ਚੀਨ ਤੋਂ ਹੋਰ ਆਉਣਗੀਆਂ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ, 15 ਮਿੰਟ ਵਿਚ COVID-19 ਦੀ ਹੋਵੇਗੀ ਜਾਂਚ!
ਇਸ ਲਈ ਸ਼ਨੀਵਾਰ ਨੂੰ ਚੀਨ ਦੇ ਤਿੰਨ ਲੱਖ ਦੇ ਕਰੀਬ ਰੈਪਿਡ ਐਂਟੀਬਾਡੀ ਟੈਸਟ ਕਿਟਸ...
ਨਵੀਂ ਦਿੱਲੀ: ਚੀਨ ਨੇ ਤਿੰਨ ਲੱਖ ਹੋਰ ਰੈਪਿਡ ਐਂਟੀਬਾਡੀ ਟੈਸਟ ਕਿੱਟਾਂ ਭਾਰਤ ਭੇਜੀਆਂ ਹਨ। ਇਹਨਾਂ ਕਿਟਸ ਦਾ ਇਸਤੇਮਾਲ ਕੋਰੋਨਾ ਵਾਇਰਸ ਦੀ ਤੁਰੰਤ ਜਾਂਚ ਲਈ ਕੀਤਾ ਜਾਵੇਗਾ। ਬੀਜਿੰਗ ਵਿਚ ਭਾਰਤ ਦੇ ਰਾਜਦੂਤ ਵਿਕਰਮ ਮਿਸ਼ਰੀ ਨੇ ਸ਼ਨੀਵਾਰ ਨੂੰ ਦਸਿਆ ਕਿ ਭਾਰਤ ਵੀ ਹੋਰ ਦੇਸ਼ਾਂ ਦੀ ਤਰ੍ਹਾਂ COVID-19 ਦੇ ਖਿਲਾਫ ਲੜਾਈ ਲੜ ਰਿਹਾ ਹੈ ਅਤੇ ਇਸ ਦੀ ਜਾਂਚ ਲਈ ਜ਼ਿਆਦਾ ਟੈਸਟ ਕਿੱਟਾਂ ਚਾਹੀਦੀਆਂ ਹਨ।
ਇਸ ਲਈ ਸ਼ਨੀਵਾਰ ਨੂੰ ਚੀਨ ਦੇ ਤਿੰਨ ਲੱਖ ਦੇ ਕਰੀਬ ਰੈਪਿਡ ਐਂਟੀਬਾਡੀ ਟੈਸਟ ਕਿਟਸ ਰਾਜਸਥਾਨ ਅਤੇ ਤਮਿਲਨਾਡੂ ਲਈ ਭੇਜੇ ਗਏ ਹਨ। ਉਹਨਾਂ ਕਿਹਾ ਕਿ ਤਿੰਨ ਲੱਖ ਦੇ ਕਰੀਬ ਰੈਪਿਡ ਐਂਟੀਬਾਡੀ ਟੈਸਟ ਕਿਟ ਚੀਨ ਤੋਂ ਏਅਰ ਇੰਡੀਆ ਦੇ ਜਹਾਜ਼ ਦੁਆਰਾ ਭੇਜੇ ਗਏ ਹਨ। ਜੋ ਰਾਜਸਥਾਨ ਅਤੇ ਤਮਿਲਨਾਡੂ ਪਹੁੰਚਣਗੇ। ਉਹਨਾਂ ਦੀ ਟੀਮ ਸਹੀ ਢੰਗ ਨਾਲ ਕੰਮ ਕਰ ਰਹੀ ਹੈ। ਚੀਨ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ 650,000 ਕੋਰੋਨਾ ਵਾਇਰਸ ਡਾਕਟਰੀ ਕਿਟਸ ਭੇਜੀਆਂ ਸਨ।
ਵੀਰਵਾਰ ਨੂੰ ਵਿਕਰਮ ਮਿਸ਼ਰੀ ਨੇ ਦਸਿਆ ਸੀ ਕਿ ਚੀਨ ਤੋਂ ਖਰੀਦੀਆਂ ਜਾ ਰਹੀਆਂ 20 ਲੱਖ ਤੋਂ ਵਧ ਜਾਂਚ ਕਿਟਸ ਨੂੰ ਅਗਲੇ 15 ਦਿਨਾਂ ਵਿਚ ਭਾਰਤ ਭੇਜਿਆ ਜਾਵੇਗਾ। ਭਾਰਤ ਇਹਨਾਂ ਦਿਨਾਂ ਵਿਚ ਕੋਰੋਨਾ ਵਾਇਰਸ ਖਿਲਾਫ ਲੜਾਈ ਲੜਨ ਲਈ ਮੈਡੀਕਲ ਸੁਵਿਧਾਵਾਂ ਦਾ ਸਮਾਨ ਚੀਨ ਤੋਂ ਮੰਗਵਾ ਰਿਹਾ ਹੈ। ਰੈਪਿਡ ਐਂਟੀਬਾਡੀ ਟੈਸਟ ਕਿਟ ਦੀ ਮਦਦ ਨਾਲ ਕੋਰੋਨਾ ਵਾਇਰਸ ਦੀ ਰਿਪੋਰਟ ਸਿਰਫ 15 ਮਿੰਟ ਵਿਚ ਮਿਲ ਜਾਵੇਗੀ।
ਚੰਗੀ ਗੱਲ ਇਹ ਹੈ ਕਿ ਇਹ ਟੈਸਟ ਬਲੱਡ ਸੈਂਪਲ ਨਾਲ ਹੀ ਹੋ ਜਾਵੇਗਾ ਅਤੇ ਇਸ ਦੇ ਲਈ ਨੇਸਲ ਸਵਾਬਸ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਕਿਟ ਦੀ ਮਦਦ ਨਾਲ ਕਿਸੇ ਵਿਅਕਤੀ ਦੀਆਂ ਕੋਸ਼ਿਕਾਵਾਂ ਦੇ ਸਮੂਹ ਦਾ RNA ਐਕਸਟ੍ਰੈਕਸ਼ਨ ਪਤਾ ਲਗ ਜਾਂਦਾ ਹੈ। ਇਸ ਐਕਸਟ੍ਰੇਕਟੇਡ RNA ਵਿਚ ਵਿਅਕਤੀ ਦੇ ਖੁਦ ਦੇ ਜੈਨਿਟਿਕ ਮਟੀਰੀਅਲ ਅਤੇ ਜੇ COVID-19 ਹੈ ਤਾਂ ਉਸ ਦਾ ਜੈਨੇਟਿਕ ਮਟੀਰੀਅਲ ਦੋਵੇਂ ਸਾਮਹਣੇ ਆ ਜਾਂਦੇ ਹਨ।
ਭਾਰਤ ਚੀਨ ਤੋਂ ਟੈਸਟ ਕਿੱਟਾਂ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦੋਵਾਂ ਦਾ ਖਰਚ ਕਰ ਰਿਹਾ ਹੈ। ਪਿਛਲੇ ਦਿਨਾਂ ਵਿੱਚ ਭਾਰਤ ਵਿੱਚ ਕੋਵਿਡ -19 ਪੀੜਤ ਮਰੀਜ਼ਾਂ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਕਾਰਨ ਭਾਰਤ ਵਿੱਚ ਟੈਸਟ ਕਿੱਟਾਂ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦੀ ਭਾਰੀ ਘਾਟ ਮਹਿਸੂਸ ਕੀਤੀ ਗਈ ਹੈ। ਅਜਿਹੇ ਵਿੱਚ ਭਾਰਤ ਮਦਦ ਲਈ ਚੀਨ ਵੱਲ ਵੇਖ ਰਿਹਾ ਹੈ।
ਇਸ ਦੇ ਨਾਲ ਹੀ ਚੀਨ ਨੇ ਕਰੀਬ ਢਾਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਆਪਣੀਆਂ ਫੈਕਟਰੀਆਂ ਵਿਚ ਕੰਮ ਕਰਨਾ ਮੁੜ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਨੂੰ ਇਕ ਵਿਸ਼ਾਲ ਵਪਾਰਕ ਮੌਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਵਿਸ਼ਵਵਿਆਪੀ ਵੈਂਟੀਲੇਟਰ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਸਮੇਤ, ਮੈਡੀਕਲ ਸਮਾਨ ਦੀ ਭਾਰਤ ਦੀ ਮੰਗ ਸ਼ਾਮਲ ਹੈ।
ਚੀਨ ਤੋਂ ਇਸ ਸਮਾਨ ਦੀ ਸਪਲਾਈ ਲਈ ਨਿਜੀ ਅਤੇ ਸਰਕਾਰੀ ਕੰਪਨੀਆਂ ਦੋਵੇਂ ਹੀ ਆਰਡਰ ਦੇ ਰਹੀਆਂ ਹਨ। ਅਜਿਹੀ ਜਾਣਕਾਰੀ ਹੈ ਕਿ ਚੀਨ ਨੇ ਭਾਰਤ ਵਿਚ ਮੌਜੂਦਾ ਲਾਕਡਾਊਨ ਦੌਰਾਨ ਸਭ ਤੋਂ ਵਧ ਪ੍ਰਭਾਵਿਤ ਖੇਤਰਾਂ ਵਿਚ ਜਾਂਚ ਵਧਾਉਣ ਲਈ ਪਹਿਲਾਂ ਮੈਡੀਕਲ ਕਿਟਸ ਦੀਆਂ ਦੋ ਵੱਡੀਆਂ ਖੇਪ ਭੇਜੀਆਂ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।