ਭਾਰਤੀ ਰੁਪਏ ਵਿਚ ਚੋਣਾਂ ਤੋਂ ਬਾਅਦ ਆ ਸਕਦੀ ਹੈ ਗਿਰਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਲੋਕਾਂ 'ਤੇ ਸਿੱਧਾ ਹੋ ਸਕਦਾ ਹੈ ਅਸਰ

Indian rupee may down against us dollar after Lok Sabha Election

ਨਵੀਂ ਦਿੱਲੀ: ਪਿਛਲੇ ਇੱਕ ਮਹੀਨੇ ਤੋਂ ਅਮਰੀਕਾ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਹੈ। ਨਾਲ ਹੀ ਪਿਛਲੇ ਤਿੰਨ ਮਹੀਨਿਆਂ ਤੋਂ ਏਸ਼ੀਆ ਦੀ ਸਭ ਤੋਂ ਜ਼ਿਆਦਾ ਮਜ਼ਬੂਤ ਹੋਣ ਵਾਲੀ ਕਰੰਸੀ ਹੈ। ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਸ ਵਿਚ ਗਿਰਾਵਟ ਆ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਦੇਸ਼ ਵਿਚ ਮਹਿੰਗਾਈ ਵੱਧ ਸਕਦੀ ਹੈ। ਅਜਿਹੇ ਵਿਚ ਆਮ ਆਦਮੀ ਲਈ ਮੁਸ਼ਕਿਲਾਂ ਵੱਧ ਜਾਣਗੀਆਂ।

ਅੰਕੜੇ ਦੱਸ ਰਹੇ ਹਨ ਕਿ ਪਿਛਲੇ 8 ਸਾਲਾਂ ਵਿਚ ਰੁਪਿਆ 2014 ਦੀਆਂ ਲੋਕ ਸਭਾ ਚੋਣਾਂ ਨੂੰ ਛੱਡ ਕੇ ਹਰ ਚੋਣਾਂ ਵਿਚ ਡਿਗਿਆ ਹੈ। ਨਿਊਜ਼ ਏਜੰਸੀ ਬਲੂਮਬਰਗ ਮੁਤਾਬਕ ਪਿਛਲੀਆਂ ਤਿੰਨ ਚੋਣਾਂ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਚਾਲ ਦੇ ਅੰਕੜੇ ਦੱਸਦੇ ਹਨ ਕਿ 8 ਆਮ ਚੋਣਾਂ ਤੋਂ ਬਾਅਦ ਰੁਪਿਆ ਕਮਜ਼ੋਰ ਹੋਇਆ ਹੈ। ਪਰ 2014 ਤੋਂ ਬਾਅਦ ਅਜਿਹਾ ਨਹੀਂ ਹੋਇਆ। ਇਸ ਲਈ ਅਰਥ ਸ਼ਾਸਤਰੀ ਦੱਸ ਰਹੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਰੁਪਿਆ ਡਿਗੇਗਾ।

ਪਿਛਲੇ 9 ਸਾਲਾਂ ਵਿਚ ਮਈ ਮਹੀਨੇ ਦੌਰਾਨ ਰੁਪਿਆ 8 ਵਾਰ ਡਿਗਿਆ ਹੈ। ਇਸ ਦੌਰਾਨ ਰੁਪਏ ਵਿਚ ਜ਼ਿਆਦਾ ਗਿਰਾਵਟ 2.2 ਫ਼ੀਸਦੀ ਤਕ ਦੀ ਦਰਜ ਕੀਤੀ ਗਈ ਹੈ। ਰੁਪਏ ਦੀ ਕੀਮਤ ਪੂਰੀ ਤਰ੍ਹਾਂ ਡਿਮਾਂਡ ਅਤੇ ਅਤੇ ਸਪਲਾਈ 'ਤੇ ਨਿਰਭਰ ਕਰਦਾ ਹੈ। ਇਸ ਤੇ ਇੰਪੋਰਟ ਅਤੇ ਐਕਸਪੋਰਟ ਦਾ ਵੀ ਅਸਰ ਪੈਂਦਾ ਹੈ। ਹਰ ਦੇਸ਼ ਕੋਲ ਦੂਜੇ ਦੇਸ਼ ਦੀ ਮੁਦਰਾ ਹੁੰਦੀ ਹੈ ਜਿਸ ਨਾਲ ਉਹ ਲੈਣ ਦੇਣ ਦਾ ਸੌਦਾ ਕਰਦੇ ਹਨ। ਇਸ ਨੂੰ ਵਿਦੇਸ਼ੀ ਮੁਦਰਾ ਭੰਡਾਰ ਕਹਿੰਦੇ ਹਨ। ਸਮੇਂ ਦੇ ਨਾਲ ਨਾਲ ਇਸ ਦੇ ਅੰਕੜੇ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਜਾਂਦੇ ਹਨ।

ਜੇਕਰ ਅੱਜ ਡਾਲਰ ਦਾ ਭਾਅ 67 ਰੁਪਏ ਹੈ ਤਾਂ ਦੋਵਾਂ ਕੋਲ ਫਿਲਹਾਲ ਬਰਾਬਰ ਰਕਮ ਹੈ। ਹੁਣ ਜੇਕਰ ਅਸੀਂ ਅਮਰੀਕਾ ਤੋਂ ਭਾਰਤ ਵਿਚ ਕੋਈ ਚੀਜ ਮੰਗਵਾਉਣੀ ਹੈ ਜਿਸ ਦਾ ਭਾਅ ਸਾਡੀ ਕਰੰਸੀ ਦੇ ਹਿਸਾਬ ਨਾਲ 6700 ਰੁਪਏ ਹੈ ਤਾਂ ਸਾਨੂੰ ਇਸ ਦੇ ਲਈ 100 ਡਾਲਰ ਦੇਣੇ ਪੈਣਗੇ। ਹੁਣ ਸਾਡੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਸਿਰਫ਼ 900 ਡਾਲਰ ਬਚੇ ਹਨ ਅਤੇ ਅਮਰੀਕਾ ਕੋਲ 74800 ਰੁਪਏ। ਇਸ ਹਿਸਾਬ ਨਾਲ ਅਮਰੀਕਾ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਭਾਰਤ ਦੇ ਜੋ 67000 ਰੁਪਏ ਸੀ ਉਹ ਤਾਂ ਹੈ ਹੀ ਪਰ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿਚ ਪਏ 100 ਡਾਲਰ ਵੀ ਉਸ ਦੇ ਕੋਲ ਪਹੁੰਚ ਗਏ।

ਜੇਕਰ ਭਾਰਤ ਹੀ ਆਮਦਨ ਯਾਨੀ 100 ਡਾਲਰ ਦਾ ਸਮਾਨ ਅਮਰੀਕਾ ਨੂੰ ਦਿੰਦਾ ਹੈ ਤਾਂ ਉਸ ਦੀ ਸਥਿਤੀ ਠੀਕ ਹੋ ਜਾਵੇਗੀ। ਇਹ ਸਥਿਤੀ ਜਦੋਂ ਵੱਡੇ ਪੈਮਾਨੇ 'ਤੇ ਹੁੰਦੀ ਹੈ ਤਾਂ ਸਾਡੀ ਵਿਦੇਸ਼ੀ ਮੁਦਰਾ ਭੰਡਾਰ ਵਿਚ ਮੌਜੂਦ ਕਰੰਸੀ ਵਿਚ ਕਮੀ ਆਉਂਦੀ ਹੈ। ਇਸ ਸਮੇਂ ਜੇਕਰ ਅਸੀਂ ਅੰਤਰ ਰਾਸ਼ਟਰੀ ਬਜ਼ਾਰ ਤੋਂ ਡਾਲਰ ਖਰੀਦਣਾ ਚਹੁੰਦਾ ਹੈ ਤਾਂ ਸਾਨੂੰ ਉਸ ਵਾਸਤੇ ਵੱਧ ਪੈਸੇ ਖਰੀਦਣੇ ਪੈਣਗੇ।

ਆਮਦਨੀ ਸਰਵੇ ਵਿਚ ਦੱਸਿਆ ਗਿਆ ਸੀ ਕਿ ਇਕ ਅਮਰੀਕਾ ਡਾਲਰ ਦੇ ਭਾਅ ਵਿਚ ਇੱਕ ਰੁਪਏ ਦੇ ਵਾਧਾ ਨਾਲ ਤੇਲ ਕੰਪਨੀਆਂ ਵਿਚ 8000 ਕਰੋੜ ਰੁਪਏ ਦਾ ਬੋਝ ਪੈਂਦਾ ਹੈ। ਇਸ ਕਾਰਨ ਉਹਨਾਂ ਨੂੰ ਮਜ਼ਬੂਰਨ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਾਉਣੇ ਪੈਂਦੇ ਹਨ।