ਜੈਨ ਮਗਰੋਂ ਸਿਸੋਦੀਆ ਨੂੰ ਹਸਪਤਾਲ ਲਿਜਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਪ ਰਾਜਪਾਲ ਦਫ਼ਤਰ 'ਚ 13 ਜੂਨ ਤੋਂ ਧਰਨੇ 'ਤੇ ਬੈਠੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਬੀਅਤ ਵਿਗੜ ਜਾਣ ਮਗਰੋਂ ਹਸਪਤਾਲ ਲਿਜਾਇਆ ਗਿਆ। ਸਿਸੋਦੀਆ...

Sisodia Taken To Hospital

ਨਵੀਂ ਦਿੱਲੀ, : ਉਪ ਰਾਜਪਾਲ ਦਫ਼ਤਰ 'ਚ 13 ਜੂਨ ਤੋਂ ਧਰਨੇ 'ਤੇ ਬੈਠੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਬੀਅਤ ਵਿਗੜ ਜਾਣ ਮਗਰੋਂ ਹਸਪਤਾਲ ਲਿਜਾਇਆ ਗਿਆ। ਸਿਸੋਦੀਆ ਦੇ ਪਿਸ਼ਾਬ ਵਿਚ ਕੀਟੋਨ ਦੇ ਪੱਧਰ ਵਿਚ ਤੇਜ਼ੀ ਨਾਲੀ ਵਾਧੇ ਮਗਰੋਂ ਉਨ੍ਹਾਂ ਨੂੰ ਐਲਐਨਜੇਪੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਕੇਜਰੀਵਾਲ ਨੇ ਟਵਿਟਰ 'ਤੇ ਲਿਖਿਆ, 'ਮਨੀਸ਼ ਸਿਸੋਦੀਆ ਨੂੰ ਹਸਪਤਾਲ ਲਿਜਾਇਆ ਗਿਆ ਹੈ।'

ਕੇਜਰੀਵਾਲ ਅਤੇ ਉਸ ਦੇ ਮੰਤਰੀ 13 ਜੂਨ ਤੋਂ ਉਪ ਰਾਜਪਾਲ ਦਫ਼ਤਰ ਵਿਚ ਧਰਨੇ 'ਤੇ ਬੈਠੇ ਹੋਏ ਹਨ। ਸਿਹਤ ਮੰਤਰੀ ਸਤੇਂਦਰ ਜੈਨ ਨੂੰ ਵੀ ਤਬੀਅਤ ਵਿਗੜ ਜਾਣ ਮਗਰੋਂ ਕਲ ਦੇਰ ਰਾਤ ਐਨਐਨਜੇਪੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਸਰੀਰ ਵਿਚ ਕੀਟੋਨ ਦਾ ਪੱਧਰ ਜ਼ਿਆਦਾ ਸੀ ਹਾਲਾਂਕਿ ਬਲੱਡ ਪ੍ਰੈਸ਼ਰ 120/82 ਸੀ। ਸਿਸੋਦੀਆ ਨੂੰ ਹਸਪਤਾਲ ਲਿਜਾਏ ਜਾਣ ਦੇ ਇਕ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਆਪ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਸੀ, 'ਮਨੀਸ਼ ਸਿਸੋਦੀਆ ਦੇ ਕੀਟੋਨ ਦਾ ਪੱਧਰ 7.4 ਤਕ ਪਹੁੰਚ ਗਿਆ ਹੈ। ਕਲ ਇਹ 6.4 ਸੀ।

ਆਦਰਸ਼ ਤੌਰ 'ਤੇ ਇਹ ਸਿਫ਼ਰ ਹੋਣਾ ਚਾਹੀਦਾ ਹੈ। ਕੀਟੋਨ ਦਾ ਪੱਘਰ ਜੇ ਦੋ ਤੋਂ ਜ਼ਿਆਦਾ ਹੈ ਤਾਂ ਇਹ ਖ਼ਤਰਨਾਕ ਮੰਨਿਆ ਜਾਂਦਾ ਹੈ। ਸਮਾਜਵਾਦੀ ਪਾਰਟੀ ਦੇ ਆਗੂ ਅਤੇ ਰਾਜਸਭਾ ਮੈਂਬਰ ਰਾਮਗੋਪਾਲ ਯਾਦਵ ਹਸਪਤਾਲ ਜਾ ਕੇ ਦੋਹਾਂ ਮੰਤਰੀਆਂ ਨੂੰ ਮਿਲੇ। ਆਪ ਦਾ ਕਹਿਣਾ ਹੈ ਕਿ ਯਾਦਵ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਭਰੋਸਾ ਦਿਤਾਹੈ।                   (ਏਜੰਸੀ)