ਕੇਂਦਰ ਸਰਕਾਰ ਨੇ Vintage Motor ਵਾਹਨਾਂ ਦੇ ਪੰਜੀਕਰਣ ਪ੍ਰਕਿਰਿਆ ਨੂੰ ਦਿੱਤਾ ਰਸਮੀ ਰੂਪ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਰਾਣੇ ਵਾਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਮੁੱਖ ਉਦੇਸ਼

Government formalises registration process of vintage motor vehicles

ਨਵੀਂ ਦਿੱਲੀ - ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟਰੀ ਕਰਨ ਦੀ ਪ੍ਰਕਿਰਿਆ ਨੂੰ ਰਸਮੀ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਉਦੇਸ਼ ਨਾਲ ਪੁਰਾਣੇ ਵਾਹਨਾਂ ਨੂੰ ਉਤਸ਼ਾਹਤ ਕਰਨਾ ਅਤੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹੈ। 

ਇਹ ਵੀ ਪੜ੍ਹੋ -  ਭਿਆਨਕ ਹਾਦਸਾ: ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਜੀਪ, 8 ਦੀ ਮੌਤ ਤੇ 15 ਗੰਭੀਰ ਜ਼ਖਮੀ

ਪਿਛਲੇ ਸਾਲ ਨਵੰਬਰ ਵਿਚ ਕੇਂਦਰ ਸਰਕਾਰ ਨੇ ਪੁਰਾਣੇ ਮੋਟਰ ਵਾਹਨਾਂ ਦੀ ਰਜਿਸਟਰੀ ਪ੍ਰਕਿਰਿਆ ਨੂੰ ਰਸਮੀ ਬਣਾਉਣ ਦੀ ਗੱਲ ਕੀਤੀ ਸੀ ਅਤੇ ਇਸ ਸੰਬੰਧੀ ਨਿਯਮਾਂ ਲਈ ਸੁਝਾਅ ਮੰਗੇ ਸਨ। ਨਿਤਿਨ ਗਡਕਰੀ ਨੇ ਕਿਹਾ ਕਿ ਵੱਖ-ਵੱਖ ਰਾਜਾਂ ਵਿਚ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਨਿਯਮਤ ਕਰਨ ਲਈ ਕੋਈ ਨਿਯਮ ਨਹੀਂ ਹਨ। ਨਵੇਂ ਨਿਯਮ ਪਹਿਲਾਂ ਤੋਂ ਰਜਿਸਟਰਡ ਵਾਹਨਾਂ ਲਈ ਪੁਰਾਣੇ ਨੰਬਰ ਨੂੰ ਬਰਕਰਾਰ ਰੱਖਣ ਦੀ ਪ੍ਰਕਿਰਿਆ ਨੂੰ ਸੁਵਿਧਾ ਦੇਣਗੇ ਅਤੇ ਨਵੀਂ ਰਜਿਸਟ੍ਰੇਸ਼ਨ ਲਈ 'ਵੀਏ' ਲੜੀ (ਵੱਖਰੇ ਰਜਿਸਟ੍ਰੇਸ਼ਨ ਮਾਰਕ) ਨੂੰ ਸ਼ਾਮਲ ਕਰਨਗੇ।

ਇਹ ਵੀ ਪੜ੍ਹੋ -  ਮੋਹਾਲੀ ਦੇ ਕ੍ਰਿਕਟਰ ਨੇ ਰਚਿਆ ਇਤਿਹਾਸ, ਬਣਿਆ ਅਜੇਤੂ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ

ਮੰਤਰਾਲੇ ਨੇ ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਬਣਾਉਂਦਿਆਂ, ਸੀਐਮਵੀਆਰ, 1989 ਵਿੱਚ ਸੋਧ ਕੀਤੀ ਹੈ। ਇਸ ਦਾ ਉਦੇਸ਼ ਦੇਸ਼ ਵਿਚ ਪੁਰਾਣੇ ਵਾਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਇਸ ਨੂੰ ਉਤਸ਼ਾਹਤ ਕਰਨਾ ਹੈ। ਨਵੀਂ ਵਿਵਸਥਾ ਦੇ ਤਹਿਤ, ਸਾਰੇ 2/4 ਪਹੀਆ ਵਾਹਨ, 50 ਸਾਲ ਤੋਂ ਵੱਧ ਪੁਰਾਣੇ, ਆਪਣੇ ਅਸਲ ਰੂਪ ਵਿਚ ਸੁਰੱਖਿਅਤ ਕੀਤੇ ਹੋਏ ਹਨ ਅਤੇ ਜਿਨ੍ਹਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਆਈ ਹੈ, ਉਹਨਾਂ ਨੂੰ ਵਿੰਟੇਜ ਮੋਟਰ ਵਾਹਨਾਂ ਵਜੋਂ ਮਾਨਤਾ ਦਿੱਤੀ ਜਾਵੇਗੀ।

ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪੁਰਾਣੇ ਵਾਹਨਾਂ ਨੂੰ ਦੁਬਾਰਾ ਰਜਿਸਟਰ ਕਰਨ ਦੀ ਗੱਲ ਕਹੀ ਗਈ ਹੈ। ਨਵੀਂ ਰਜਿਸਟ੍ਰੇਸ਼ਨ ਦੀ ਕੀਮਤ ਪ੍ਰਤੀ ਕਾਰ 20,000 ਰੁਪਏ ਹੋਵੇਗੀ ਅਤੇ ਇਸ ਦੀ ਮਿਆਦ 10 ਸਾਲ ਲਈ ਹੋਵੇਗੀ। ਇਸ ਤੋਂ ਬਾਅਦ ਦੁਬਾਰਾ ਰਜਿਸਟਰੀ ਕਰਵਾਉਣ ਲਈ ਵਾਹਨ ਮਾਲਕ ਨੂੰ ਸਿਰਫ 5000 ਰੁਪਏ ਹੋਰ ਦੇਣੇ ਪੈਣਗੇ।