ਆਰਬੀਆਈ ਜਾਰੀ ਕਰੇਗਾ 50 ਰੁਪਏ ਦਾ ਨਵਾਂ ਨੋਟ, ਜਾਣੋ ਕਿਸ ਦੇ ਹੋਣਗੇ ਦਸਤਖਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ 50 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ ਹੈ।

Reserve Bank of India

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ 50 ਰੁਪਏ ਦਾ ਨਵਾਂ ਨੋਟ ਜਾਰੀ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਇਸ ਨਵੇਂ ਨੋਟ ‘ਤੇ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਇਹ ਨੋਟ ਸ਼ਕਤੀਕਾਂਤ ਦਾਸ ਦੇ ਦਸਤਖਤ ਵਾਲਾ ਪਹਿਲਾ ਨੋਟ ਹੋਵੇਗਾ। ਇਸ ਨੋਟ ਦਾ ਡਿਜ਼ਾਇਨ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਵਾਲੇ 50 ਰੁਪਏ ਦੇ ਨੋਟ ਜਿਹਾ ਹੀ ਹੋਵੇਗਾ।

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ 50 ਰੁਪਏ ਦੇ ਨੋਟ ਵੀ ਬਜ਼ਾਰ ਵਿਚ ਚਲਦੇ ਰਹਿਣਗੇ। ਦੱਸ ਦਈਏ ਕਿ ਉਰਜੀਤ ਪਟੇਲ ਦੇ ਅਸਤੀਫੇ ਤੋਂ ਬਾਅਦ ਦਸੰਬਰ 2018 ਵਿਚ ਸ਼ਕਤੀਕਾਂਤ ਦਾਸ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਗਵਰਨਰ ਬਣਾਇਆ ਗਿਆ ਸੀ ਅਤੇ ਸ਼ਕਤੀਕਾਂਤ ਦਾਸ ਭਾਰਤੀ ਰਿਜ਼ਰਵ ਬੈਂਕ ਦੇ 25ਵੇਂ ਗਵਰਨਰ ਹਨ। ਉਹਨਾਂ ਦੇ ਕਰਜਕਾਲ ਵਿਚ ਇਹ ਪਹਿਲਾ ਨੋਟ ਜਾਰੀ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਵੱਲੋਂ 2000, 500, 200, 100, 50 ਅਤੇ 10 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ ਸੀ। ਨੋਟਬੰਦੀ ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ‘ਤੇ ਪਾਬੰਧੀ ਲਗਾ ਦਿੱਤੀ ਗਈ ਸੀ।