ਮਾਇਆਵਤੀ ਨੇ ਰਾਜਸਥਾਨ 'ਚ ਕੀਤੀ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਥੇ ਮੌਜੂਦ ਸਿਆਸੀ ਅਸਥਿਰਤਾ ਦੇ ਮਾਹੌਲ ਦਾ ਹਵਾਲਾ ਦਿੰਦੇ ਹੋਏ

Former Chief Minister of Uttar Pradesh Mayawati

ਨਵੀਂ ਦਿੱਲੀ  : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਥੇ ਮੌਜੂਦ ਸਿਆਸੀ ਅਸਥਿਰਤਾ ਦੇ ਮਾਹੌਲ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਰਾਜਪਾਲ ਕਲਰਾਜ ਮਿਸ਼ਰ ਨੂੰ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼ ਕਰਨੀ ਚਾਹੀਦੀ ਹੈ।

ਇਸ 'ਤੇ ਪਲਟਵਾਰ ਕਰਦੇ ਹੋਏ ਕਾਂਗਰਸ ਬੁਲਾਰੇ ਪਵਨ ਖੇੜਾ ਨੇ ਦੋਸ਼ ਲਾਇਆ ਕਿ ਮਾਇਆਵਤੀ 'ਮਜਬੂਰ' ਹੈ ਅਤੇ ਅਪਣੀਆਂ 'ਮਜਬੂਰੀਆਂ' ਦੇ ਚਲਦੇ ਉਹ ਵਾਰ ਵਾਰ ਕਾਂਗਰਸ ਵਿਰੋਧੀ ਬਿਆਨਬਾਜ਼ੀ ਕਰਦੀ ਹੈ।

ਮਾਇਆਵਤੀ ਨੇ ਟਵੀਟ ਕੀਤਾ,''ਜਿਵੇਂ ਕਿ ਜਾਣਦੇ ਹਾਂ ਕਿ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਪਹਿਲੇ ਦਲ-ਬਦਲ ਕਾਨੂੰਨ ਦਾ ਖੁੱਲ੍ਹਾ ਉਲੰਘਣ ਅਤੇ ਬਸਪਾ ਨਾਲ ਲਗਾਤਾਰ ਦੂਜੀ ਵਾਰ ਦਗ਼ਾਬਾਜ਼ੀ ਕਰ ਕੇ ਪਾਰਟੀ ਦੇ ਵਿਧਾਇਕਾਂ ਨੂੰ ਕਾਂਗਰਸ 'ਚ ਸ਼ਾਮਲ ਕਰਵਾਇਆ ਅਤੇ ਹੁਣ ਸ਼ਰੇਆਮ ਫ਼ੋਨ ਟੇਪ ਕਰਵਾ ਕੇ ਇਨ੍ਹਾਂ ਨੇ ਇਕ ਹੋਰ ਗ਼ੈਰ-ਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਕੰਮ ਕੀਤਾ ਹੈ।''

ਉਨ੍ਹਾਂ ਕਿਹਾ,''ਇਸ ਤਰ੍ਹਾਂ, ਰਾਜਸਥਾਨ 'ਚ ਲਗਾਤਾਰ ਜਾਰੀ ਸਿਆਸੀ ਗਤੀਰੋਧ ਅਤੇ ਸਰਕਾਰੀ ਅਸਥਿਰਤਾ ਦੇ ਹਾਲਾਤ ਦਾ ਉੱਥੋਂ ਦੇ ਰਾਜਪਾਲ ਨੂੰ ਪ੍ਰਭਾਵੀ ਨੋਟਿਸ ਲੈ ਕੇ ਉੱਥੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫ਼ਾਰਿਸ਼ ਕਰਨੀ ਚਾਹੀਦੀ ਹੈ ਤਾਕਿ ਸੂਬੇ 'ਚ ਲੋਕਤੰਤਰ ਦੀ ਹੋਰ ਜ਼ਿਆਦਾ ਮਾੜੀ ਹਾਲਤ ਨਾ ਹੋਵੇ।''