ਮੋਦੀ ਦੀ ਕੇਦਾਰਨਾਥ ਯਾਤਰਾ 'ਤੇ ਟੀਐਮਸੀ ਨੇ ਈਸੀ ਕੋਲ ਕੀਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਚੋਣ ਜ਼ਾਬਤੇ ਦਾ ਉਲੰਘਣ ਹੈ: ਤ੍ਰਣਮੂਲ

Trinamool congress complained to EC and said Modi visit to Kedarnath was a viola

ਨਵੀਂ ਦਿੱਲੀ: ਪੀਐਮ ਮੋਦੀ ਦੀ ਕੇਦਾਰਨਾਥ ਯਾਤਰਾ ’ਤੇ ਵਿਵਾਦ ਛਿੜ ਪਿਆ ਹੈ। ਤ੍ਰਣਮੂਲ ਕਾਂਗਰਸ ਨੇ ਪੀਐਮ ਮੋਦੀ ਦੀ ਯਾਤਰਾ ਨੂੰ ਚੋਣ ਜ਼ਾਬਤੇ ਦਾ ਉਲੰਘਣ ਦਸਿਆ ਹੈ ਅਤੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਪੀਐਮ ਮੋਦੀ ਅੱਜ ਬਦਰੀਨਾਥ ਸਥਾਨ ਦੀ ਯਾਤਰਾ ’ਤੇ ਹਨ। ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿਚ ਤ੍ਰਣਮੂਲ ਕਾਂਗਰਸ ਨੇ ਕਿਹਾ ਕਿ ਆਖਰੀ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ 17 ਮਈ 2019 ਨੂੰ ਸ਼ਾਮ 6 ਵਜੇ ਖਤਮ ਹੋ ਗਿਆ ਸੀ..

...ਪਰ ਪੀਐਮ ਮੋਦੀ ਦੀ ਕੇਦਾਰਨਾਥ ਯਾਤਰਾ ਨੂੰ ਬੀਤੇ 2 ਦਿਨ ਪਹਿਲਾਂ ਹੀ ਲੋਕਲ ਅਤੇ ਰਾਸ਼ਟਰੀ ਮੀਡੀਆ ਦੁਆਰਾ ਟੈਲੀਵਿਜ਼ਨ ’ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਚੋਣ ਜ਼ਾਬਤੇ ਦਾ ਉਲੰਘਣ ਮੰਨਿਆ ਜਾਵੇਗਾ। ਤ੍ਰਣਮੂਲ ਸਾਂਸਦ ਡੇਰੇਕ ਓਬਰਾਇਨ ਦੇ ਦਸਤਖ਼ਤ ਵਾਲੇ ਪੱਤਰ ਵਿਚ ਕਿਹਾ ਗਿਆ ਕਿ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕੇਦਾਰਨਾਥ ਮੰਦਿਰ ਲਈ ਮਾਸਟਰ ਪਲਾਨ ਤਿਆਰ ਹੈ ਅਤੇ ਉਹਨਾਂ ਨੇ ਕੇਦਾਰਨਾਥ ਵਿਚ ਮੀਡੀਆ ਅਤੇ ਉੱਥੋਂ ਦੇ ਲੋਕਾਂ ਨੂੰ ਸੰਬੋਧਨ ਕੀਤਾ ਹੈ।

ਇਹ ਪੂਰੀ ਤਰ੍ਹਾਂ ਗ਼ਲਤ ਅਤੇ ਅਨੈਤਿਕ ਹੈ। ਉਤਰਾਖੰਡ ਬੀਜੇਪੀ ਦੁਆਰਾ ਟਵੀਟ ਕੀਤਾ ਗਿਆ ਸੀ। ਇਸ ਟਵੀਟ ਵਿਚ ਮੋਦੀ ਧਿਆਨ ਲਗਾ ਕੇ ਬੈਠੇ ਸਨ। ਇਸ ਦੌਰਾਨ ਉਹਨਾਂ ਨੇ ਭਗਵੇਂ ਕੱਪੜੇ ਪਾਏ ਹੋਏ ਸਨ। ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਹਿਮਾਚਲ ਜਾਣ ਦੀ ਆਗਿਆ ਦਿੱਤੀ ਸੀ ਅਤੇ ਕਿਹਾ ਸੀ ਕਿ ਅਜੇ ਚੋਣ ਜ਼ਾਬਤਾ ਲਾਗੂ ਹੈ।

ਤ੍ਰਣਮੂਲ ਨੇ ਕਿਹਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਪਲ ਦੀ ਜਾਣਕਾਰੀ ਨੂੰ ਪਬਲਿਕ ਕੀਤਾ ਗਿਆ। ਮੋਦੀ ਮੋਦੀ ਦੇ ਨਾਅਰੇ ਵੀ ਸੁਣਾਈ ਦਿੱਤੇ। ਅਜਿਹਾ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ ਹੈ। ਇਹ ਬਹੁਤ ਬਦਕਿਸਮਤ ਵਾਲੀ ਗਲ ਹੈ ਕਿ ਚੋਣ ਕਮਿਸ਼ਨ ਨੇ ਇਸ ਮੁੱਦੇ ’ਤੇ ਅਪਣੀਆਂ ਅੱਖਾਂ ਤੇ ਕੰਨ ਦੋਵੇਂ ਬੰਦ ਕਰ ਲਏ ਹਨ।