੇ ਦਿੱਤਾ ਸੀ। ਉਹ ਇਸ ਨੂੰ ਅਪਣੇ ਪਿਤਾ ਦੀ ਥਾਂ ਮੰਨਦਾ ਹੈ।

ਇਹੀ ਨਹੀਂ ਦੋਨਾਂ ਨੇ ਇਹ ਯਾਤਰਾ ਆਪਣੇ 20 ਸਾਲ ਪੁਰਾਣੇ ਸਕੂਟਰ ਉੱਤੇ ਕੀਤੀ ਹੈ। ਪਹਿਲਾਂ ਉਹ ਕੇਰਲਾ ਗਏ, ਫਿਰ ਤਮਿਲਨਾਡੂ, ਪਾਂਡੀਚੇਰੀ, ਕਰਨਾਟਕ, ਦੇਹਰਾਦੂਨ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਛੱਤੀਸਗੜ੍ਹ, ਆਸਾਮ, ਸਿੱਕਮ, ਮੇਘਾਲਿਆ, ਮਨੀਪੁਰ ਅਤੇ ਕਈ ਹੋਰ ਥਾਵਾਂ ਤੇ ਯਾਤਰਾ ਕਰ ਚੁੱਕੇ ਹਨ। ਇਹ ਜਾਣਕਾਰੀ ਮਿਲਣ ਉੱਤੇ ਬਿਜਨਸਮੈਨ ਆਨੰਦ ਮਹਿੰਦਰਾ ਨੇ ਟਵੀਟ ਕਰ ਦੋਨਾਂ ਨੂੰ ਇੱਕ ਕਾਰ ਭੇਂਟ ਕਰਣ ਦੀ ਇੱਛਾ ਜਤਾਈ ਹੈ।

ਅੱਜ ਕਲ ਦੇ ਸਮੇਂ ਵਿੱਚ ਮਾਂ ਬਾਪ ਦਾ ਸਾਥ ਛੱਡਦੀ ਔਲਾਦ ਵੀ ਦੇਖਣ ਨੂੰ ਮਿਲਦੀ ਹੈ। ਕਈਆਂ ਨੇ ਤਾਂ ਆਪਣੇ ਬਿਮਾਰ ਮਾਂ ਬਾਪ ਨੂੰ ਬਜ਼ੁਰਗਾਂ ਦੇ ਆਸ਼ਰਮ ਤੱਕ ਚ ਛੱਡ ਦਿੱਤਾ ਪਰ ਇਹ ਪੁੱਤਰ ਉਨ੍ਹਾਂ ਔਲਾਦਾਂ ਲਈ ਪ੍ਰੇਰਨਾ ਦਾਈ ਹੈ ਜੋ ਤਕਲੀਫ਼ ਵਿਚ ਆਪਣੇ ਮਾਂ ਬਾਪ ਨੂੰ ਛੱਡ ਕੇ ਆਪਣੇ ਸੁਪਨੇ ਪੂਰੇ ਕਰਨ ਤੁਰ ਪੈਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।