ਮੱਧ ਪ੍ਰਦੇਸ਼ ਦੇ ਬਾਲਾਘਾਟ 'ਚ ਵੱਡਾ ਹਾਦਸਾ, ਜੰਗਲ 'ਚ ਕ੍ਰੈਸ਼ ਹੋਇਆ ਟਰੇਨੀ ਜਹਾਜ਼
2 ਪਾਇਲਟਾਂ ਦੀ ਮੌਤ, ਉਡਾਣ ਭਰਨ ਤੋਂ ਕਰੀਬ 15 ਮਿੰਟ ਬਾਅਦ ਵਾਪਰਿਆ ਹਾਦਸਾ
ਭੋਪਾਲ/ਜਬਲਪੁਰ: ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਸਿਖਿਆਰਥੀ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿੱਚ ਇੱਕ ਪਾਇਲਟ ਅਤੇ ਇੱਕ ਟਰੇਨੀ ਪਾਇਲਟ ਸਵਾਰ ਸਨ। ਦੋਵੇਂ ਜਿਉਂਦੇ ਸੜਨ ਨਾਲ ਮਰ ਗਏ। ਅਮੇਠੀ ਤੋਂ ਇਕ ਟੀਮ ਐਤਵਾਰ ਨੂੰ ਇੱਥੇ ਪਹੁੰਚੇਗੀ, ਜੋ ਜਹਾਜ਼ ਹਾਦਸੇ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ: ਅਕਾਲ ਤਖਤ ਦਾ ‘ਜਥੇਦਾਰ’ ਉਹ ਜੋ ਪੂਰਾ ਸੱਚ ਬੋਲੇ (2)
ਇਹ ਹਾਦਸਾ ਬਾਲਾਘਾਟ ਜ਼ਿਲ੍ਹੇ ਦੇ ਕਿਰਨਪੁਰ ਦੇ ਭਾਕੁਟੋਲਾ ਪਹਾੜੀ 'ਤੇ ਹੋਇਆ। ਜਹਾਜ਼ ਨੇ ਮਹਾਰਾਸ਼ਟਰ ਦੇ ਗੋਂਡੀਆ ਜ਼ਿਲ੍ਹੇ ਦੇ ਬਿਰਸੀ ਹਵਾਈ ਪੱਟੀ ਤੋਂ ਉਡਾਣ ਭਰੀ ਸੀ। ਇਸ ਵਿੱਚ ਹਿਮਾਚਲ ਪ੍ਰਦੇਸ਼ ਨਿਵਾਸੀ ਪਾਇਲਟ (ਇੰਸਟਰਕਟਰ) ਮੋਹਿਤ ਠਾਕੁਰ ਅਤੇ ਗੁਜਰਾਤ ਨਿਵਾਸੀ ਸਿਖਿਆਰਥੀ ਪਾਇਲਟ ਬੀ. ਮਹੇਸ਼ਵਰੀ ਸਵਾਰ ਸਨ। ਉਡਾਣ ਭਰਨ ਤੋਂ ਲਗਭਗ 15 ਮਿੰਟ ਬਾਅਦ, ਜਹਾਜ਼ ਪਹਾੜੀਆਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਇਸ ਵਿਚ ਸਵਾਰ ਦੋਵੇਂ ਪਾਇਲਟਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: ਗਰਮੀਆਂ ਵਿਚ ਪਸੀਨਾ ਆਉਣਾ ਸਰੀਰ ਲਈ ਹੈ ਫ਼ਾਇਦੇਮੰਦ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੁਪਹਿਰ ਕਰੀਬ 3.20 ਵਜੇ ਵਾਪਰਿਆ। ਭਕਕੁਟੋਲਾ ਪਹਾੜੀ ਤੋਂ ਧੂੰਆਂ ਉੱਠਦਾ ਦੇਖ ਕੇ ਪਿੰਡ ਵਾਸੀ ਉਥੇ ਪਹੁੰਚੇ ਤਾਂ ਦੇਖਿਆ ਕਿ ਜਹਾਜ਼ ਕਰੈਸ਼ ਹੋ ਗਿਆ ਸੀ। ਪਿੰਡ ਵਾਸੀਆਂ ਨੇ ਦੋ ਚੱਟਾਨਾਂ ਵਿਚਕਾਰ ਇੱਕ ਲਾਸ਼ ਸੜਦੀ ਵੀ ਦੇਖੀ। ਇਸ ਹਾਦਸੇ ਬਾਰੇ ਇੰਦਰਾ ਗਾਂਧੀ ਨੈਸ਼ਨਲ ਫਲਾਈਟ ਅਕੈਡਮੀ ਅਮੇਠੀ ਦੇ ਮੀਡੀਆ ਇੰਚਾਰਜ ਰਾਮਕਿਸ਼ੋਰ ਦਿਵੇਦੀ ਨੇ ਦੱਸਿਆ ਕਿ ਅਧਿਕਾਰਤ ਤੌਰ 'ਤੇ ਇਕ ਜਾਂਚ ਟੀਮ 19 ਮਾਰਚ ਨੂੰ ਅਮੇਠੀ ਤੋਂ ਬਿਰਸੀ ਪਹੁੰਚੇਗੀ ਅਤੇ ਇਸ ਹਾਦਸੇ ਦੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ ਡਾਇਮੰਡ-41 ਰਾਏਬਰੇਲੀ ਦਾ ਸੀ।