ਮੀਂਹ ਬਣਿਆ ਕਾਲ, ਪੁਲ ਹੇਠਾਂ ਭਰੇ ਪਾਣੀ ਦੀ ਵੀਡੀਓ ਬਣਾ ਰਹੇ ਵਿਅਕਤੀ ਦੀ ਡੁੱਬਣ ਨਾਲ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਪੁਲ ਪ੍ਰਹਲਾਦਪੁਰ ਸਮੇਤ ਕਈ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਸਿਸਟਮ ਖਰਾਬ ਹੋ ਗਿਆ।

Delhi Rains

ਨਵੀਂ ਦਿੱਲੀ: ਮੌਨਸੂਨ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰ ਜਾਣ ਨਾਲ ਮੁਸੀਬਤਾਂ ਖੜ੍ਹੀਆਂ ਹੋ ਗਈਆਂ ਹਨ। ਦਿੱਲੀ ਪੁਲਿਸ ਵਲੋਂ ਪੁਲ ਪ੍ਰਹਲਾਦਪੁਰ ਖੇਤਰ ਵਿਚ ਰੇਲਵੇ ਪੁਲ ਦੇ ਹੇਠਾਂ ਪਾਣੀ ਭਰਨ ਦੀ ਵੀਡੀਓ ਬਣਾ ਰਹੇ ਵਿਅਕਤੀ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਮ੍ਰਿਤਕ ਦੀ ਉਮਰ 25 ਸਾਲ ਅਤੇ ਨਾਮ ਰਵੀ ਚੌਟਾਲਾ ਵਜੋਂ ਦੱਸਿਆ ਜਾ ਰਿਹਾ ਹੈ। ਦਿੱਲੀ ਦੇ ਪੁਲ ਪ੍ਰਹਲਾਦਪੁਰ ਸਮੇਤ ਕਈ ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਸਿਸਟਮ ਖਰਾਬ ਹੋ ਗਿਆ ਹੈ।

ਹੋਰ ਪੜ੍ਹੋ: PM Modi ਪੋਸਟਰ ਮਾਮਲਾ: ਸਿਰਫ਼ ਅਖ਼ਬਾਰ ਪੜ੍ਹ ਕੇ PIL ਦਾਇਰ ਨਾ ਕਰਵਾਈ ਜਾਵੇ- SC

ਹੋਰ ਪੜ੍ਹੋ: PM Cares Fund 'ਚੋਂ ਮਿਲੇ ਵੈਂਟੀਲੇਟਰ ਨਿਕਲੇ ਖਰਾਬ, GSVM ਹਸਪਤਾਲ ‘ਚ ਗਈ ਇਕ ਬੱਚੇ ਦੀ ਜਾਨ 

ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰ ਦੱਸਿਆ ਕਿ ਪ੍ਰਹਲਾਦਪੁਰ ਰੇਲਵੇ ਬ੍ਰਿਜ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਮਹਿਰੌਲੀ ਬਦਰਪੁਰ ਰੋਡ ਤੋਂ ਮਥੁਰਾ ਰੋਡ ਵੱਲ ਮੌੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਿਥੇ ਕਈ ਥਾਵਾਂ ’ਤੇ ਆਵਾਜਾਈ ਹੋਲੀ ਦਿਖਾਈ ਦਿੱਤੀ, ਉਥੇ ਹੀ ਗੁਰੂਗ੍ਰਾਮ ਵਿਚ ਸੋਹਨਾ ਰੋਡ ’ਤੇ ਵਾਹਨ ਲੰਬੀ ਲਾਈਨ ‘ਚ ਖੜ੍ਹੇ ਨਜ਼ਰ ਆ ਰਹੇ ਹਨ। ਸੋਸ਼ਲ ਮਡਿੀਆ ’ਤੇ ਕੁਝ ਤਸਵੀਰਾਂ ਵੀ ਵਾਈਰਲ ਹੋ ਰਹੀਆਂ ਹਨ, ਜੋ ਕਿ ਪਲਵਲ ਵਿਚ ਨੈਸ਼ਨਲ ਹਾਈਵੇ ’ਤੇ 3 ਫੁੱਟ ਪਾਣੀ ਭਰ ਜਾਣ ਦੀਆਂ ਹਨ।