ਚੀਨ ਨੂੰ ਇਕ ਹੋਰ ਝਟਕਾ, ਚੀਨੀ ਸਮਾਨ ‘ਤੇ ਹੁਣ ਕਸਟਮ ਡਿਊਟੀ ਵਧਾਉਣ ਦੀ ਤਿਆਰੀ
ਚੀਨ ਨਾਲ ਜਾਰੀ ਤਣਾਅ ਦੌਰਾਨ ਮੋਦੀ ਸਰਕਾਰ ਕਸਟਮ ਡਿਊਟੀ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।
ਨਵੀਂ ਦਿੱਲੀ: ਚੀਨ ਨਾਲ ਜਾਰੀ ਤਣਾਅ ਦੌਰਾਨ ਮੋਦੀ ਸਰਕਾਰ ਕਸਟਮ ਡਿਊਟੀ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਸਰਕਾਰ ਚੀਨ ਤੋਂ ਦਰਾਮਦ ਕੀਤੇ ਮਾਲ ਉੱਤੇ ਕਸਟਮ ਡਿਊਟੀ ਵਧਾ ਸਕਦੀ ਹੈ। ਹਾਲਾਂਕਿ, ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਗੈਰ ਜ਼ਰੂਰੀ ਚੀਜ਼ਾਂ ਦੀਆਂ ਦਰਾਮਦਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਮੇਂ ਵਪਾਰ ਮੰਤਰਾਲੇ ਵਿੱਤ ਮੰਤਰਾਲੇ ਨਾਲ ਵਿਚਾਰ ਚਰਚਾ ਕਰ ਰਿਹਾ ਹੈ।
ਦੱਸ ਦਈਏ ਕਿ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨ ਦੀ ਹਰਕਤ ਤੋਂ ਬਾਅਦ, ਭਾਰਤ ਹੁਣ ਇਸ ਨੂੰ ਸਬਕ ਸਿਖਾਉਣ ਵਿਚ ਜੁਟ ਗਿਆ ਹੈ। ਇਸ ਤੋਂ ਪਹਿਲਾਂ, ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਇਕ ਸਮਝੌਤਾ ਖਤਮ ਕੀਤਾ ਸੀ। ਸਾਲ 2016 ਵਿਚ ਚੀਨੀ ਕੰਪਨੀ ਨਾਲ 471 ਕਰੋੜ ਰੁਪਏ ਵਿਚ ਇਕ ਸਮਝੌਤਾ ਹੋਇਆ ਸੀ, ਜਿਸ ਵਿਚ ਉਸ ਨੇ 417 ਕਿਲੋਮੀਟਰ ਲੰਬੇ ਰੇਲ ਮਾਰਗ ਉੱਤੇ ਇਕ ਸਿਗਨਲ ਸਿਸਟਮ ਸਥਾਪਤ ਕਰਨਾ ਸੀ।
ਸਰਕਾਰ ਨੇ ਪਹਿਲਾਂ ਹੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਚੀਨੀ ਉਪਕਰਣਾਂ ਦੀ ਵਰਤੋਂ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਵਪਾਰਕ ਸੰਗਠਨ ਕੈਟ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਭਾਰਤੀ ਵਸਤਾਂ ਨੂੰ ਵਾਧਾ ਦੇਣ ਵਾਲੀ ਰਾਸ਼ਟਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾਹੈ। ਸੰਗਠਨ ਨੇ 500 ਸਮਾਨਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਨੂੰ ਚੀਨ ਤੋਂ ਨਾ ਮੰਗਲਾਉਣ ਦਾ ਫੈਸਲਾ ਲਿਆ ਗਿਆ ਹੈ।