ਪ੍ਰਿਅੰਕਾ ਚਤੁਰਵੇਦੀ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਥੁਰਾ ਵਿਚ ਕਾਰਜਕਰਤਾਵਾਂ ਦੀ ਬਦਸਲੂਕੀ ਤੋਂ ਸੀ ਨਰਾਜ਼

Priyanka Chaturvedi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚਲਦੇ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ਡਿਬੇਟਸ ਕਾਂਗਰਸ ਦੀ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਮਥੁਰਾ ਵਿਚ ਕਾਰਜਕਰਤਾਵਾਂ ਦੀ ਬਦਸਲੂਕੀ ਕਾਰਨ ਅਸਤੀਫ਼ਾ ਦਿੱਤਾ ਹੈ। ਉਸ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਵਿਚ ਖੂਨ ਪਸੀਨਾ ਵਹਾਉਣ ਵਾਲੇ ਦੀ ਬਜਾਏ ਦੋਸ਼ੀਆਂ ਨੂੰ ਪਹਿਲ ਦਿੱਤੇ ਜਾਣ ਤੋਂ  ਉਹ ਬਹੁਤ ਦੁੱਖੀ ਹੈ।

ਮੈਂ ਪਾਰਟੀ ਲਈ ਹਰ ਤਰ੍ਹਾਂ ਦੀ ਆਲੋਚਨਾ ਅਤੇ ਅਪਸ਼ਬਦ ਸੁਣੇ ਸੀ ਪਰ ਮੈਨੂੰ ਪਾਰਟੀ ਵਿਚ ਹੀ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਦੇਣ ਵਾਲੇ ਲੋਕ ਬਚ ਗਏ ਹਨ ਉਹਨਾਂ ਦਾ ਬਿਨਾਂ ਕਿਸੇ ਕਾਰਵਾਈ ਦੇ ਬਚ ਜਾਣਾ ਚਿੰਤਾ ਵਿਸ਼ਾ ਹੈ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਟਵਿਟਰ ਅਕਾਉਂਟ ਤੋਂ ਵੀ ਨਾਮ ਦੇ ਅਗਿਓਂ ਕਾਂਗਰਸ ਬੁਲਾਰਾ ਵੀ ਹਟਾ ਲਿਆ ਹੈ। ਪ੍ਰਿਅੰਕਾ ਨੇ ਅਪਣੇ ਟਵਿਟਰ ਅਕਾਉਂਟ ਤੋਂ ਇੱਕ ਫੋਟੋ ਨੂੰ ਰੀਟਵੀਟ ਕੀਤਾ ਸੀ।

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸ਼ਨ ਸਮਿਤੀ ਵੱਲੋਂ ਜਾਰੀ ਇੱਕ ਪੱਤਰ ਵਿਚ ਲਿਖਿਆ ਗਿਆ ਸੀ ਕਿ ਮਥੁਰਾ ਵਿਚ ਰਾਫੇਲ ਡੀਲ 'ਤੇ ਹੋਈ ਗੱਲਬਾਤ ਦੌਰਾਨ ਗਲਤ ਵਿਵਹਾਰ ਲਈ ਪ੍ਰਿਅੰਕਾ ਚਤੁਰਵੇਦੀ ਦੀ ਸਿਫ਼ਾਰਿਸ਼ 'ਤੇ ਕੀਤੀ ਗਈ ਕਾਰਵਾਈ ਨੂੰ ਜਯੋਤੀਰਾਦਿਤਯ ਸਿੰਧਿਆ ਦੇ ਕਹਿਣ 'ਤੇ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਕਾਰਜਕਰਤਾਵਾਂ ਤੋਂ ਉਮੀਦ ਜਤਾਈ ਗਈ ਕਿ ਭਵਿੱਖ ਵਿਚ ਉਹ ਅਜਿਹਾ ਕੋਈ ਕੰਮ ਨਾ ਕਰਨ।

 



 

 

ਪ੍ਰਿਅੰਕਾ ਚਤੁਰਵੇਦੀ ਨੇ ਫਿਲਹਾਲ ਪਾਰਟੀ ਛੱਡਣ ਜਾਂ ਕੋਈ ਨਵੀਂ ਪਾਰਟੀ ਵਿਚ ਸ਼ਾਮਲ ਹੋਣ ਦਾ ਕਥਿਤ ਬਿਆਨ ਨਹੀਂ ਦਿੱਤਾ। ਨਾ ਹੀ ਕਾਂਗਰਸ ਨੇ ਉਹਨਾਂ ਦੀ ਪਾਰਟੀ ਛੱਡਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਅਪਣੇ ਆਪ ਨੂੰ ਮਜ਼ਬੂਤ ਕਰਨ ਲਈ ਇਸ ਵਾਰ ਜਯੋਤੀਰਾਦਿਤਯ ਸਿੰਧਿਆ ਨੂੰ ਕਮਾਨ ਸੌਂਪੀ ਹੈ। ਸਿੰਧਿਆ ਦੇ ਹਿੱਸੇ ਵਿਚ ਉੱਤਰ ਪ੍ਰਦੇਸ਼ ਦੀਆਂ ਲਗਭਗ 38 ਸੀਟਾਂ ਹਨ। ਇਸ ਖੇਤਰ ਵਿਚ ਜਰਨਲ ਵੀਕੇ ਸਿੰਘ, ਹੇਮਾ ਮਾਲਿਨੀ ਸਮੇਤ ਕਈ ਵੱਡੇ ਆਗੂ ਸ਼ਾਮਲ ਹਨ।