Lockdown 4.0 ਨੂੰ ਲੈ ਕੇ ਮਹਾਂਰਾਸ਼ਟਰ ਸਰਕਾਰ ਨੇ ਜ਼ਾਰੀ ਕੀਤੇ ਦਿਸ਼ਾ-ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਂਰਾਸ਼ਟਰ ਸਰਕਾਰ ਵੱਲੋਂ ਲੌਕਡਾਊਨ 4.0 ਨੂੰ ਲੈ ਕੇ ਨਵੀਆਂ ਗਾਈਡ ਲਾਈਨ ਜ਼ਾਰੀ ਕੀਤੀਆਂ ਗਈਆਂ ਹਨ।

Lockdown

ਮੁੰਬਈ : ਮਹਾਂਰਾਸ਼ਟਰ ਸਰਕਾਰ ਵੱਲੋਂ ਲੌਕਡਾਊਨ 4.0 ਨੂੰ ਲੈ ਕੇ ਨਵੀਆਂ ਗਾਈਡ ਲਾਈਨ ਜ਼ਾਰੀ ਕੀਤੀਆਂ ਗਈਆਂ ਹਨ। ਰਾਜ ਸਰਕਾਰ ਵੱਲੋਂ ਕੁਝ ਮਾਮਲਿਆਂ ਵਿਚ ਥੋੜੀ ਰਾਹਤ ਦਿੱਤੀ ਗਈ ਹੈ ਪਰ ਰੈੱਡ ਜ਼ੋਨ ਵਿਚ ਪਹਿਲਾਂ ਦੀ ਤਰ੍ਹਾਂ ਸਖ਼ਤੀ ਬਰਕਰਾਰ ਰੱਖੀ ਜਾਵੇਗੀ। ਮਹਾਰਾਸ਼ਟਰ ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ, ਮੈਟਰੋ, ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ​​ਥੀਏਟਰ, ਪਾਰਕ, ​​ਆਡੀਟੋਰੀਅਮ, ਸਮਾਜਿਕ, ਰਾਜਨੀਤਿਕ, ਖੇਡਾਂ, ਮਨੋਰੰਜਨ ਸਭਿਆਚਾਰਕ, ਧਾਰਮਿਕ, ਅਕਾਦਮਿਕ ਕੰਮ ਅਤੇ ਅਸੈਂਬਲੀ 'ਤੇ ਪਾਬੰਦੀ ਰਹੇਗੀ।

ਸਾਰੇ ਧਾਰਮਿਕ ਸਥਾਨਾਂ 'ਤੇ ਆਵਾਜਾਈ ਵਰਜਿਤ ਹੈ। ਹੋਟਲ 'ਤੇ ਵੀ ਪਾਬੰਦੀ ਹੈ। ਹਾਲਾਂਕਿ ਰੈਸਟੋਰੈਂਟ ਭੋਜਨ ਪੈਕਟ ਦੀ ਹੋਮ-ਡਲਿਵਰੀ ਕਰ ਸਕਦੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਫਿਊ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਇਸ ਵਿਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਛੂਟ ਦਿੱਤੀ ਜਾਵੇਗੀ। ਬੀਐਮਸੀ ਨਾਲ ਮੁੰਬਈ ਮਹਾਨਗਰ ਦੇ ਸਾਰੇ ਨਗਰ ਨਿਗਮਾਂ, ਪੁਣੇ, ਸੋਲਾਪੁਰ, ਔਰੰਗਾਬਾਦ, ਮਾਲੇਗਾਓਂ, ਨਾਸਿਕ, ਧੂਲੇ, ਜਲਗਾਓਂ, ਅਕੋਲਾ, ਅਮਰਾਵਤੀ ਮਿਊਂਸੀਪਲ ਕਾਰਪੋਰੇਸ਼ਨ, ਇਹ ਸਾਰੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਮਹਾਰਾਸ਼ਟਰ ਸਰਕਾਰ ਨੇ ਰੈਡ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਵੀ ਕੁਝ ਰਿਆਇਤਾਂ ਦਿੱਤੀਆਂ ਹਨ। ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ

ਕਿ ਜੇ ਸਥਾਨਕ ਪ੍ਰਸ਼ਾਸਨ ਆਗਿਆ ਦੇਵੇ ਤਾਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਸਬੰਧਤ ਨਗਰ ਨਿਗਮ ਦੀ ਨੀਤੀ ਅਨੁਸਾਰ ਗ਼ੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਮਹਾਂਰਾਸ਼ਟਰ ਵਿਚ ਦੁਕਾਨਾਂ, ਮਾਲ, ਅਦਾਰਿਆਂ ਨੂੰ ਕੇਵਲ ਰੱਖ-ਰਖਾਉ ਲਈ 9 ਤੋਂ 5 ਤੱਕ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਈ-ਕਮਰਸ ਗਤੀਵਿਧੀਆਂ ਦੀ ਆਗਿਆ ਹੋਵੇਗੀ। ਉਸਾਰੀ ਦੇ ਸਥਲ ਜਿਨ੍ਹਾਂ ਨੂੰ ਆਗਿਆ ਦਿੱਤੀ ਗਈ ਹੈ ਨੂੰ ਖੋਲ੍ਹਿਆ ਜਾਵੇਗਾ।

ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਦਫ਼ਤਰਾਂ, ਆਰਟੀਓ ਦਫ਼ਤਰਾਂ, ਯੂਨੀਵਰਸਿਟੀਆ ਅਤੇ ਕਾਲਜ਼ਾਂ ਦੇ ਦਫਤਰ ਖੋਲ੍ਹਣ ਅਤੇ ਸੀਟਾਂ ਚੈੱਕ ਕਰਨ ਲਈ 5% ਕਰਮਚਾਰੀਆਂ ਨੂੰ ਆਗਿਆ ਦਿੱਤੀ ਗਈ ਹੈ। ਪਰ ਟੈਕਸੀ, ਰਿਕਸ਼ਾ ਚਲਾਉਂਣ ਨੂੰ ਹਾਲੇ ਆਗਿਆ ਨਹੀਂ ਮਿਲੀ। ਮਹਾਂਰਾਸ਼ਟਰ ਵਿਚ ਓਰਿੰਜ ਅਤੇ ਗ੍ਰੀਨ ਜ਼ੋਨ ਤੋਂ ਇਲਾਵਾ ਬਾਕੀ ਇਲਾਕਿਆਂ ਵਿਚ ਰਾਇਤਾਂ ਦਿੱਤੀਆਂ ਗਈ ਹਨ। ਦੱਸ ਦੱਈਏ ਕਿ ਮਹਾਂਰਾਸ਼ਟਰ ਵਿਚ ਕੰਟੇਨਮੈਂਟ ਜ਼ੋਨ ਵਿਚ ਕੋਈ ਛੁਟ ਨਹੀਂ ਦਿੱਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।