ਨਾਬਾਲਗ਼ ਨਾਲ ਜਬਰ ਜਨਾਹ, ਦੋਸ਼ੀ ਚਾਚੇ ਨੂੰ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੀਸ ਹਜ਼ਾਰੀ ਅਦਾਲਤ ਨੇ ਸੁਣਾਈ ਉਮਰ ਕੈਦ, 20 ਲੱਖ ਮੁਆਵਜ਼ਾ ਦੇਣ ਦਾ ਦਿਤਾ ਹੁਕਮ

Minor raped, accused uncle punished

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 16 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਅਤੇ ਗਰਭਵਤੀ ਕਰਨ ਦੇ ਦੋਸ਼ ’ਚ 45 ਸਾਲਾ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਗੰਭੀਰ ਮਾਮਲੇ ’ਤੇ ਸਿਰਫ਼ 20 ਦਿਨਾਂ ਵਿਚ ਫ਼ੈਸਲਾ ਸੁਣਾ ਦਿਤਾ ਅਤੇ ਕਿਹਾ ਕਿ ਦੋਸ਼ੀ ਨੂੰ ਹੁਣ ਜੇਲ ’ਚ ਰਹਿਣਾ ਪਵੇਗਾ।
ਵਧੀਕ ਸੈਸ਼ਨ ਜੱਜ (ਏਐਸਜੇ) ਬਬੀਤਾ ਪੂਨੀਆ ਨੇ ਕਿਹਾ ਕਿ ਦੋਵਾਂ ਵਿਚਕਾਰ ਉਮਰ ਵਿਚ ਲਗਭਗ 30 ਸਾਲ ਦਾ ਅੰਤਰ ਸੀ।

ਉਮਰ ਦਾ ਇੰਨਾ ਵੱਡਾ ਅੰਤਰ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ। ਮੇਰੇ ਮਨ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੀੜਤ ਬੱਚੇ ਨੇ ਬਹੁਤ ਦਰਦ ਸਹਿਆ ਹੋਵੇਗਾ। ਅਦਾਲਤ ਨੇ ਕਿਹਾ ਕਿ ‘ਪੀੜਤ ਨੂੰ ਦੋਸ਼ੀ ਦੇ ਕਾਰਨ ਬਹੁਤ ਮਾਨਸਕ ਪੀੜ ਅਤੇ ਦੁੱਖ ਝੱਲਣਾ ਪਿਆ ਹੋਵੇਗਾ ਅਤੇ ਉਹ ਅਜੇ ਵੀ ਉਸ ਦਰਦ ਤੋਂ ਪੀੜਤ ਹੋ ਸਕਦੀ ਹੈ। ਹਾਲਾਂਕਿ ਉਸ ਦੇ ਦਰਦ ਦੀ ਭਰਪਾਈ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ,

ਪਰ ਇਹ ਮੁਆਵਜ਼ਾ ਉਸਨੂੰ ਪੜ੍ਹਾਈ ਕਰਨ ਜਾਂ ਹੁਨਰ ਸਿੱਖਣ ਵਿਚ ਮਦਦ ਕਰੇਗਾ, ਤਾਂ ਜੋ ਉਹ ਭਵਿੱਖ ਵਿਚ ਆਪਣੇ ਪੈਰਾਂ ’ਤੇ ਖੜ੍ਹੀ ਹੋ ਸਕੇ।’ 25 ਫ਼ਰਵਰੀ, 2025 ਨੂੰ, ਪੀੜਤ ਨੂੰ ਪੇਟ ਦਰਦ ਦੀ ਸ਼ਿਕਾਇਤ ’ਤੇ ਹਸਪਤਾਲ ਲਿਜਾਇਆ ਗਿਆ। ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਉਸਨੂੰ ਜਣੇਪੇ ਦੀਆਂ ਪੀੜਾਂ ਸਨ ਤੇ ਉਸ ਨੇ ਉਸੇ ਦਿਨ ਬੱਚੇ ਨੂੰ ਜਨਮ ਦਿਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਨਿਹਾਲ ਵਿਹਾਰ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ।