UPSC Results: ਦਫ਼ਤਰ ’ਚ ਲੰਚ ਕਰ ਰਹੇ ਪਿਤਾ ਨੂੰ ਪੁੱਤ ਨੇ ਸੁਣਾਈ ਖੁਸ਼ਖ਼ਬਰੀ; ਨਹੀਂ ਰਿਹਾ ਖੁਸ਼ੀ ਦਾ ਟਿਕਾਣਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ਉਤੇ ਵੀਡੀਉ ਵਾਇਰਲ

IIT-Roorkee graduate surprises father with UPSC result during office lunch break

View this post on Instagram

UPSC Results: ਹਾਲ ਹੀ ਵਿਚ 16 ਅਪ੍ਰੈਲ ਨੂੰ ਯੂਪੀਐਸਸੀ 2023 ਦਾ ਅੰਤਮ ਨਤੀਜਾ ਐਲਾਨਿਆ ਗਿਆ ਹੈ। ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਘਰਾਂ ਵਿਚ ਖੁਸ਼ੀ ਦੀ ਲਹਿਰ ਹੈ। ਆਈਆਈਟੀ ਰੁੜਕੀ ਦੇ ਸਾਬਕਾ ਵਿਦਿਆਰਥੀ ਸ਼ਿਤਿਜ ਗੁਰਭੇਲੇ ਨੇ ਵੀ 441ਵੇਂ ਰੈਂਕ ਨਾਲ ਦੇਸ਼ ਦੀ ਸੱਭ ਤੋਂ ਔਖੀ ਪ੍ਰੀਖਿਆ ਪਾਸ ਕੀਤੀ ਹੈ। ਨਤੀਜੇ ਆਉਂਦੇ ਹੀ ਸ਼ਿਤਿਜ ਇਹ ਖੁਸ਼ਖਬਰੀ ਦੇਣ ਲਈ ਅਪਣੇ ਪਿਤਾ ਦੇ ਦਫਤਰ ਪਹੁੰਚਿਆ। ਪੁੱਤ ਦੀ ਸਫਲਤਾ ਦੀ ਖ਼ਬਰ ਸੁਣ ਕੇ ਪਿਤਾ ਵਲੋਂ ਦਿਤੀ ਪ੍ਰਤੀਕਿਰਿਆ ਦੀ ਵੀਡੀਉ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਸ਼ਿਤਿਜ ਅਪਣੇ ਪਿਤਾ ਦੇ ਦਫਤਰ ਪਹੁੰਚਿਆ ਤਾਂ ਉਹ ਅਪਣੇ ਸਾਥੀਆਂ ਨਾਲ ਲੰਚ ਬ੍ਰੇਕ 'ਤੇ ਸਨ। ਸ਼ਿਤਿਜ ਸਿੱਧਾ ਕੈਬਿਨ ਦੇ ਅੰਦਰ ਗਿਆ ਅਤੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋ ਗਿਆ। ਅਚਾਨਕ ਅਪਣੇ ਬੇਟੇ ਨੂੰ ਸਾਹਮਣੇ ਦੇਖ ਕੇ ਸ਼ਿਤਿਜ ਦੇ ਪਿਤਾ ਨੇ ਉਸ ਨੂੰ ਪੁੱਛਿਆ ਕੀ ਹੋਇਆ? ਮਜ਼ਾਕ ਵਿਚ, ਸ਼ਿਤਿਜ ਨੇ ਅਪਣੇ ਪਿਤਾ ਨੂੰ ਕਿਹਾ - ਜਦੋਂ ਕੋਈ ਅਧਿਕਾਰੀ ਆਵੇ, ਤਾਂ ਉੱਠਣਾ ਚਾਹੀਦਾ ਹੈ, ਠੀਕ ਹੈ? ਜਿਵੇਂ ਹੀ ਉਹ ਇਹ ਕਹਿੰਦਾ ਹੈ, ਸ਼ਿਤਿਜ ਦੇ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉਸ ਨੂੰ ਗਲੇ ਲਗਾ ਲੈਂਦੇ ਹਨ ਅਤੇ ਉਸ ਨੂੰ ਪਿਆਰ ਨਾਲ ਚੁੰਮਣ ਲੱਗਦੇ ਹਨ।

ਸ਼ਿਤਿਜ ਨੇ ਇਸ ਵੀਡੀਉ ਨੂੰ ਅਪਣੇ ਇੰਸਟਾਗ੍ਰਾਮ ਹੈਂਡਲ kshitijgurbhele_ 'ਤੇ ਸ਼ੇਅਰ ਕੀਤਾ ਹੈ। ਇਸ ਨਾਲ ਹੀ, ਉਸ ਨੇ ਕੈਪਸ਼ਨ ਵਿਚ ਲਿਖਿਆ – ‘ਇਸ ਤਰ੍ਹਾਂ ਮੈਂ ਅਪਣੇ ਪਿਤਾ ਨੂੰ ਯੂਪੀਐਸਸੀ ਨਤੀਜਾ ਦਸਿਆ ਜੋ ਅਪਣੇ ਸਾਥੀਆਂ ਨਾਲ ਦੁਪਹਿਰ ਦਾ ਖਾਣਾ ਖਾ ਰਹੇ ਸਨ। ਇਸ ਪਲ ਲਈ ਦੋ ਸਾਲ ਸਖ਼ਤ ਮਿਹਨਤ ਕੀਤੀ। ਮੈਂ ਅਪਣੇ ਮਾਤਾ-ਪਿਤਾ ਅਤੇ ਭੈਣ ਦੇ ਸਹਿਯੋਗ ਲਈ ਹਮੇਸ਼ਾ ਧੰਨਵਾਦੀ ਰਹਾਂਗਾ’।

ਇਸ ਵੀਡੀਉ ਨੂੰ ਹੁਣ ਤਕ 22 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਉ ਨੂੰ 15 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ 'ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ।

(For more Punjabi news apart from IIT-Roorkee graduate surprises father with UPSC result during office lunch break, stay tuned to Rozana Spokesman)