ਮਾਲਿਆ ਵਿਰੁਧ ਨਵਾਂ ਦੋਸ਼ ਪੱਤਰ ਦਾਖ਼ਲ, ਭਗੌੜਾ ਐਲਾਨਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਫ਼ਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁਧ ਕਾਲੇ ਧਨ ਦੇ ਮਾਮਲੇ ਵਿਚ ਨਵਾਂ ਦੋਸ਼ਪੱਤਰ ਦਾਖ਼ਲ ਕੀਤਾ ਹੈ। ਮਾਲਿਆ ਤੋਂ ਇਲਾਵਾ ਉਸ ਦੀਆਂ ਦੋ ਕੰਪਨੀਆਂ...

Vijay Malya

ਮੁੰਬਈ,  ਈਡੀ ਨੇ ਫ਼ਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁਧ ਕਾਲੇ ਧਨ ਦੇ ਮਾਮਲੇ ਵਿਚ ਨਵਾਂ ਦੋਸ਼ਪੱਤਰ ਦਾਖ਼ਲ ਕੀਤਾ ਹੈ। ਮਾਲਿਆ ਤੋਂ ਇਲਾਵਾ ਉਸ ਦੀਆਂ ਦੋ ਕੰਪਨੀਆਂ ਅਤੇ ਹੋਰਾਂ ਦਾ ਨਾਮ ਵੀ ਦੋਸ਼ਪੱਤਰ ਵਿਚ ਹੈ। ਮਾਲਿਆ ਨੂੰ ਭਗੌੜਾ ਐਲਾਨਣ ਦੀ ਤਿਆਰੀ ਹੋ ਚੁੱਕੀ ਹੈ। ਉਸ ਵਿਰੁਧ ਬੈਂਕਾਂ ਦੇ 6000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਹੈ। ਏਜੰਸੀ ਨੇ ਵਿਸ਼ੇਸ਼ ਅਦਾਲਤ ਵਿਚ ਉਸ ਵਿਰੁਧ ਦੋਸ਼ਪੱਤਰ ਦਾਖ਼ਲ ਕੀਤਾ। 

ਦੋਸ਼ਪੱਤਰ ਵਿਚ ਮਾਲਿਆ ਤੋਂ ਇਲਾਵਾ ਕਿੰਗਫ਼ਿਸ਼ਰ ਏਅਰਲਾਈਨਜ਼ ਦਾ ਵੀ ਨਾਮ ਹੈ। ਕੇਂਦਰੀ ਜਾਂਚ ਏਜੰਸੀ ਅਦਾਲਤ ਕੋਲੋਂ ਭਗੌੜਾ ਆਰਥਕ ਅਪਰਾਧੀ ਆਰਡੀਨੈਂਸ ਤਹਿਤ ਮਾਲਿਆ ਦੀ ਨੌ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਨੂੰ ਕੁਰਕ ਕਰਨ ਦੀ ਆਗਿਆ ਮੰਗੇਗੀ। ਈਡੀ ਨੇ ਪਿਛਲੇ ਸਾਲ ਮਾਲਿਆ ਵਿਰੁਧ ਪਹਿਲਾ ਦੋਸ਼ਪੱਤਰ ਦਾਖ਼ਲੀ ਕੀਤਾ ਸੀ। ਮਾਲਿਆ ਇਸ ਸਮੇਂ ਲੰਦਨ ਵਿਚ ਨਜ਼ਾਰੇ ਲੁੱਟ ਰਿਹਾ ਹੈ। ਉਸ ਵਿਰੁਧ ਪਹਿਲਾ ਦੋਸ਼ਪੱਤਰ 900 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ। ਈਡੀ ਹੁਣ ਤਕ ਇਸ ਮਾਮਲੇ ਵਿਚ 9800 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕਰ ਚੁੱਕੀ ਹੈ। ਨਵਾਂ ਦੋਸ਼ਪੱਤਰ ਭਾਰਤੀ ਸਟੇਟ ਬੈਂਕ ਦੀ ਸ਼ਿਕਾਇਤ 'ਤੇ ਆਧਾਰਤ ਹੈ। (ਏਜੰਸੀ)