ਦੁੱਧ ਉਤਪਾਦਨ ਦੇ ਮਾਮਲੇ ’ਚ ਪਹਿਲੇ ਸਥਾਨ 'ਤੇ ਭਾਰਤ, ਕਣਕ-ਝੋਨੇ ਨਾਲੋਂ ਵੱਧ ਪੈਦਾਵਾਰ- PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਕੀਤਾ ਉਦਘਾਟਨ

PM Modi


 

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਦੇ ਦੁੱਧ ਦਾ ਉਤਪਾਦਨ  ਕਰਦਾ ਹੈ, ਜੋ ਕਿ ਕਣਕ ਅਤੇ ਚੌਲਾਂ ਦੇ ਉਤਪਾਦਨ ਤੋਂ ਵੱਧ ਹੈ ਅਤੇ ਡੇਅਰੀ ਖੇਤਰ ਵਿਚ ਛੋਟੇ ਕਿਸਾਨ ਸਭ ਤੋਂ ਵੱਡੇ ਲਾਭਪਾਤਰੀ ਹਨ।

PM Modi inaugurates new dairy complex, potato processing plant in Gujara

ਬਨਾਸਕਾਂਠਾ ਜ਼ਿਲ੍ਹੇ ਦੇ ਦੇਵਦਰ ਵਿਖੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਬਨਾਸ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਨ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ। ਕਰੋੜਾਂ ਕਿਸਾਨਾਂ ਦੀ ਰੋਜ਼ੀ-ਰੋਟੀ ਦੁੱਧ 'ਤੇ ਨਿਰਭਰ ਹੈ। ਭਾਰਤ ਸਾਲਾਨਾ 8.5 ਲੱਖ ਕਰੋੜ ਰੁਪਏ ਦਾ ਦੁੱਧ ਪੈਦਾ ਕਰਦਾ ਹੈ, ਜਿਸ ਪਾਸੇ ਵੱਡੇ ਅਰਥ ਸ਼ਾਸਤਰੀਆਂ ਸਮੇਤ ਕਈ ਲੋਕ ਧਿਆਨ ਨਹੀਂ ਦਿੰਦੇ”।

PM Modi inaugurates new dairy complex, potato processing plant in Gujara

ਉਹਨਾਂ ਕਿਹਾ ਕਿ ਕਣਕ-ਝੋਨੇ ਦੀ ਪੈਦਾਵਰ ਵੀ 8.5 ਲੱਖ ਕਰੋੜ ਰੁਪਏ ਦੇ ਦੁੱਧ ਉਤਪਾਦਨ ਦੇ ਬਰਾਬਰ ਨਹੀਂ ਹੈ। ਛੋਟੇ ਕਿਸਾਨ ਡੇਅਰੀ ਸੈਕਟਰ ਦੇ ਸਭ ਤੋਂ ਵੱਧ ਲਾਭਪਾਤਰੀ ਹਨ। ਮੋਦੀ ਨੇ ਕਿਹਾ ਕਿ ਬਨਾਸ ਡੇਅਰੀ ਦੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਉਦੇਸ਼ ਸਥਾਨਕ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰਨਾ ਅਤੇ ਖੇਤਰ ਵਿਚ ਪੇਂਡੂ ਆਰਥਿਕਤਾ ਨੂੰ ਹੁਲਾਰਾ ਦੇਣਾ ਹੈ।

PM Modi inaugurates new dairy complex, potato processing plant in Gujara

ਇਹ ਪਲਾਂਟ ਲਗਭਗ 30 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਕਰੇਗਾ, ਲਗਭਗ 80 ਟਨ ਮੱਖਣ, ਇਕ ਲੱਖ ਲੀਟਰ ਆਈਸਕ੍ਰੀਮ ਅਤੇ 6 ਟਨ ਚਾਕਲੇਟ ਰੋਜ਼ਾਨਾ ਪੈਦਾ ਕਰੇਗਾ। ਇਸ ਦੇ ਨਾਲ ਹੀ ਆਲੂ ਪ੍ਰੋਸੈਸਿੰਗ ਪਲਾਂਟ ਵੱਖ-ਵੱਖ ਕਿਸਮਾਂ ਦੇ ਪ੍ਰੋਸੈਸਡ ਆਲੂ ਉਤਪਾਦਾਂ ਜਿਵੇਂ ਕਿ ਫਰੈਂਚ ਫਰਾਈਜ਼, ਆਲੂ ਚਿਪਸ, ਆਲੂ ਟਿੱਕੀ, ਪੈਟੀਜ਼ ਆਦਿ ਦਾ ਉਤਪਾਦਨ ਕਰੇਗਾ, ਜੋ ਬਹੁਤ ਸਾਰੇ ਦੂਜੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਣਗੇ।