Lockdown 4.0: ਦਿੱਲੀ ਵਿਚ ਕਿਹੜੀਆਂ ਸੇਵਾਵਾਂ ਦੀ ਇਜਾਜ਼ਤ ਤੇ ਕਿਹੜੀਆਂ ਰਹਿਣਗੀਆਂ ਬੰਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਨੂੰ ਵਧਾ ਕੇ 31 ਮਈ ਤੱਕ ਕਰ ਦਿੱਤਾ ਗਿਆ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਲੌਕਡਾਊਨ ਨੂੰ ਵਧਾ ਕੇ 31 ਮਈ ਤੱਕ ਕਰ ਦਿੱਤਾ ਗਿਆ ਹੈ। ਲੌਕਡਾਊਨ ਨੂੰ ਵਧਾਉਣ ਸਬੰਧੀ ਗ੍ਰਹਿ ਮੰਤਰਾਲੇ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡਿਆ ਜਾਵੇਗਾ।

ਇਸ ਦੌਰਾਨ ਕੁਝ ਸੇਵਾਵਾਂ ਚਾਲੂ ਹੋਣਗੀਆਂ ਤੇ ਕਈ ਸੇਵਾਵਾਂ ਬੰਦ ਰਹਿਣਗੀਆਂ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ 4 ਦੌਰਾਨ ਪਾਬੰਧੀਆਂ ਅਤੇ ਛੋਟ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਜ਼ਰੂਰੀ ਹੋਵੇਗੀ।

ਦਿੱਲੀ ਵਿਚ ਕੀ-ਕੀ ਖੁੱਲ੍ਹੇਗਾ

-ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਸਿਰਫ ਹੋਮ ਡਿਲੀਵਰੀ
-ਈ-ਰਿਕਸ਼ਾ, ਆਟੋ ਰਿਕਸ਼ਾ, ਸਾਇਕਲ ਰਿਕਸ਼ਾ ਸਿਰਫ ਇਕ ਸਵਾਰੀ
-ਟੈਕਸੀ, ਕੈਬ ਸਿਰਫ 2 ਸਵਾਰੀਆਂ

-2 ਵ੍ਹੀਲਰ-ਸਿਰਫ ਇਕ ਵਿਅਕਤੀ
-ਬੱਸਾਂ ਵਿਚ ਯਾਤਰੀਆਂ ਗਿਣਤੀ 20
-ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਖੁੱਲ੍ਹਣਗੇ

-ਆਡ-ਈਵਨ ਤਹਿਤ ਖੁੱਲ੍ਹੇਗੀ ਮਾਰਕਿਟ
-ਖੇਡ ਸਟੇਡੀਅਮ ਖੁੱਲ੍ਹਣਗੇ ਪਰ ਦਰਸ਼ਕਾਂ ਨੂੰ ਇਜਾਜ਼ਤ ਨਹੀਂ
-ਇੰਡਸਟਰੀਜ਼ 'ਚ ਸਿਫਟਾਂ ਵਿਚ ਹੋਵੇਗਾ ਕੰਮ

ਕਿਹੜੀਆਂ ਸੇਵਾਵਾਂ ਰਹਿਣਗੀਆਂ ਬੰਦ

-ਮੈਟਰੋ
-ਸਕੂਲ, ਕਾਲਜ, ਯੂਨੀਵਰਸਿਟੀਆਂ
-ਹੋਟਲ

-ਸਿਨੇਮਾ ਹਾਲ, ਮਾਲ, ਬਾਰ
-ਸਿਆਸੀ ਤੇ ਧਾਰਮਕ ਸਮਾਗਮ
-ਨਾਈ, ਸਪਾ ਤੇ ਸੈਲੂਨ
-ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫਿਊ ਰਹੇਗਾ ਜਾਰੀ