ਮੋਦੀ ਨੇ ਸੁਤੰਤਰਤਾ ਦਿਵਸ 'ਤੇ ਭਾਸ਼ਣ ਲਈ ਲੋਕਾਂ ਤੋਂ ਮੰਗੇ ਸੁਝਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੁਤੰਤਰਤਾ ਦਿਵਸ 'ਤੇ ਆਮ ਲੋਕਾਂ ਤੋਂ...

PM Modi seeks suggestions from people on the independence day speech

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੁਤੰਤਰਤਾ ਦਿਹਾੜੇ 'ਤੇ ਆਮ ਲੋਕਾਂ ਤੋਂ ਸੁਝਾਅ ਮੰਗੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ 'ਤੇ ਕਿਹਾ ਹੈ ਕਿ ਲੋਕ ਅਪਣਾ ਕੀਮਤੀ ਸਮਾਂ ਕੱਢ ਕੇ 15 ਅਗਸਤ ਦੇ ਭਾਸ਼ਣ 'ਤੇ ਸੁਝਾਅ ਦੇਣ। ਆਮ ਲੋਕ ਨਮੋ ਐਪ ਅਤੇ MyGov.com  'ਤੇ ਸੁਝਾਅ ਦੇ ਸਕਦੇ ਹਨ। ਆਮ ਭਾਰਤੀਆਂ ਤੋਂ ਮਿਲੇ ਸੁਝਾਵਾਂ ਨੂੰ ਪ੍ਰਧਾਨ ਮੰਤਰੀ 15 ਅਗਸਤ ਦੇ ਭਾਸ਼ਣ ਵਿਚ ਸ਼ਾਮਲ ਕਰ ਸਕਦੇ ਹਨ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਦੇ ਲਈ ਸੁਝਾਅ ਮੰਗੇ ਹਨ, 15 ਅਗਸਤ ਤੋਂ ਇਲਾਵਾ ਵੀ ਪੀਐਮ ਮਨ ਕੀ ਬਾਤ ਵਰਗੇ ਪ੍ਰੋਗਰਾਮ ਲਈ ਲੋਕਾਂ ਤੋਂ ਸਿੱਧੇ ਸੁਝਾਅ ਮੰਗਦੇ ਰਹੇ ਹਨ। ਪੀਐਮ ਮੋਦੀ ਮਨ ਕੀ ਬਾਤ ਪ੍ਰੋਗਰਾਮ ਵਿਚ ਲੋਕਾਂ ਦੇ ਨਾਮ ਨਾਲ ਉਹਨਾਂ ਦੇ ਸੁਝਾਵਾਂ ਅਤੇ ਉਹਨਾਂ ਦੀਆਂ ਗੱਲਾਂ ਦਾ ਉਲੇਖ ਵੀ ਕਰਦੇ ਹਨ।