ਜੇਲ ’ਚੋਂ ਮਨੀਸ਼ ਸਿਸੋਦੀਆ ਦਾ ਪੱਤਰ, “ਜੇ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ”

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਪੱਤਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

Manish Sisodia writes letter from Jail

 

ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ ਸਬੰਧੀ ਮਨੀ ਲਾਂਡਰਿੰਗ ਮਾਮਲੇ ਵਿਚ ਜੇਲ ਵਿਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਵਾਰ ਫਿਰ ਜੇਲ ਵਿਚੋਂ ਦੇਸ਼ ਵਾਸੀਆਂ ਦੇ ਨਾਂਅ ਪੱਤਰ ਲਿਖਿਆ ਹੈ। ਇਸ ਪੱਤਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਜ਼ਰੀਏ ਸਿਸੋਦੀਆ ਨੇ ਕਿਹਾ ਕਿ ਜੇਕਰ ਹਰ ਗ਼ਰੀਬ ਦਾ ਬੱਚਾ ਜੇ ਪੜ੍ਹ ਗਿਆ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।

ਇਹ ਵੀ ਪੜ੍ਹੋ: 2022 ਦੌਰਾਨ ਦੁਨੀਆਂ ਭਰ 'ਚ 883 ਲੋਕਾਂ ਨੂੰ ਦਿਤੀ ਗਈ ਸਜ਼ਾ-ਏ-ਮੌਤ, 2021 ਦੇ ਮੁਕਾਬਲੇ 53 ਫ਼ੀ ਸਦੀ ਜ਼ਿਆਦਾ

ਇਸ ਵਿਚ ਉਨ੍ਹਾਂ ਲਿਖਿਆ ਗਿਆ, “ਜੇਕਰ ਹਰ ਗ਼ਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨੇਰੀ ਕੌਣ ਫ਼ੈਲਾਏਗਾ। ਸੱਭ ਦੇ ਹੱਥਾਂ ਨੂੰ ਮਿਲ ਗਿਆ ਕੰਮ ਤਾਂ ਸੜਕਾਂ ’ਤੇ ਤਲਵਾਰਾਂ ਕੌਣ ਲਹਿਰਾਏਗਾ। ਜੇਕਰ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ, ਰਾਜਮਹਿਲ ਹਿੱਲ ਜਾਵੇਗਾ। ਜੇਕਰ ਹਰ ਕਿਸੇ ਨੂੰ ਮਿਲ ਗਈ ਚੰਗੀ ਸਿਖਿਆ ਅਤੇ ਸਮਝ ਤਾਂ ਇਨ੍ਹਾਂ ਦੀ ਵ੍ਹਟਸਐਪ ਯੂਨੀਵਰਸਿਟੀ ਬੰਦ ਹੋ ਜਾਵੇਗੀ। ਸਿੱਖਿਆ ਅਤੇ ਸਮਝ 'ਤੇ ਆਧਾਰਤ ਸਮਾਜ ਨੂੰ ਫ਼ਿਰਕੂ ਨਫ਼ਰਤ ਦੇ ਮਾਇਆ ਜਾਲ 'ਚ ਕੋਈ ਕਿਵੇਂ ਫਸਾਏਗਾ”।

ਇਹ ਵੀ ਪੜ੍ਹੋ: ਸੌਰਵ ਕੈਮੀਕਲ ਫੈਕਟਰੀ ਵਿਚ ਗੈਸ ਲੀਕ, ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ

ਉਨ੍ਹਾਂ ਅੱਗੇ ਲਿਖਿਆ, “ਜੇਕਰ ਸਮਾਜ ਦਾ ਹਰ ਬੱਚਾ ਪੜ੍ਹਿਆ ਲਿਖਿਆ ਹੋਵੇ ਤਾਂ ਉਹ ਤੁਹਾਡੀ ਚਤੁਰਾਈ ਤੇ ਮਾੜੇ ਕੰਮਾਂ 'ਤੇ ਸਵਾਲ ਉਠਾਏਗਾ। ਜੇ ਗ਼ਰੀਬ ਨੂੰ ਕਲਮ ਦੀ ਤਾਕਤ ਮਿਲੇ ਤਾਂ ਉਹ ਅਪਣੇ 'ਮਨ ਕੀ ਬਾਤ' ਸੁਣਾਏਗਾ। ਦਿੱਲੀ ਅਤੇ ਪੰਜਾਬ ਦੇ ਸਕੂਲਾਂ ਵਿਚ ਹੋ ਰਿਹਾ ਸ਼ੰਖਨਾਦ ਪੂਰੇ ਭਾਰਤ ਵਿਚ ਚੰਗੀ ਸਿਖਿਆ ਦਾ ਚਾਨਣ ਫੈਲਾਏਗਾ। ਜੇਲ੍ਹ ਭੇਜੋ ਜਾਂ ਫਾਂਸੀ ਦਿਉ, ਇਹ ਕਾਫ਼ਲਾ ਨਹੀਂ ਰੁਕ ਸਕੇਗਾ, ਜੇ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ”।