ਲੋਕ ਸਭਾ ਚੋਣਾਂ ਦਾ ਸੱਤਵਾਂ ਪੜਾਅ ਅੱਜ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਹੀ ਪਣਜੀ ਵਿਧਾਨ ਸਭਾ ਸੀਟ ਲਈ ਹੋਵੇਗੀ ਵੋਟਿੰਗ

Phase 7 live updates final phase of polls PM Modi among key candidates

ਲੋਕ ਸਭਾ ਚੋਣਾਂ ਵਿਚ ਹੋ ਰਹੀਆਂ ਵੋਟਾਂ ਦਾ ਸੱਤਵੇਂ ਪੜਾਅ ਵਿਚ ਐਤਵਾਰ ਨੂੰ 59 ਸੀਟਾਂ ’ਤੇ ਵੋਟਿੰਗ ਨਾਲ ਖਤਮ ਹੋ ਜਾਵੇਗਾ। ਵਾਰਾਣਸੀ ਸੀਟ ’ਤੇ ਵੀ ਅੱਜ ਹੀ ਵੋਟਿੰਗ ਹੋ ਰਹੀ ਹੈ। ਉੱਥੇ ਦੇ ਉਮੀਦਵਾਰ ਪੀਐਮ ਮੋਦੀ ਹਨ। ਵੋਟਾਂ ਦੀ ਗਿਣਤੀ 23 ਮਈ ਹੋਵੇਗੀ। ਸੱਤਵੇਂ ਪੜਾਅ ਵਿਚ ਪੰਜਾਬ ਵਿਚ 13, ਉਤਰ ਪ੍ਰਦੇਸ਼ ਵਿਚ 13, ਪੱਛਮ ਬੰਗਾਲ ਵਿਚ ਨੌਂ, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਅੱਠ, ਹਿਮਾਚਲ ਪ੍ਰਦੇਸ਼ ਵਿਚ ਚਾਰ, ਝਾਰਖੰਡ ਵਿਚ ਤਿੰਨ ਅਤੇ ਚੰਡੀਗੜ੍ਹ ਵਿਚ ਇਕ ਲੋਕ ਸਭਾ ਸੀਟ ’ਤੇ ਵੋਟਿੰਗ ਹੋ ਰਹੀ ਹੈ।

ਇਸ ਪੜਾਅ ਵਿਚ 918 ਉਮੀਦਵਾਰ ਅਪਣੀ ਕਿਸਮਤ ਅਜ਼ਮਾ ਰਹੇ ਹਨ । ਅੱਜ ਹੀ ਪਣਜੀ ਵਿਧਾਨ ਸਭਾ ਸੀਟ ਲਈ ਵੋਟਿੰਗ ਹੋਵੇਗੀ ਜੋ ਸਾਬਕਾ ਮੁੱਖ ਮੰਤਰੀ ਮਨੋਹਰ ਪਾਰਿਕਰ ਦੀ ਮੌਤ ਤੋਂ ਬਾਅਦ ਖਾਲੀ ਹੋ ਗਿਆ ਸੀ। ਇਸ ਤੋਂ ਇਲਾਵਾ ਤਮਿਲਨਾਡੂ ਦੀਆਂ ਚਾਰ ਵਿਧਾਨ ਸਭਾ ਸੀਟਾਂ ਸੁਲੂਰ, ਅਰਵਾਕੁਰੁਚਿ, ਓਤਾਪਿਦਰਮ ਅਤੇ ਤਿਰੁਪਰੰਕੁੰਦਰਮ ’ਤੇ ਵੀ ਅੱਜ ਵੋਟਿੰਗ ਹੋਵੇਗੀ।

ਯੂਪੀ ਵਿਚ ਵਾਰਾਣਸੀ, ਗਾਜੀਪੁਰ, ਮਿਰਜਾਪੁਰ, ਮਹਰਾਜਗੰਜ, ਗੋਰਖਪੁਰ, ਕੁਸ਼ੀਨਗਰ, ਦੇਵਰਿਆ, ਬਾਂਸਗਾਂਓ, ਘੋਸੀ, ਸਲੇਮਪੁਰ, ਬਲਿਆ, ਚੰਦੌਲੀ ਅਤੇ ਰਾਬਰਟਸਗੰਜ ਸੀਟਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਉਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਮੰਤਰੀ ਮਨੋਜ ਸਿਨਹਾ, ਅਨੁਪ੍ਰਿਆ ਪਟੇਲ, ਪ੍ਰਦੇਸ਼ ਭਾਜਪਾ ਪ੍ਰਧਾਨ ਹੇਂਦਰ ਨਾਥ ਪਾਂਡੇ, ..

..ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਆਰਪੀਐਨ ਸਿੰਘ ਵਰਗੀਆਂ ਸਿਆਸੀ ਹਸਤੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਪੱਖ ਵਿਚ ਚੱਲੀ ਲਹਿਰ ਦਾ ਕੇਂਦਰ ਬਣੇ ਮੋਦੀ ਨੂੰ ਲਗਭਗ ਤਿੰਨ ਲੱਖ 72 ਹਜ਼ਾਰ ਵੋਟਾਂ ਮਿਲੀਆਂ ਸਨ।